ਕੈਨੇਡਾ 'ਚ ਅਧਿਆਪਕ ਨੇ ਨਾ ਪਾਇਆ ਮਾਸਕ, ਗੱਲ ਪਹੁੰਚੀ ਅਦਾਲਤ ਤੱਕ

By  Shanker Badra October 30th 2020 04:03 PM

ਕੈਨੇਡਾ 'ਚ ਅਧਿਆਪਕ ਨੇ ਨਾ ਪਾਇਆ ਮਾਸਕ, ਗੱਲ ਪਹੁੰਚੀ ਅਦਾਲਤ ਤੱਕ:ਟੋਰਾਂਟੋ : ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਹਰ ਥਾਂ 'ਤੇ ਲੋਕਾਂ ਨੂੰ ਸੁਰੱਖਿਆ ਲਈ ਮਾਸਕ ਪਾ ਕੇ ਰੱਖਣ ਦੀ ਅਪੀਲ ਕੀਤੀ ਗਈ ਹੈ ਪਰ ਫਿਰ ਵੀ ਬਹੁਤ ਲੋਕ ਲਾਪਰਵਾਹੀਆਂ ਕਰ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਕੈਨੇਡਾ ਤੋਂ ਆਇਆ ਹੈ, ਜਿੱਥੇ ਇੱਕ ਅਧਿਆਪਕ ਸਕੂਲ ਵਿੱਚ ਮਾਸਕ ਲਗਾ ਕੇ ਨਹੀਂ ਆਇਆ ਤੇ ਇਹ ਗੱਲ ਅਦਾਲਤ ਤੱਕ ਪਹੁੰਚ ਗਈ। ਅਣਗਹਿਲੀ ਦੇ ਇਸ ਮਾਮਲੇ ਦੀ ਮਨਿਸਟਰੀ ਆਫ ਲੇਬਰ ਨੇ ਪੁਸ਼ਟੀ ਕੀਤੀ ਹੈ। ਦੱਸਿਆ ਗਿਆ ਹੈ ਕਿ ਸੈਂਟ ਚਾਰਲਸ ਕੈਥੋਲਿਕ ਸਕੂਲ ਜੋ ਡਫਰਿਨ ਸਟਰੀਟ ਨੇੜੇ ਹੈ, ਦੇ ਇੱਕ ਅਧਿਆਪਕ ਨੂੰ 23 ਅਕਤੂਬਰ ਦੇ ਦਿਨ ਸਕੂਲ ਵਿੱਚ ਬਿਨਾਂ ਮਾਸਕ ਦੇ ਦੇਖਿਆ ਗਿਆ।

Teacher Mask not in Canada, teacher ordered to court in February 2021 ਕੈਨੇਡਾ 'ਚ ਅਧਿਆਪਕ ਨੇ ਨਾ ਪਾਇਆ ਮਾਸਕ, ਗੱਲ ਪਹੁੰਚੀ ਅਦਾਲਤ ਤੱਕ   

ਅਧਿਆਪਕ ਨੂੰ ਫਰਵਰੀ 2021 ਵਿੱਚ ਅਦਾਲਤ ਅੱਗੇ ਪੇਸ਼ ਹੋਣ ਦਾ ਹੁਕਮ ਮਿਲਿਆ ਹੈ। ਇਸ ਅਣਗਹਿਲੀ ਬਦਲੇ ਅਧਿਆਪਕ ਨੂੰ ਭਾਰੀ ਜੁਰਮਾਨਾ ਲੱਗ ਸਕਦਾ ਹੈ। ਜੇਕਰ ਉਹ ਦੋਸ਼ੀ ਸਾਬਤ ਹੁੰਦਾ ਹੈ ਤਾਂ ਜੁਰਮਾਨੇ ਦੀ ਰਕਮ ਇੱਕ ਹਜ਼ਾਰ ਡਾਲਰ ਤੱਕ ਹੋ ਸਕਦੀ ਹੈ। ਹਾਲਾਂਕਿ, ਇਸ ਘਟਨਾਕ੍ਰਮ ਕਾਰਨ ਸਕੂਲ ਨੂੰ ਕਿਸੇ ਤਰ੍ਹਾਂ ਦਾ ਕੋਈ ਜੁਰਮਾਨਾ ਨਹੀਂ ਲੱਗੇਗਾ।

Teacher Mask not in Canada, teacher ordered to court in February 2021 ਕੈਨੇਡਾ 'ਚ ਅਧਿਆਪਕ ਨੇ ਨਾ ਪਾਇਆ ਮਾਸਕ, ਗੱਲ ਪਹੁੰਚੀ ਅਦਾਲਤ ਤੱਕ   

ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਸਕੂਲ ਵਿੱਚ ਇੱਕ ਅਧਿਆਪਕ ਕੋਰੋਨਾ ਪੀੜਤ ਹੋ ਗਿਆ ਸੀ, ਜਿਸ ਮਗਰੋਂ 5 ਅਕਤੂਬਰ ਤੱਕ ਸਕੂਲ ਬੰਦ ਰੱਖਿਆ ਗਿਆ ਸੀ। ਜਾਣਕਾਰੀ ਮੁਤਾਬਕ ਕੋਰੋਨਾ ਸੰਕ੍ਰਮਿਤ ਅਧਿਆਪਕ ਚਾਰ ਹੋਰ ਸਕੂਲਾਂ ਵਿੱਚ ਵੀ ਪੜ੍ਹਾਉਣ ਲਈ ਗਿਆ ਸੀ। ਫ਼ਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਕੀ ਇਹ ਉਹੀ ਅਧਿਆਪਕ ਹੈ ਜਿਸ ਨੂੰ ਅਦਾਲਤ ਵੱਲੋਂ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ, ਜਾਂ ਕੋਈ ਹੋਰ।

Teacher Mask not in Canada, teacher ordered to court in February 2021 ਕੈਨੇਡਾ 'ਚ ਅਧਿਆਪਕ ਨੇ ਨਾ ਪਾਇਆ ਮਾਸਕ, ਗੱਲ ਪਹੁੰਚੀ ਅਦਾਲਤ ਤੱਕ   

ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਇਸ ਵੇਲੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ ਤੇ ਇਸ ਦੌਰਾਨ ਕਈ ਸਕੂਲ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ। ਅਸੀਂ ਸਭ ਜਾਣਦੇ ਹਾਂ ਕਿ ਕੋਰੋਨਾ ਦਾ ਸੰਕਟ ਹਾਲੇ ਵੀ ਜਾਰੀ ਹੈ ਅਤੇ ਸਾਨੂੰ ਸਭ ਨੂੰ ਇਸ ਬਾਰੇ ਪਹਿਲਾਂ ਵਾਂਗ ਹੀ ਚੌਕਸ ਰਹਿਣ ਅਤੇ ਸਾਵਧਾਨੀਆਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ।

-PTCNews

Related Post