ਇੱਕ ਮਹਿਲਾ ਨੇ ਹਵਾਈ ਜਹਾਜ਼ 'ਚ ਦਿੱਤਾ ਬੱਚੇ ਨੂੰ ਜਨਮ, ਕਰਨੀ ਪਈ ਐਮਰਜੈਂਸੀ ਲੈਂਡਿੰਗ

By  Shanker Badra February 5th 2020 05:52 PM -- Updated: February 5th 2020 05:54 PM

ਇੱਕ ਮਹਿਲਾ ਨੇ ਹਵਾਈ ਜਹਾਜ਼ 'ਚ ਦਿੱਤਾ ਬੱਚੇ ਨੂੰ ਜਨਮ, ਕਰਨੀ ਪਈ ਐਮਰਜੈਂਸੀ ਲੈਂਡਿੰਗ:ਕੋਲਕਾਤਾ : ਕਤਰ ਏਅਰਵੇਜ਼ ਦੀ ਇੱਕ ਉਡਾਣ ਨੂੰ ਮੰਗਲਵਾਰ ਵਾਲੇ ਦਿਨ ਕੋਲਕਾਤਾ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ ,ਕਿਉਂਕਿ ਇੱਕ ਵਿਦੇਸ਼ੀ ਮਹਿਲਾ ਨੇ ਉਡਾਣ ਭਰਦੇ ਹੋਏ ਜਹਾਜ਼ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਫਲਾਈਟ ਦੀ ਕੋਲਕਾਤਾ ਦੇ ਇੰਟਰਨੈਸ਼ਨਲ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਾਈ ਗਈ ਹੈ।

Thai woman gives birth moving Air flight , makes emergency landing at Kolkata airport ਇੱਕ ਮਹਿਲਾ ਨੇ ਹਵਾਈ ਜਹਾਜ਼ 'ਚ ਦਿੱਤਾ ਬੱਚੇ ਨੂੰ ਜਨਮ, ਕਰਨੀ ਪਈ ਐਮਰਜੈਂਸੀ ਲੈਂਡਿੰਗ

ਮਿਲੀ ਜਾਣਕਾਰੀ ਅਨੁਸਾਰ ਕਤਰ ਏਅਰਵੇਜ਼ ਦੇ ਜਹਾਜ਼ 'ਚ ਬੈਂਕਾਕ ਜਾਣ ਲਈ 23 ਸਾਲਾ ਥਾਈਲੈਂਡ ਦੀ ਗਰਭਵਤੀ ਮਹਿਲਾ ਸਵਾਰ ਹੋਈ ਸੀ। ਇਸ ਦੌਰਾਨ ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਮਹਿਲਾ ਨੂੰ ਦਰਦ ਹੋਣਾ ਸ਼ੁਰੂ ਹੋਇਆ ਤਾਂ ਜਹਾਜ਼ 'ਚ ਸਵਾਰ ਯਾਤਰੀਆਂ ਦੀ ਮਦਦ ਨਾਲ ਹੀ ਮਹਿਲਾ ਦੀ ਨਾਰਮਲ ਡਿਲੀਵਰੀ ਕਰਵਾਈ ਗਈ। ਜਹਾਜ਼ ਕੋਲਕਾਤਾ ਏਅਰਪੋਰਟ ਨੇੜਿਓਂ ਲੰਘ ਰਿਹਾ ਸੀ।

Thai woman gives birth moving Air flight , makes emergency landing at Kolkata airport ਇੱਕ ਮਹਿਲਾ ਨੇ ਹਵਾਈ ਜਹਾਜ਼ 'ਚ ਦਿੱਤਾ ਬੱਚੇ ਨੂੰ ਜਨਮ, ਕਰਨੀ ਪਈ ਐਮਰਜੈਂਸੀ ਲੈਂਡਿੰਗ

ਜਿਸ ਤੋਂ ਬਾਅਦ ਮੰਗਲਵਾਰ ਸਵੇਰੇ 3.15 ਵਜੇ ਪਾਇਲਟ ਨੇ ਕੋਲਕਾਤਾ ਏਅਰਪੋਰਟ 'ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ। ਇਸ ਤੋਂ ਬਾਅਦ ਐਂਬੁਲੈਂਸ ਦੀ ਮਦਦ ਨਾਲ ਮਹਿਲਾ ਤੇ ਉਸ ਦੇ ਬੱਚੇ ਨੂੰ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਮਾਂ ਤੇ ਬੱਚੇ ਦੀ ਹਾਲਤ ਠੀਕ ਹੈ ਅਤੇ ਦੋਵੇਂ ਡਾਕਟਰਾਂ ਦੀ ਨਿਗਰਾਨੀ 'ਚ ਹਨ।

-PTCNews

Related Post