3 ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਇਹ ਘਿਨੌਣਾ ਕੰਮ, ਸਹੁਰੇ ਪਰਿਵਾਰ ਨੂੰ ਪਾਈ ਭਾਜੜ   

By  Shanker Badra March 2nd 2020 02:31 PM -- Updated: March 2nd 2020 02:33 PM

3 ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਇਹ ਘਿਨੌਣਾ ਕੰਮ, ਸਹੁਰੇ ਪਰਿਵਾਰ ਨੂੰ ਪਾਈ ਭਾਜੜ:ਪੱਟੀ : ਤਰਨਤਾਰਨ ਦੇ ਪਿੰਡ ਸਭਰਾ 'ਚ ਵਿਆਹੀ ਔਰਤ ਪਰਮਜੀਤ ਕੌਰ ਸਹੁਰੇ ਪਰਿਵਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਹੈ। ਜਿਸ ਤੋਂ ਬਾਅਦ ਸਹੁਰਾ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਪੁਲਿਸ ਨੇ ਉਸ ਦੇ ਪਤੀ ਦੀ ਸ਼ਿਕਾਇਤ ਦੇ ਆਧਾਰ ’ਤੇ ਪਤਨੀ ਸਮੇਤ ਪੰਜ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

TarnTaran Village Sabhra Woman Father in law Home Cash and Gold Theft 3 ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਇਹ ਘਿਨੌਣਾ ਕੰਮ, ਸਹੁਰੇ ਪਰਿਵਾਰ ਨੂੰ ਪਾਈ ਭਾਜੜ

ਇਸ ਦੌਰਾਨ ਪਿਸਤੌਲ ਸਿੰਘ ਪੁੱਤਰ ਦੁੱਲਾ ਸਿੰਘ ਵਾਸੀ ਸਭਰਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਮੇਰੀ ਭੈਣ ਰਾਜ ਕੌਰ ਦਾ ਵਿਆਹ ਮਲਕੀਅਤ ਸਿੰਘ ਵਾਸੀ ਮਹਿਣਾ ਜ਼ਿਲਾ ਮੋਗਾ ਨਾਲ ਹੋਇਆ ਸੀ। ਜਿਸ ਦਾ ਲੜਕਾ ਵਿਦੇਸ਼ ਗਿਆ ਸੀ ਅਤੇ ਰਾਜ ਕੌਰ ਘਰ ਦਾ ਗਹਿਣਾ ਸਾਡੇ ਕੋਲ ਰੱਖ ਕੇ ਗਈ ਸੀ। ਪਿਸਤੌਲ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਪਰਮਜੀਤ ਕੌਰ ਉਸ ਦੇ ਘਰੋਂ 12.5 ਤੋਲੇ ਸੋਨਾ ਅਤੇ 98 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਈ ਹੈ।

TarnTaran Village Sabhra Woman Father in law Home Cash and Gold Theft 3 ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਇਹ ਘਿਨੌਣਾ ਕੰਮ, ਸਹੁਰੇ ਪਰਿਵਾਰ ਨੂੰ ਪਾਈ ਭਾਜੜ

ਇਸ ਦੌਰਾਨ ਉਕਤ ਔਰਤ ਦੇ ਪਤੀ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਪਤਨੀ ਪਰਮਜੀਤ ਕੌਰ ਦੇ ਕੁਲਵਿੰਦਰ ਸਿੰਘ ਪੁੱਤਰ ਚਰਨਾਮ ਸਿੰਘ ਵਾਸੀ ਸਭਰਾ ਦੇ ਨਾਲ ਨਾਜਾਇਜ਼ ਸਬੰਧ ਹਨ। ਉਸ ਨੇ ਦੱਸਿਆ ਕਿ ਪਤਨੀ ਨੇ ਉਸਨੂੰ ਅਤੇ ਲੜਕੇ ਨੂੰ ਪਿੰਡ ਸਭਰਾ ਵਿਖੇ ਅਟਾਰੀ ਦੇ ਮੇਲੇ ਭੇਜ ਦਿੱਤਾ ਅਤੇ ਆਪਣੇ ਪ੍ਰੇਮੀ ਨਾਲ ਮਿਲੇ ਕੇ ਇਹ ਘਰ ’ਚੋਂ ਨਕਦੀ ਅਤੇ ਸੋਨਾ ਚੋਰੀ ਕਰ ਕੇ ਲੈ ਗਏ ਹਨ।

-PTCNews

Related Post