‘ਧਮਕ ਬੇਸ ਵਾਲੇ ਮੁੱਖ ਮੰਤਰੀ’ ਨੌਜਵਾਨ' ਦੇ ਕਕਾਰ ਉਤਰਵਾਉਣ ਵਾਲੇ ਨੇ ਮੰਗੀ ਮੁਆਫ਼ੀ, ਪੜ੍ਹੋ ਖ਼ਬਰ

By  Jashan A January 23rd 2019 04:11 PM

‘ਧਮਕ ਬੇਸ ਵਾਲੇ ਮੁੱਖ ਮੰਤਰੀ’ ਨੌਜਵਾਨ' ਦੇ ਕਕਾਰ ਉਤਰਵਾਉਣ ਵਾਲੇ ਨੇ ਮੰਗੀ ਮੁਆਫ਼ੀ, ਪੜ੍ਹੋ ਖ਼ਬਰ,ਤਰਨਤਾਰਨ: ਸੋਸ਼ਲ ਮੀਡੀਆ ‘ਤੇ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਨਾਂ ਵਾਲੇ ਲੜਕੇ ਦੀ ਕਕਾਰ ਉਤਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਘਟਨਾ ਦੀ ਚੁਫੇਰਿਓਂ ਨਿੰਦਾ ਹੋ ਰਹੀ ਸੀ।ਮਿਲੀ ਜਾਣਕਾਰੀ ਮੁਤਾਬਕ ਇਸ ਲੜਕੇ ਦਾ ਨਾਮ ਧਰਮਪ੍ਰੀਤ ਸਿੰਘ ਹੈ ਅਤੇ ਉਸ ਦੇ ਗੀਤ ਧਮਕ ਬੇਸ ਵਾਲੇ ਹੋਣ ਕਾਰਨ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋ ਰਹੇ ਹਨ। ਕੁਝ ਲੋਕਾਂ ਵਲੋਂ ਇਸ ਦੇ ਗੀਤਾਂ ‘ਤੇ ਕਈ ਵਿਵਾਦਿਤ ਟਿੱਪਣੀਆਂ ਕੀਤੀਆਂ ਗਈਆਂ ਅਤੇ ਇਨ੍ਹਾਂ ਨੂੰ ਗਲਤ ਕਰਾਰ ਦਿੱਤਾ ਗਿਆ।

TARNTARN ‘ਧਮਕ ਬੇਸ ਵਾਲੇ ਮੁੱਖ ਮੰਤਰੀ’ ਨੌਜਵਾਨ' ਦੇ ਕਕਾਰ ਉਤਰਵਾਉਣ ਵਾਲੇ ਨੇ ਮੰਗੀ ਮੁਆਫ਼ੀ, ਪੜ੍ਹੋ ਖ਼ਬਰ

ਦੱਸ ਦੇਈਏ ਕਿ ਧਮਕ ਬੇਸ ਵਾਲੇ ਧਰਮਪ੍ਰੀਤ ਉਰਫ ਮੁੱਖ ਮੰਤਰੀ ਦੇ ਕਕਾਰ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਮਾਨਦੀਪ ਸਿੰਘ ਨੇ ਆਪਣੀ ਗਲਤੀ ਦੀ ਮੁਆਫੀ ਮੰਗੀ ਲਈ ਹੈ, ਜਿਸ ਉਪਰੰਤ ਧਰਮਪ੍ਰੀਤ ਦੇ ਪਰਿਵਾਰਿਕ ਮੈਂਬਰ ਕਾਫੀ ਖੁਸ਼ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਸਦਾ ਪੁੱਤ ਬੇਕਸੂਰ ਹੈ।

ਜ਼ਿਕਰ ਏ ਖਾਸ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਵਾਸੀ ਮਾਨਦੀਪ ਸਿੰਘ ਵਲੋਂ ਕੁਝ ਵਿਅਕਤੀਆਂ ਨਾਲ ਮਿਲ ਕੇ ਧਰਮਪ੍ਰੀਤ ਕਕਾਰ ਉਤਾਰ ਦਿੱਤੇ ਗਏ ਸਨ ਕਿ ਉਹ ਇਸ ਦੀ ਮਨਜ਼ੂਰੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੈ ਕੇ ਆਇਆ ਹੈ ਪਰ ਅਜਿਹਾ ਕੁਝ ਵੀ ਨਹੀਂ ਸੀ।

tarntarn ‘ਧਮਕ ਬੇਸ ਵਾਲੇ ਮੁੱਖ ਮੰਤਰੀ’ ਨੌਜਵਾਨ' ਦੇ ਕਕਾਰ ਉਤਰਵਾਉਣ ਵਾਲੇ ਨੇ ਮੰਗੀ ਮੁਆਫ਼ੀ, ਪੜ੍ਹੋ ਖ਼ਬਰ

ਇਸ ਕਾਰਨ ਹੁਣ ਸ੍ਰੀ ਅਕਾਲ ਤਖਤ ਸਾਹਿਬ 'ਚ ਉਸ ਨੂੰ ਤਲਬ ਕੀਤਾ ਗਿਆ ਹੈ। ਇਸ ਫੈਸਲੇ ਤੋਂ ਬਾਅਦ ਧਰਮਪ੍ਰੀਤ ਤੇ ਉਸ ਦਾ ਪਰਿਵਾਰ ਤਾਂ ਖੁਸ਼ੀ ਪ੍ਰਗਟ ਕਰ ਹੀ ਰਿਹਾ ਹੈ, ਉਥੇ ਹੀ ਪਿੰਡ ਵਾਸੀ ਵੀ ਹੁਣ ਧਰਮਪ੍ਰੀਤ ਦਾ ਸਾਥ ਦੇ ਰਹੇ ਹਨ।

-PTC News

Related Post