ਤਰਨਤਾਰਨ 'ਚ ਲੁਟੇਰਿਆਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜ਼ਾਮ, ਗੱਡੀ ਸਮੇਤ ਲੁੱਟੀ ਲੱਖਾਂ ਦੀ ਰਾਸ਼ੀ

By  Jashan A December 6th 2018 03:43 PM

ਤਰਨਤਾਰਨ 'ਚ ਲੁਟੇਰਿਆਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜ਼ਾਮ, ਗੱਡੀ ਸਮੇਤ ਲੁੱਟੀ ਲੱਖਾਂ ਦੀ ਰਾਸ਼ੀ,ਤਰਨਤਾਰਨ: ਤਰਨਤਾਰਨ 'ਚ ਬੀਤੀ ਰਾਤ ਲੇਬਰਫੈਂਡ ਦੇ ਚੇਅਰਮੈਨ ਤੋਂ ਹਥਿਆਰਾਂ ਦੇ ਜ਼ੋਰ ਤੇ ਕੁਝ ਵਿਆਕਤੀਆਂ ਵਲੋਂ ਨਕਦੀ ਤੇ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਐੱਸ.ਪੀ.ਡੀ. ਹਰਪਾਲ ਨੇ ਗੱਲ ਬਾਤ ਕਰਦੀਆਂ ਦੱਸਿਆ ਕਿ ਉਹਨਾਂ ਨੇ ਮਾਮਲਾ ਦਰਜ਼ ਕਰ ਲਿਆ ਹੈ 'ਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

tarntarn robbery ਤਰਨਤਾਰਨ 'ਚ ਲੁਟੇਰਿਆਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜ਼ਾਮ, ਗੱਡੀ ਸਮੇਤ ਲੁੱਟੀ ਲੱਖਾਂ ਦੀ ਰਾਸ਼ੀ

ਲੇਬਰਫੈਂਡ ਤਰਨਤਾਰਨ ਦੇ ਚੇਅਰਮੈਨ ਗੁਰਦਿਆਲ ਸਿੰਘ ਵਾਸੀ ਅੰਮ੍ਰਿਤਸਰ ਨੇ ਘਟਨਾ ਦੀ ਜਾਣਕਾਰੀ ਦਿਦੇ ਹੋਏ ਦੱਸਿਆ ਹੈ ਕਿ ਉਹ ਵਿਭਾਗ ਦੇ ਜਰੂਰੀ ਕੰਮ ਲਈ ਚਿਟੇ ਰੰਗ ਦੀ ਕਰੇਟਾਂ ਕਰ ਵਿੱਚ ਚੰਡੀਗ੍ਹੜ ਗਏ ਸਨ ਤਾਂ ਉਹ ਰਾਤ ਨੂੰ ਵਾਪਿਸ ਆ ਰਹੇ ਸੀ ਉਹ ਆਪਣੇ ਦੋਸਤ ਨੂੰ ਉਸ ਦੇ ਘਰ ਛੱਡਣ ਗਏ ਸੀ। ਜਦੋ ਜੰਡਿਆਲਾ-ਤਰਨਤਾਰਨ ਨਿਕਲੇ ਤਾਂ ਪੱਖੋ ਕੇ ਲਿੰਕ ਸੜਕ ਤੇ ਪਿੱਛੋਂ ਦੀ ਤੇਜ਼ ਰਫਤਾਰ ਨਾਲ ਇੱਕ ਕਾਰ ਸਾਡੀ ਕਾਰ ਦੇ ਸਾਹਮਣੇ ਆ ਕੇ ਰੁਕੀ ਉਸ ਕਾਰ ਵਿੱਚੋ 4 ਵਿਆਕਤੀ ਨਿੱਕਲੇ ਉਹਨਾਂ ਦੇ ਮੂੰਹ ਢਕੇ ਹੋਏ ਸਨ।

tarntarn robbery ਤਰਨਤਾਰਨ 'ਚ ਲੁਟੇਰਿਆਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜ਼ਾਮ, ਗੱਡੀ ਸਮੇਤ ਲੁੱਟੀ ਲੱਖਾਂ ਦੀ ਰਾਸ਼ੀ

ਉਹਨਾਂ ਨੇ ਮੈਨੂੰ ਧੱਕੇ ਨਾਲ ਕਾਰ ਚੋ ਬਾਹਰ ਆਉਣ ਲਈ ਕਿਹਾ ਮੇਰੇ ਵਿਰੋਧ ਕਰਨ ਤੇ ਇੱਕ ਵਿਆਕਤੀ ਨੇ ਸਾਨੂੰ ਡਰਾਉਣ ਲਈ ਜਮੀਨ ਤੇ 2 ਫਾਇਰ ਕੀਤੇ। ਜਿਸ ਤੋਂ ਬਾਅਦ ਮੈ ਤੇ ਮੇਰਾ ਦੋਸਤ ਬਾਹਰ ਆ ਗਏ ਤਾ ਉਹਨਾਂ ਵਿਅਕਤੀਆਂ ਦੁਆਰਾ ਹਥਿਆਰਾਂ ਦੀ ਨੋਕ ਤੇ ਸਾਡੀ ਤਲਾਸ਼ੀ ਲਈ ਤੇ ਸਾਡੇ ਕੋਲੋਂ ਸਾਰੀ ਨਕਦੀ ਖੋਹ ਲਈ। ਤੇ

tarntarn robbery ਤਰਨਤਾਰਨ 'ਚ ਲੁਟੇਰਿਆਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜ਼ਾਮ, ਗੱਡੀ ਸਮੇਤ ਲੁੱਟੀ ਲੱਖਾਂ ਦੀ ਰਾਸ਼ੀ

ਲੇਬਰਫੈਂਡ ਚੇਅਰਮੈਨ ਨੇ ਕਿਹਾ ਕਿ ਉਹਨਾਂ ਵਿਅਕਤੀਆਂ ਕੋਲ ਬਹੁਤ ਜਿਆਦਾ ਮਾਤਰਾ 'ਚ ਹਥਿਆਰ ਸਨ। ਜਿਸ ਲਈ ਉਹਨਾਂ ਨੂੰ ਸਿਰਫ ਲੁਟੇਰੇ ਕਹਿਣਾ ਠੀਕ ਨਹੀਂ ਉਹ ਅੱਤਵਾਦੀ ਵੀ ਹੋ ਸਕਦੇ ਹਨ। ਇਸ ਲਈ ਪੁਲਿਸ ਨੂੰ ਇਸ ਮਾਮਲੇ ਦੀ ਖਾਸ ਤੋਂਰ ਤੇ ਜਾਂਚ ਕਰਨੀ ਚਾਹੀਦੀ ਹੈ।

-PTC News

Related Post