ਹਰਿਆਣਾ ਦੇ ਜੀਂਦ 'ਚ 3 ਮੁੰਡਿਆਂ ਨੇ ਨਾਬਾਲਿਗ ਲੜਕੀ ਨਾਲ ਕੀਤਾ ਸਮੂਹਿਕ ਜ਼ਬਰ -ਜਨਾਹ, ਮੁੱਖ ਦੋਸ਼ੀ ਕਾਬੂ

By  Shanker Badra April 26th 2020 05:08 PM -- Updated: April 26th 2020 05:14 PM

ਹਰਿਆਣਾ ਦੇ ਜੀਂਦ 'ਚ 3 ਮੁੰਡਿਆਂ ਨੇ ਨਾਬਾਲਿਗ ਲੜਕੀ ਨਾਲ ਕੀਤਾ ਸਮੂਹਿਕ ਜ਼ਬਰ -ਜਨਾਹ, ਮੁੱਖ ਦੋਸ਼ੀ ਕਾਬੂ:ਜੀਂਦ : ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ 3 ਨੌਜਵਾਨਾਂ ਨੇ 14 ਸਾਲਾ ਨਾਬਾਲਿਗ ਲੜਕੀ ਨਾਲ ਸਮੂਹਿਕ ਜ਼ਬਰ -ਜਨਾਹ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਵਿੱਚ ਇਕ 16 ਸਾਲਾ ਦਾ ਨਾਬਾਲਿਗ ਮੁੰਡਾ ਵੀ ਸ਼ਾਮਲ ਹੈ, ਜੋ ਉਸ ਨੂੰ ਗੱਲਾਂ ਵਿੱਚ ਲਾ ਕੇ ਪਿੰਡ ਦੇ ਨਜ਼ਦੀਕ ਇਕ ਸਕੂਲ ਦੀ ਇਮਾਰਤ ਵਿੱਚ ਲੈ ਕੇ ਗਿਆ। ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ ਹੈ।

ਜੀਂਦ ਥਾਣੇ ਦੀ ਇਕ ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨਾਬਾਲਿਗ ਲੜਕਾ ਪੀੜਤ ਨਾਬਾਲਿਗ ਲੜਕੀ ਨੂੰ ਜਾਣਦਾ ਸੀ ਅਤੇ ਉਹ ਹੀ ਉਸ ਨੂੰ ਘਰ ਤੋਂ ਸਕੂਲ ਦੀ ਬਿਲਡਿੰਗ ਵਿੱਚ ਲੈ ਗਿਆ ਸੀ। ਜਿਥੇ ਉਸ 2 ਦੋਵੇਂ ਸਾਥੀ ਪਹਿਲਾਂ ਹੀ ਮੌਜੂਦ ਸਨ। ਜਿਸ ਤੋਂ ਬਾਅਦ ਦੋਸ਼ੀ ਨੇ ਪਹਿਲਾਂ ਲੜਕੀ ਨੂੰ ਸਕੂਲ 'ਚ ਕੁਝ ਸਮੇਂ ਲਈ ਬੰਧਕ ਬਣਾ ਕੇ ਰੱਖਿਆ ਅਤੇ ਫਿਰ ਤਿੰਨਾਂ ਨੇ ਵਾਰੀ -ਵਾਰੀ ਉਸ ਦੇ ਨਾਲ ਬਲਾਤਕਾਰ ਕੀਤਾ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਦੋਸ਼ੀ ਨੇ ਲੜਕੀ ਨੂੰ ਇਸ ਘਟਨਾ ਬਾਰੇ ਕਿਸੇ ਨੂੰ ਕੁਝ ਵੀ ਦੱਸਣ ਉੱਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਪਰ ਲੜਕੀ ਨੇ ਘਰ ਪਹੁੰਚ ਕੇ ਹੱਡਬੀਤੀ ਬਾਰੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਮਗਰੋਂ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

-PTCNews

Related Post