ਕਸ਼ਮੀਰ 'ਚ ਫਿਰ ਤੋਂ ਅੱਤਵਾਦੀ ਸਾਜ਼ਿਸ਼ ਨਾਕਾਮ, ਬਾਂਦੀਪੋਰਾ 'ਚ ਮਿਲਿਆ IED, ਆਵਾਜਾਈ ਬੰਦ

By  Riya Bawa October 15th 2022 10:33 AM

IED spotted in Bandipora: ਜੰਮੂ-ਕਸ਼ਮੀਰ 'ਚ ਇਕ ਵਾਰ ਫਿਰ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। ਸੁਰੱਖਿਆ ਬਲਾਂ ਨੂੰ ਬਾਂਦੀਪੋਰਾ ਰੋਡ ਨੇੜੇ ਅਹਸਟਿੰਗੋ ਇਲਾਕੇ ਵਿੱਚ ਇੱਕ ਆਈ.ਈ.ਡੀ. ਮਿਲਿਆ ਦੱਸਿਆ ਜਾ ਰਿਹਾ ਹੈ। ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਇਹ ਆਈਈਡੀ ਵਿਸਫੋਟਕ ਲਾਇਆ ਸੀ, ਤਾਂ ਜੋ ਜਦੋਂ ਭਾਰਤੀ ਜਵਾਨ ਇਸ ਰਸਤੇ ਤੋਂ ਲੰਘਣ ਤਾਂ ਉਨ੍ਹਾਂ ਨੂੰ ਧਮਾਕਾ ਕੀਤਾ ਜਾ ਸਕੇ। ਹਾਲਾਂਕਿ ਸੁਰੱਖਿਆ ਬਲਾਂ ਦੀ ਮੁਸਤੈਦੀ ਨੇ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।

PTC News-Latest Punjabi news

ਜਿਵੇਂ ਹੀ ਸੁਰੱਖਿਆ ਬਲਾਂ ਨੂੰ ਆਈਈਡੀ ਵਿਸਫੋਟਕ ਦੀ ਸੂਚਨਾ ਮਿਲੀ, ਬੰਬ ਨਿਰੋਧਕ ਦਸਤੇ ਨੂੰ ਤੁਰੰਤ ਉਸ ਆਈਈਡੀ ਨੂੰ ਡਿਫਿਊਜ਼ ਕਰਨ ਅਤੇ ਪੂਰੀ ਤਰ੍ਹਾਂ ਨਸ਼ਟ ਕਰਨ ਲਈ ਬੁਲਾਇਆ ਗਿਆ। ਇਸ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੇ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਬਦਿਆਰਾ ਅਤੇ ਕਨਬਾਥੀ ਪਿੰਡਾਂ ਦੇ ਵਿਚਕਾਰ ਬਾਂਦੀਪੋਰਾ-ਸੋਪੋਰ ਸੜਕ ਦੇ ਕੋਲ ਮਿਲੇ ਆਈਈਡੀ ਨੂੰ ਨਕਾਰਾ ਕਰ ਦਿੱਤਾ। ਨਿਊਜ਼ ਏਜੰਸੀ "ਏਐਨਆਈ" ਨੇ ਇਸਦੀ ਵੀਡੀਓ ਜਾਰੀ ਕੀਤੀ ਹੈ, ਜਿਸ ਵਿੱਚ ਇਸਦਾ ਦ੍ਰਿਸ਼ ਦੇਖਿਆ ਜਾ ਸਕਦਾ ਹੈ।

ਇਹ ਪੜ੍ਹੋ : ਫ਼ਿਰੌਤੀ ਮੰਗਣ ਦੇ ਮਾਮਲੇ 'ਚ ਮਨਪ੍ਰੀਤ ਮੰਨਾ ਗਿਰੋਹ ਦੇ ਛੇ ਗੁਰਗੇ ਗ੍ਰਿਫ਼ਤਾਰ

ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ ਜਦੋਂ ਅੱਤਵਾਦੀਆਂ ਨੇ ਆਈਈਡੀ ਪਲਾਂਟ ਕੀਤਾ ਸੀ ਪਰ ਚੌਕਸ ਸੁਰੱਖਿਆ ਬਲਾਂ ਨੇ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਪਹਿਲਾਂ ਹੀ ਇਸ ਨੂੰ ਨਸ਼ਟ ਕਰ ਦਿੱਤਾ। ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਜੰਗਲ ਵਿੱਚ ਇੱਕ ਬੈਗ ਵਿੱਚ ਰੱਖੇ ਤਿੰਨ ਆਈਈਡੀ ਵਿਸਫੋਟਕ ਬਰਾਮਦ ਕੀਤੇ ਸਨ।

ਇਸ ਤਰ੍ਹਾਂ ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਦੇ ਸੰਭਾਵੀ ਵਿਸਫੋਟ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ਗਿਆ। ਅਧਿਕਾਰੀਆਂ ਮੁਤਾਬਕ ਬੈਗ 'ਚ ਵਿਸਫੋਟਕ ਤੋਂ ਇਲਾਵਾ ਤਿੰਨ ਪੁਲਾਂ ਦੀਆਂ ਤਸਵੀਰਾਂ ਵੀ ਮਿਲੀਆਂ ਹਨ, ਜਿਸ ਤੋਂ ਲੱਗਦਾ ਹੈ ਕਿ ਇਹ ਪੁਲ ਬੈਗ ਛੱਡ ਕੇ ਆਏ ਅੱਤਵਾਦੀਆਂ ਦਾ ਨਿਸ਼ਾਨਾ ਸਨ।

-PTC News

Related Post