2 ਬੱਚਿਆਂ ਦੀ ਮਾਂ ਦਾ ਅੱਲੜ ਮੁੰਡੇ 'ਤੇ ਆਇਆ ਦਿਲ , ਘਰੋਂ ਭੱਜ ਕੇ ਪਤੀ ਨੂੰ ਦਿੱਤੀ ਅਜਿਹੀ ਧਮਕੀ

By  Shanker Badra December 15th 2019 05:07 PM

2 ਬੱਚਿਆਂ ਦੀ ਮਾਂ ਦਾ ਅੱਲੜ ਮੁੰਡੇ 'ਤੇ ਆਇਆ ਦਿਲ , ਘਰੋਂ ਭੱਜ ਕੇ ਪਤੀ ਨੂੰ ਦਿੱਤੀ ਅਜਿਹੀ ਧਮਕੀ:ਤਰਨਤਾਰਨ : ਤਰਨਤਾਰਨ ਦੇ ਪਿੰਡ ਨੋਨੇ 'ਚ ਇੱਕ ਅਜਿਹੀ ਪ੍ਰੇਮ ਕਹਾਣੀ ਸਹਾਮਣੇ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਓਥੇ ਦੋ ਬੱਚਿਆਂ ਦੀ ਮਾਂ ਗੁਆਂਢ 'ਚ ਰਹਿੰਦੇ ਇੱਕ ਮੁੰਡੇ ਨਾਲ ਪਿਆਰ ਦੀਆਂ ਪੀਘਾਂ ਝੂਟ ਰਹੀ ਹੈ। ਜਦੋਂ ਉਹ ਆਪਣੇ ਪ੍ਰੇਮੀ ਨਾਲ ਘਰੋਂ ਫਰਾਰ ਹੋ ਗਈ ਤਾਂ ਉਸ ਦਾ ਪਤੀ ਉਨ੍ਹਾਂ ਦੋਵਾਂ ਨੂੰ ਲੱਭ ਲਿਆਇਆ ਅਤੇ ਸਭ ਕੁੱਝ ਜੱਗ ਜਾਹਿਰ ਹੋ ਗਿਆ।

TarnTaran two children mother Home Near Living Boy Love 2 ਬੱਚਿਆਂ ਦੀ ਮਾਂ ਦਾ ਅੱਲੜ ਮੁੰਡੇ 'ਤੇ ਆਇਆ ਦਿਲ , ਘਰੋਂ ਭੱਜ ਕੇ ਪਤੀ ਨੂੰ ਦਿੱਤੀ ਅਜਿਹੀ ਧਮਕੀ

ਇਸ ਸਬੰਧੀ ਉਕਤ ਔਰਤ ਦੇ ਪਤੀ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 10 ਸਾਲ ਪਹਿਲਾਂ ਅਮਨਦੀਪ ਕੌਰ ਨਾਲ ਹੋਇਆ ਸੀ ਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ। ਉਹ ਮੁੰਬਈ 'ਚ ਕੰਮ ਕਰਦਾ ਹੈ ਅਤੇ ਉਸ ਦੇ ਮਗਰੋਂ ਉਸ ਦੀ ਪਤਨੀ ਦਾ ਆਪਣੇ ਗੁਆਂਢ 'ਚ ਰਹਿੰਦੇ ਮੁੰਡੇ ਸਰਬਜੀਤ ਸਿੰਘ ਨਾਲ ਨਜ਼ਾਇਜ ਸਬੰਧ ਬਣ ਗਏ ਸਨ , ਜੋ ਅਜੇ ਕਵਾਰਾ ਹੈ। ਜਿਸ ਦੇ ਲਈ ਉਨ੍ਹਾਂ ਦੋਵਾਂ ਨੂੰ ਸਮਝਾਇਆ ਵੀ ਪਰ ਇਹ ਦੋਵੇਂ ਨਹੀਂ ਸਮਝੇ।

TarnTaran two children mother Home Near Living Boy Love 2 ਬੱਚਿਆਂ ਦੀ ਮਾਂ ਦਾ ਅੱਲੜ ਮੁੰਡੇ 'ਤੇ ਆਇਆ ਦਿਲ , ਘਰੋਂ ਭੱਜ ਕੇ ਪਤੀ ਨੂੰ ਦਿੱਤੀ ਅਜਿਹੀ ਧਮਕੀ

ਉਸ ਨੇ ਦੱਸਿਆ ਕਿ ਜਦੋਂ ਮੈਂ ਕੰਮ 'ਤੇ ਗਿਆ ਤਾਂ ਪਿੱਛੋ ਦੋਵੇਂ ਫਰਾਰ ਹੋ ਗਏ ਤੇ ਇਕ ਬੱਚੇ ਨੂੰ ਵੀ ਨਾਲ ਲੈ ਗਏ। ਜਿਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਲੱਭ ਕੇ ਥਾਣੇ 'ਚ ਲਿਆਂਦਾ ਅਤੇ ਪੁਲਿਸ ਕੋਲੋਂ ਮੰਗ ਕੀਤੀ ਕਿ ਇਨ੍ਹਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

TarnTaran two children mother Home Near Living Boy Love 2 ਬੱਚਿਆਂ ਦੀ ਮਾਂ ਦਾ ਅੱਲੜ ਮੁੰਡੇ 'ਤੇ ਆਇਆ ਦਿਲ , ਘਰੋਂ ਭੱਜ ਕੇ ਪਤੀ ਨੂੰ ਦਿੱਤੀ ਅਜਿਹੀ ਧਮਕੀ

ਓਧਰ ਦੂਜੇ ਪਾਸੇ ਅਮਨਦੀਪ ਅਤੇ ਉਸ ਦੇ ਪ੍ਰੇਮੀ ਦਾ ਕਹਿਣਾ ਹੈ ਕਿ ਉਹ ਦੋਵੇਂ ਇਕ ਦੂਜੇ ਨੂੰ ਪਸੰਦ ਕਰਦੇ ਹਨ ਅਤੇ ਆਪਣੇ ਮਰਜ਼ੀ ਨਾਲ ਹੀ ਘਰੋਂ ਗਏ ਸਨ। ਅਮਨਦੀਪ ਦੇ ਆਪਣੇ ਪਤੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਉਸ ਨੇ ਕਿਹਾ ਕਿ ਜੇਕਰ ਉਸਦਾ ਪਤੀ ਨਹੀਂ ਦੇਵਾਂਗਾ ਤਾਂ ਉਹ ਅਦਾਲਤ ਜਾ ਕੇ ਲੈ ਲਵੇਗੀ।

-PTCNews

Related Post