ਤਰਸੇਮ ਜੱਸੜ ਤੇ ਨੀਰੂ ਬਾਜਵਾ ਨੇ ਵੀ ਲਿਆ ਅੰਗਰੇਜ਼ੀ ਦੀ ਕਲਾਸ 'ਚ ਦਾਖਲਾ, ਦੇਖੋ ਵੀਡੀਓ

By  Jashan A January 4th 2019 08:23 PM -- Updated: January 4th 2019 08:38 PM

ਤਰਸੇਮ ਜੱਸੜ ਤੇ ਨੀਰੂ ਬਾਜਵਾ ਨੇ ਵੀ ਲਿਆ ਅੰਗਰੇਜ਼ੀ ਦੀ ਕਲਾਸ 'ਚ ਦਾਖਲਾ, ਦੇਖੋ ਵੀਡੀਓ,ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮਵਰ ਗਾਇਕ - ਗੀਤਕਾਰ ਤੇ ਅਦਾਕਾਰ ਤਰਸੇਮ ਜੱਸੜ ਇੱਕ ਵਾਰ ਫਿਰ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਜਾ ਰਹੇ ਹਨ। ਜੱਸੜ ਨੇ ਪਹਿਲਾਂ ਪੰਜਾਬੀ ਗੀਤਾਂ ਅਤੇ ਫਿਰ ਜ਼ਬਰਦਸਤ ਅਦਾਕਾਰੀ ਨਾਲ ਲੋਕਾਂ ਨੂੰ ਕੀਲਿਆ ਹੈ ਤੇ ਉਹਨਾਂ ਦੀ ਦੁਨੀਆਂ ਦੀਵਾਨੀ ਹੈ।ਤਰਸੇਮ ਜੱਸੜ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਓ ਅ' ਨੂੰ ਲੈ ਕੇ ਸੁਰਖੀਆਂ 'ਚ ਹਨ।

ਫਿਲਮ ‘ਚ ਗੁਰਪ੍ਰੀਤ ਘੁੱਗੀ , ਬੀ.ਐੱਨ. ਸ਼ਰਮਾ ਰਣਜੀਤ ਬਾਵਾ ਅਤੇ ਹੋਰ ਕਈ ਵੱਡੇ ਚਿਹਰੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਨਿਰਦੇਸ਼ਨ ਕਸਸ਼ਿਤਿਜ ਚੌਧਰੀ ਵੱਲੋਂ ਕੀਤਾ ਗਿਆ ਹੈ, ਜਿਹੜੇ ਇਸ ਤੋਂ ਪਹਿਲਾਂ ਹੀਰ ਰਾਝਾਂ, ਯਾਰ ਉਹ ਦਿਲਦਾਰਾ,ਮਿਸਟਰ ਐਂਡ ਮਿਸਟਰ 420,

ਮਿਸਟਰ ਐਂਡ ਮਿਸਟਰ 420 ਰਿਟਰਨ ਅਤੇ ਗੋਲਕ ਬੁਗਨੀ ਬੈਂਕ ‘ਤੇ ਬਟੂਆ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਪੰਜਾਬੀ ਫਿਲਮ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਦੀ ਸ਼ਾਨਦਾਰ ਜੋੜੀ ਵੱਡੇ ਪਰਦੇ ‘ਤੇ 1 ਫਰਬਰੀ ਨੂੰ ਦੇਖਣ ਨੂੰ ਮਿਲੇਗੀ।

-PTC News

Related Post