ਤਰਨਤਾਰਨ: ਸ਼ਹੀਦ ਜਵਾਨ ਦੀ ਪਤਨੀ ਨੇ ਬੱਚੇ ਨੂੰ ਗੋਦ 'ਚ ਲੈ ਕੇ ਕਿਹਾ, 'ਰੱਬਾ ਤੈਨੂੰ ਜ਼ਰਾ ਵੀ ਤਰਸ ਨਹੀਂ ਆਇਆ'

By  Jashan A February 16th 2019 11:10 AM -- Updated: February 16th 2019 11:11 AM

ਤਰਨਤਾਰਨ: ਸ਼ਹੀਦ ਜਵਾਨ ਦੀ ਪਤਨੀ ਨੇ ਬੱਚੇ ਨੂੰ ਗੋਦ 'ਚ ਲੈ ਕੇ ਕਿਹਾ, 'ਰੱਬਾ ਤੈਨੂੰ ਜ਼ਰਾ ਵੀ ਤਰਸ ਨਹੀਂ ਆਇਆ',ਤਰਨਤਾਰਨ: ਪਿਛਲੇ ਦਿਨੀਂ ਪੁਲਵਾਮਾ ਅੱਤਵਾਦੀ ਹਮਲੇ 'ਚ ਪੰਜਾਬ ਦੇ 4 ਜਵਾਨ ਸ਼ਹੀਦ ਹੋ ਗਏ ਹਨ। ਜਿੰਨ੍ਹਾਂ 'ਚੋਂ ਇੱਕ ਤਰਨਤਾਰਨ ਦੇ ਗੰਡੀਵਿੰਡ ਪਿੰਡ ਦਾ ਜਵਾਨ ਸੁਖਜਿੰਦਰ ਸਿੰਘ ਵੀ ਸ਼ਾਮਿਲ ਹੈ। ਇਸ ਘਟਨਾ ਤੋਂ ਬਾਅਦ ਪਿੰਡ ਗੰਡੀਵਿੰਡ 'ਚ ਮਾਤਮ ਦਾ ਮਾਹੌਲ ਬਣ ਗਿਆ।

tarantarn ਤਰਨਤਾਰਨ: ਸ਼ਹੀਦ ਜਵਾਨ ਦੀ ਪਤਨੀ ਨੇ ਬੱਚੇ ਨੂੰ ਗੋਦ 'ਚ ਲੈ ਕੇ ਕਿਹਾ, 'ਰੱਬਾ ਤੈਨੂੰ ਜ਼ਰਾ ਵੀ ਤਰਸ ਨਹੀਂ ਆਇਆ'

ਸੁਖਜਿੰਦਰ ਦਾ ਜਨਮ ਕਿਸਾਨ ਗੁਰਮੇਜ ਸਿੰਘ ਦੇ ਘਰ 12 ਜਨਵਰੀ 1984 'ਚ ਮਾਤਾ ਹਰਭਜਨ ਕੌਰ ਦੀ ਕੁੱਖੋਂ ਹੋਇਆ ਸੀ। ਸਰਕਾਰੀ ਸਨਮਾਨਾਂ ਨਾਲ ਸੁਖਜਿੰਦਰ ਸਿੰਘ ਦਾ ਅੰਤਿਮ ਸਸਕਾਰ ਪਿੰਡ ਗੰਡੀਵਿੰਡ ਵਿਖੇ ਕੀਤਾ ਜਾਵੇਗਾ।

tarantarn ਤਰਨਤਾਰਨ: ਸ਼ਹੀਦ ਜਵਾਨ ਦੀ ਪਤਨੀ ਨੇ ਬੱਚੇ ਨੂੰ ਗੋਦ 'ਚ ਲੈ ਕੇ ਕਿਹਾ, 'ਰੱਬਾ ਤੈਨੂੰ ਜ਼ਰਾ ਵੀ ਤਰਸ ਨਹੀਂ ਆਇਆ'

ਦੱਸਿਆ ਜਾ ਰਿਹਾ ਹੈ ਕਿ ਹਮਲੇ ਤੋਂ ਕੁਝ ਘੰਟੇ ਪਹਿਲਾਂ ਸੁਖਜਿੰਦਰ ਨੇ ਆਪਣੀ ਮਾਂ ਹਰਭਜਨ ਕੌਰ ਨੂੰ ਫੋਨ ਕਰ ਕੇ ਕਿਹਾ ਸੀ ਕਿ 'ਮਾਂ ਤੂੰ ਘਬਰਾਈਂ ਨਾ' ਮੈਂ ਜਲਦ ਦੁਸ਼ਮਣਾਂ ਨੂੰ ਟਿਕਾਣੇ ਲਾ ਕੇ ਘਰ ਵਾਪਸ ਪਰਤਾਂਗਾ'। ਇੱਕ ਨਿੱਜੀ ਵੈੱਬ ਚੈਨਲ ਨੂੰ ਇੰਟਰਵਿਊ ਦਿੰਦਿਆਂ ਗੋਦ 'ਚ 8 ਮਹੀਨਿਆਂ ਦੇ ਬੱਚੇ ਨੂੰ ਲੈ ਕੇ ਵਿਰਲਾਪ ਕਰਦੀ ਪਤਨੀ ਨੇ ਕਿਹਾ,''ਰੱਬਾ ਤੈਨੂੰ ਜ਼ਰਾ ਵੀ ਤਰਸ ਨਹੀਂ ਆਇਆ।

tarantarn ਤਰਨਤਾਰਨ: ਸ਼ਹੀਦ ਜਵਾਨ ਦੀ ਪਤਨੀ ਨੇ ਬੱਚੇ ਨੂੰ ਗੋਦ 'ਚ ਲੈ ਕੇ ਕਿਹਾ, 'ਰੱਬਾ ਤੈਨੂੰ ਜ਼ਰਾ ਵੀ ਤਰਸ ਨਹੀਂ ਆਇਆ'

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ 2500 ਜਵਾਨਾਂ ਦਾ ਕਾਫਲਾ ਪੁਲਵਾਮਾ ਜ਼ਿਲੇ ‘ਚ ਸ਼੍ਰੀਨਗਰ-ਜੰਮੂ ਰਾਜਮਾਰਗ ਤੋਂ ਲੰਘ ਰਿਹਾ ਸੀ। ਇਸ ਦੌਰਾਨ ਵਿਸਫੋਟਕ ਤੋਂ ਭਰੀ ਕਾਰ ਬੱਸ ‘ਚ ਜਾ ਵੱਜੀ ਅਤੇ 40 ਦੇ ਕਰੀਬ ਜਵਾਨ ਸ਼ਹੀਦ ਹੋ ਗਏ ਸਨ।

-PTC News

Related Post