ਤਰਨਤਾਰਨ: ਫੌਜੀ ਦੀ ਧੀ ਨੇ ਲਿਖੀ ਮੋਦੀ ਨੂੰ ਚਿੱਠੀ, ਕਿਹਾ ਅਜੇ ਹੋਰ 74 'ਅਭਿਨੰਦਨ ਹਨ ਪਾਕਿ ਜੇਲ੍ਹਾਂ 'ਚ, ਤੁਸੀਂ ਵੀ ਪੜ੍ਹੋ

By  Jashan A March 5th 2019 02:50 PM -- Updated: March 5th 2019 03:22 PM

ਤਰਨਤਾਰਨ: ਫੌਜੀ ਦੀ ਧੀ ਨੇ ਲਿਖੀ ਮੋਦੀ ਨੂੰ ਚਿੱਠੀ, ਕਿਹਾ ਅਜੇ ਹੋਰ 74 'ਅਭਿਨੰਦਨ ਹਨ ਪਾਕਿ ਜੇਲ੍ਹਾਂ 'ਚ, ਤੁਸੀਂ ਵੀ ਪੜ੍ਹੋ,ਤਰਨਤਾਰਨ: ਪੰਜਾਬ ਦੇ ਇੱਕ ਫੌਜੀ ਦੀ ਬੇਟੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ 'ਚ ਉਹਨਾਂ ਪਾਕਿ ਜੇਲ੍ਹਾਂ 'ਚ ਬੰਦ ਫੌਜੀਆਂ ਦੇ ਸਬੰਧ 'ਚ ਲਿਖਿਆ ਹੈ।ਉਹਨਾਂ ਕਿਹਾ ਕਿ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਅਭਿਨੰਦਨ ਵਰਗੇ 74 ਫ਼ੌਜੀ ਬੰਦ ਹਨ। ਉਸ ਨੇ ਪੀਐੱਮ ਨੂੰ ਇਨ੍ਹਾਂ ਜਵਾਨਾਂ ਨੂੰ ਮੁਕਤ ਕਰਵਾਉਣ ਦੀ ਅਪੀਲ ਕੀਤੀ ਹੈ।

pm ਤਰਨਤਾਰਨ: ਫੌਜੀ ਦੀ ਧੀ ਨੇ ਲਿਖੀ ਮੋਦੀ ਨੂੰ ਚਿੱਠੀ, ਕਿਹਾ ਅਜੇ ਹੋਰ 74 'ਅਭਿਨੰਦਨ ਹਨ ਪਾਕਿ ਜੇਲ੍ਹਾਂ 'ਚ, ਤੁਸੀਂ ਵੀ ਪੜ੍ਹੋ

ਦੱਸ ਦੇਈਏ ਕਿ ਇਹ ਚਿਠੀ ਤਰਨਤਾਰਨ ਦੇ ਪਿੰਡ ਘੜਕਾ ਚੰਬਾ ਦੀ ਬਲਜਿੰਦਰ ਕੌਰ ਨੇ ਲਿਖੀ ਹੈ। ਉਸ ਨੇ ਚਿੱਠੀ 'ਚ ਲਿਖਿਆ ਹੈ, ਪਿਆਰੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ, ਜੈ ਹਿੰਦ। ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ 59 ਘੰਟਿਆਂ 'ਚ ਪਾਕਿਸਤਾਨ ਤੋਂ ਭਾਰਤ ਲਿਆਉਣ 'ਚ ਤੁਹਾਡੀ ਸਰਕਾਰ ਨੇ ਜੋ ਕਦਮ ਚੁੱਕਿਆ, ਉਸ ਦਾ ਲੋਹਾ ਦੁਨੀਆ ਮੰਨ ਰਹੀ ਹੈ।ਤੁਸੀਂ ਵਧਾਈ ਦੇ ਹੱਕਦਾਰ ਹੋ।

pm ਤਰਨਤਾਰਨ: ਫੌਜੀ ਦੀ ਧੀ ਨੇ ਲਿਖੀ ਮੋਦੀ ਨੂੰ ਚਿੱਠੀ, ਕਿਹਾ ਅਜੇ ਹੋਰ 74 'ਅਭਿਨੰਦਨ ਹਨ ਪਾਕਿ ਜੇਲ੍ਹਾਂ 'ਚ, ਤੁਸੀਂ ਵੀ ਪੜ੍ਹੋ

ਮੇਰੀ ਬੇਨਤੀ ਹੈ ਕਿ 1965 ਅਤੇ 71 ਦੀ ਜੰਗ ਦੌਰਾਨ ਪਾਕਸਤਾਨ ਵੱਲੋਂ ਬੰਦੀ ਬਣਾਏ ਉਨ੍ਹਾਂ 74 ਭਾਰਤੀ ਫ਼ੌਜੀਆਂ ਦੀ ਰਿਹਾਈ ਲਈ ਵੀ ਕਦਮ ਚੁੱਕੇ ਜਾਣ, ਜੋ ਕਈ ਸਾਲਾਂ ਤੋਂ ਤਿਲ-ਤਿਲ ਕਰਕੇ ਜੀਅ ਰਹੇ ਹਨ।

pm ਤਰਨਤਾਰਨ: ਫੌਜੀ ਦੀ ਧੀ ਨੇ ਲਿਖੀ ਮੋਦੀ ਨੂੰ ਚਿੱਠੀ, ਕਿਹਾ ਅਜੇ ਹੋਰ 74 'ਅਭਿਨੰਦਨ ਹਨ ਪਾਕਿ ਜੇਲ੍ਹਾਂ 'ਚ, ਤੁਸੀਂ ਵੀ ਪੜ੍ਹੋ

ਬਲਜਿੰਦਰ ਕੌਰ ਦੇ ਪਿਤਾ ਬਲਵਿੰਦਰ ਸਿੰਘ (3362050-10 ਸਿੱਖ ਰੈਜੀਮੈਂਟ) 1971 ਦੀ ਜੰਗ ਦੌਰਾਨ ਲਾਪਤਾ ਹੋ ਗਏ ਸਨ। ਉਨ੍ਹਾ ਬਾਰੇ ਪਤਾ ਨਾ ਲੱਗਣ 'ਤੇ ਉਨ੍ਹਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ। ਪਰ, ਬਲਵਿੰਦਰ ਦੀ ਸ਼ਹਾਦਤ ਹੋਈ ਹੈ, ਇਸ ਦਾ ਕੋਈ ਸਬੂਤ ਅੱਜ ਤਕ ਨਹੀਂ ਮਿਲਿਆ। ਉਹਨਾਂ ਕਿਹਾ ਕਿ ਜਲਦੀ ਤੋਂ ਜਲਦੀ ਪਾਕਿ ਜੇਲ੍ਹਾਂ 'ਚ ਬੰਦ ਫੌਜੀ ਜਵਾਨਾਂ ਨੂੰ ਰਿਹਾਅ ਕਰਵਾਇਆ ਜਾਵੇ।

-PTC News

Related Post