ਆਖਰੀ ਟੈਸਟ ਮੈਚ 'ਚ ਨਿਊਜ਼ੀਲੈਂਡ ਨੇ ਪਾਕਿ ਨੂੰ ਹਰਾ ਸੀਰੀਜ਼ 'ਤੇ ਕੀਤਾ ਕਬਜਾ

By  Jashan A December 7th 2018 08:41 PM

ਆਖਰੀ ਟੈਸਟ ਮੈਚ 'ਚ ਨਿਊਜ਼ੀਲੈਂਡ ਨੇ ਪਾਕਿ ਨੂੰ ਹਰਾ ਸੀਰੀਜ਼ 'ਤੇ ਕੀਤਾ ਕਬਜਾ,ਮੁੰਬਈ: ਅੱਜ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਟੈਸਟ ਸੀਰੀਜ਼ 'ਤੇ ਕਬਜਾ ਕਰ ਲਿਆ ਹੈ। ਪਹਿਲਾਂ ਟੈਸਟ ਮੈਚ ਖੇਡ ਰਹੇ ਵਿਲ ਸੋਮਰਵਿਲੇ ਨੇ ਤਿੰਨ ਮਹੱਤਵਪੂਰਨ ਵਿਕਟਾਂ ਲਈਆਂ ਜਿਸ ਨਾਲ ਨਿਊਜ਼ੀਲੈਂਡ ਨੇ ਤੀਜੇ ਅਤੇ ਆਖਰੀ ਟੈਸਟ ਕ੍ਰਿਕਟ ਮੈਚ 'ਚ ਅੱਜ ਪਾਕਿਸਤਾਨ ਨੂੰ 123 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਆਪਣੀ ਵਿਰੋਧੀ ਟੀਮ ਖਿਲਾਫ 49 ਸਾਲ 'ਚ ਸਵਦੇਸ਼ ਤੋਂ ਬਾਹਰ ਪਹਿਲੀ ਸੀਰੀਜ਼ ਜਿੱਤੀ।

test series ਆਖਰੀ ਟੈਸਟ ਮੈਚ 'ਚ ਨਿਊਜ਼ੀਲੈਂਡ ਨੇ ਪਾਕਿ ਨੂੰ ਹਰਾ ਸੀਰੀਜ਼ 'ਤੇ ਕੀਤਾ ਕਬਜਾ

ਆਫ ਸਪਿਨਰ ਸੋਮਰਵਿਲੇ ਨੇ 52 ਦੌੜਾਂ ਦੇ ਕੇ ਤਿੰਨ ਅਤੇ ਹੋਰ ਸਪਿਨਰ ਅਜੇ ਪਟੇਲ ਨੇ 42 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਅਤੇ 280 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੇ ਪਾਕਿਸਤਾਨ ਨੂੰ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ 56.1 ਓਵਰ 'ਚ 156 ਦੌੜਾਂ 'ਤੇ ਸਮੇਟਣ 'ਚ ਅਹਿਮ ਭੂਮਿਕਾ ਨਿਭਾਈ।

test series ਆਖਰੀ ਟੈਸਟ ਮੈਚ 'ਚ ਨਿਊਜ਼ੀਲੈਂਡ ਨੇ ਪਾਕਿ ਨੂੰ ਹਰਾ ਸੀਰੀਜ਼ 'ਤੇ ਕੀਤਾ ਕਬਜਾ

ਨਿਊਜ਼ੀਲੈਂਡ ਨੇ ਸਵੇਰੇ ਆਪਣੀ ਪਾਰੀ ਸੱਤ ਵਿਕਟਾਂ 'ਤੇ 353 ਦੌੜਾਂ 'ਤੇ ਸਮਾਪਤ ਐਲਾਨ ਕੀਤੀ ਸੀ। ਉਸ ਦੀ ਪਾਰੀ ਦਾ ਆਕਰਸ਼ਨ ਕਪਤਾਨ ਕੇਨ ਵਿਲਿਅਿਮਸਨ (139) ਅਤੇ ਹੈਨਰੀ ਲਿਕੋਲਸ (ਅਜੇਤੂ 126) ਦੇ ਵਿਚਾਲੇ ਪੰਜਵੇਂ ਵਿਕਟ ਲਈ 212 ਦੌੜਾਂ ਦੀ ਸਾਂਝੇਦਾਰੀ ਰਹੀ।

test series ਆਖਰੀ ਟੈਸਟ ਮੈਚ 'ਚ ਨਿਊਜ਼ੀਲੈਂਡ ਨੇ ਪਾਕਿ ਨੂੰ ਹਰਾ ਸੀਰੀਜ਼ 'ਤੇ ਕੀਤਾ ਕਬਜਾ

ਨਿਊਜ਼ੀਲੈਂਡ ਨੇ ਇਸ ਤਰ੍ਹਾਂ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਕੇ ਵਾਪਸੀ ਕੀਤੀ ਸੀ। ਨਿਊਜ਼ੀਲੈਂਡ ਨੇ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਖਿਲਾਫ ਸਵਦੇਸ਼ ਤੋਂ ਬਾਹਰ ਪਿਛਲੀ ਸੀਰੀਜ਼ 1969 'ਚ ਜਿੱਤੀ ਸੀ। ਉਸ ਸਮੇਂ ਉਸ ਨੇ ਪਾਕਿਸਤਾਨ ਨੂੰ ਉਸ ਦੀ ਸਰਜਮੀ 'ਤੇ 1-0 ਨਾਲ ਹਰਾਇਆ ਸੀ।

-PTC News

Related Post