ਵਿਰਾਟ ਕੋਹਲੀ ਸਮੇਤ ਭਾਰਤੀ ਟੀਮ 'ਤੇ ਹਮਲੇ ਦਾ ਖਤਰਾ, ਸੁਰੱਖਿਆ ਵਧਾਉਣ ਦੇ ਨਿਰਦੇਸ਼

By  Jashan A October 29th 2019 03:48 PM -- Updated: October 29th 2019 03:49 PM

ਵਿਰਾਟ ਕੋਹਲੀ ਸਮੇਤ ਭਾਰਤੀ ਟੀਮ 'ਤੇ ਹਮਲੇ ਦਾ ਖਤਰਾ, ਸੁਰੱਖਿਆ ਵਧਾਉਣ ਦੇ ਨਿਰਦੇਸ਼,ਨਵੀਂ ਦਿੱਲੀ: ਆਉਣ ਵਾਲੀ 3 ਨਵੰਬਰ ਤੋਂ ਦਿੱਲੀ 'ਚ ਸ਼ੁਰੂ ਹੋ ਰਹੀ ਬੰਗਲਾਦੇਸ਼ ਖਿਲਾਫ ਭਾਰਤ ਦੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਅਤੇ ਉਸ ਤੋਂ ਬਾਅਦ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਹੋ ਚੁੱਕਾ ਹੈ।

virat kohli ਆਗਾਮੀ ਟੀ-20 ਸੀਰੀਜ਼ 'ਚ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ ਜਦਕਿ ਰੋਹਿਤ ਸ਼ਰਮਾ ਨੂੰ ਕਪਤਾਨੀ ਸੌਂਪੀ ਗਈ ਹੈ। ਅਜਿਹੇ 'ਚ ਪਹਿਲੇ ਟੀ-20 ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਅਤੇ ਭਾਰਤੀ ਟੀਮ 'ਤੇ ਹਮਲੇ ਦਾ ਖਤਰਾ ਦੱਸਿਆ ਜਾ ਰਿਹਾ ਹੈ।

ਹੋਰ ਪੜ੍ਹੋ: ਅਜਮੇਰ ਕਲੇਰ, 43, ਬਰੈਂਪਟਨ ਤੋਂ ਹੋਇਆ ਲਾਪਤਾ, ਪੁਲਿਸ ਅਤੇ ਪਰਿਵਾਰ ਵਾਲਿਆਂ ਨੇ ਕੀਤੀ ਇਹ ਅਪੀਲ

ਮੀਡੀਆ ਰਿਪੋਰਟਾਂ ਮੁਤਾਬਕ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਇਕ ਚਿੱਠੀ ਮਿਲੀ ਹੈ, ਜਿਸ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਟੀਮ ਖਾਸ ਕਰਕੇ ਵਿਰਾਟ ਕੋਹਲੀ ਖਤਰੇ ਦੀ ਸੂਚੀ 'ਚ ਸ਼ਾਮਲ ਹਨ।

indian cricket teamਉਹਨਾਂ ਤੋਂ ਇਲਾਵਾ ਪ੍ਰਧਾਨਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਅਮਿਤ ਸ਼ਾਹ, ਲਾਲ ਕ੍ਰਿਸ਼ਨ ਆਡਵਾਨੀ ਜੇ. ਪੀ. ਨੱਡਾ ਦੇ ਨਾਂ ਵੀ ਸ਼ਾਮਲ ਹਨ। ਇਸ ਖਤਰੇ ਦੇ ਬਾਅਦ NIA ਨੇ ਦਿੱਲੀ ਪੁਲਿਸ ਨੂੰ ਸਾਰੀਆਂ ਹਸਤੀਆਂ ਦੀ ਸੁਰੱਖਿਆ ਵਧਾਉਣ ਨੂੰ ਕਿਹਾ ਗਿਆ ਹੈ।

-PTC News

Related Post