ਪੁਰਾਣੀਆਂ ਰਵਾਇਤਾਂ ਨੂੰ ਤੋੜਦਿਆਂ ਜਦੋਂ 300 ਸਾਲ ਬਾਅਦ ਘੋੜੀ ਚੜ੍ਹਿਆ ਅਨੂਸਚਿਤ ਸਮਾਜ ਦਾ ਲਾੜਾ

By  Jagroop Kaur June 21st 2021 04:19 PM

ਹਰਿਆਣਾ ਦੇ ਭਿਵਾਨੀ ਜ਼ਿਲ੍ਹੇ 'ਚ ਗੋਬਿੰਦਪੁਰਾ ਪਿੰਡ ਵਿਚ ਪੰਚਾਇਤ ਨੇ ਤਕਰੀਬਨ 300 ਸਾਲ ਪੁਰਾਣੀ ਭੇਦ ਭਾਵ ਦੀ ਰਵਾਇਤ ਨੂੰ ਖ਼ਤਮ ਕਰਦਿਆਂ ਇਥੇ ਰਹਿੰਦੇ ਅਨੁਸੂਚਿਤ ਜਾਤੀ ਦੇ ਹੇੜੀ ਸਮਾਜ ਦੇ ਵਿਅਕਤੀ ਨੂੰ ਘੋੜੇ ’ਤੇ ਬਿਠਾ ਕੇ ਧੂਮਧਾਮ ਨਾਲ ਬਾਰਾਤ ਲਈ ਰਵਾਨਾ ਕੀਤਾ।हरियाणा के गांव की पंचायत ने पेश की मिसाल, सदियों बाद घोड़ी पर चढ़कर निकला अनुसूचित जाति का दूल्‍हा

Read More : ਕੈਪਟਨ ਦੀ ਕੋਠੀ ਨੇੜਿਓਂ ਮਿਲਿਆ ਨੌਜਵਾਨ ਦਾ ਧੜ ਤੋਂ ਵੱਖ ਹੋਇਆ...

ਇਸ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਬੀਰ ਸਿੰਘ ਨੇ ਦੱਸਿਆ ਕਿ ਤਕਰੀਬਨ 300 ਸਾਲ ਪਹਿਲਾਂ ਹੇੜੀ ਸਮਾਜ ਵਿਚ ਲਾੜੇ ਦਾ ਘੋੜੀ ਚੜ੍ਹਨਾ ਅਤੇ ਧੂਮਧਾਮ ਨਾਲ ਵਿਆਹ ਕਰਵਾਉਣ 'ਤੇ ਪਾਬੰਦੀ ਸੀ , ਪਿੰਡ ਗੋਬਿੰਦਪੁਰਾ ਦੀ ਆਬਾਦੀ 2000 ਦੇ ਕਰੀਬ ਹੈ ਅਤੇ ਇਥੇ ਸਿਰਫ ਦੋ ਸਮਾਜ ਰਾਜਪੂਤ ਅਤੇ ਹੇੜੀ ਦੇ ਲੋਕ ਰਹਿੰਦੇ ਹਨ। ਪਿੰਡ ਵਿਚ ਰਾਜਪੂਤਾਂ ਦੀ ਆਬਾਦੀ 1200 ਅਤੇ ਹੇੜੀ ਸਮਾਜ ਦੇ ਲੋਕਾਂ ਦੀ ਗਿਣਤੀ 800 ਹੈ। ਸਾਡਾ ਪਿੰਡ ਪਹਿਲਾਂ ਹਾਲੂਵਾਸ ਮਾਜਰਾ ਦੇਵਸਰ ਪੰਚਾਇਤ ਵਿੱਚ ਆਉਂਦਾ ਸੀ। ਇਸ ਨੂੰ ਹਾਲ ਹੀ ਵਿੱਚ ਵੱਖਰੀ ਪੰਚਾਇਤ ਵਜੋਂ ਮਾਨਤਾ ਮਿਲੀ ਹੈ। Pin by Sonu Boss on From INDIA & Wedding Ceremony :) | Indian groom, India  wedding, Indian wedding ceremony

Read More : ਗੈਂਗਸਟਰ ਜੈਪਾਲ ਭੁੱਲਰ ਦਾ ਮੁੜ ਹੋਵੇਗਾ ਪੋਸਟਮਾਰਟਮ

ਉਨ੍ਹਾਂ ਕਿਹਾ,‘‘ ਪੰਚਾਇਤ ਬਣਨ ਦੇ ਸਮੇਂ ਤੋਂ ਹੀ ਸਾਡਾ ਵਿਚਾਰ ਸੀ ਇਥੇ ਸਦੀਆਂ ਤੋਂ ਚਲੀ ਆ ਰਹੀ ਰੂੜ੍ਹੀਵਾਦੀ, ਪੁਰਾਣੀ ਅਤੇ ਪੱਖਪਾਤੀ ਰਵਾਇਤਾਂ ਨੂੰ ਖ਼ਤਮ ਕੀਤਾ ਜਾਵੇ।’’ ਉਨ੍ਹਾਂ ਕਿਹਾ ਕਿ ਤਿੰਨ ਵਰ੍ਹੇ ਪਹਿਲਾਂ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਦੋਂ ਪੰਚਾਇਤ ਦੇ ਕੁਝ ਲੋਕ ਨਾਰਾਜ਼ ਹੋ ਗਏ ਸਨ ਅਤੇ ਕੋਈ ਫੈਸਲਾ ਨਹੀਂ ਹੋ ਸਕਿਆ ਸੀ।

Related Post