ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ , ਚੰਨ ਨੂੰ ਅਰਘ ਦੇ ਕੇ ਸੁਹਾਗਣਾਂ ਦਾ ਵਰਤ ਹੁੰਦਾ ਹੈ ਪੂਰਾ

By  Riya Bawa October 21st 2021 03:00 PM

ਚੰਡੀਗੜ੍ਹ : ਕਰਵਾ ਚੌਥ ਦਾ ਤਿਉਹਾਰ ਅੱਜ ਦੇਸ਼ ਭਰ ‘ਚ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ਹੈ। ਇਸ ਦਿਨ ਸੁਹਾਗਣਾਂ ਆਪਣੇ ਪਤੀ ਦੀ ਲੰਮੀ ਉੁਮਰ ਲਈ ਕਾਮਨਾ ਕਰਦੀਆਂ ਹੋਈਆਂ ਪੂਰਾ ਦਿਨ ਵਰਤ ਰੱਖਦੀਆਂ ਹਨ। ਇਸ ਦਿਨ ਸੁਹਾਗਣਾਂ ਵੱਲੋਂ ਸੂਰਜ ਚੜ੍ਹਣ ਤੋਂ ਪਹਿਲਾਂ ਸਵੇਰੇ ਉੱਠ ਕੇ ਸਰਗੀ ਖਾ ਕੇ ਇਸ ਵਰਤ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਅਤੇ ਰਾਤ ਨੂੰ ਚੰਨ ਦੇਖ ਕੇ ਉਸ ਨੂੰ ਅਰਘ ਦੇਣ ਤੋਂ ਬਾਅਦ ਵਰਤ ਪੂਰਾ ਹੁੰਦਾ ਹੈ।

Karwa Chauth 2020 : moon Argh Woman opened Karwa Chauth Vrat ,Moon mahai daedar

Karwa Chauth 2021 ਜਿਥੇ ਅੱਜ ਸੁਹਾਗਣਾਂ ਵੱਲੋਂ ਸਵੇਰ ਤੋਂ ਹੀ ਚੰਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ,ਓਥੇ ਹੀ ਪੰਜਾਬ ਦੇ ਕਈ ਹਿੱਸਿਆਂ ‘ਚ ਚੰਨ ਨਿਕਲ ਆਇਆ ਹੈ। ਜਿਸ ਦੇ ਲਈ ਸੁਹਾਗਣਾਂ ਵੱਲੋਂ ਕੋਠਿਆਂ ‘ਤੇ ਚੜ ਕੇ ਚੰਨ ਦੇ ਚੜਨ ਦਾ ਬੇ ਸਬਰੀ ਨਾਲ ਇੰਤਜ਼ਾਰ ਕੀਤਾ ਗਿਆ ਸੀ। ਜਦੋਂ ਚੰਨ ਨਿਕਲ ਆਇਆ ਤਾਂ ਸੁਹਾਗਣਾਂ ਨੇ ਚੰਨ ਦੇਖ ਕੇ ਉਸ ਨੂੰ ਅਰਘ ਦੇਣ ਤੋਂ ਬਾਅਦ ਵਰਤ ਸੰਪਨ ਕੀਤਾ।

ਜਾਣਕਾਰੀ ਲਈ ਦੱਸ ਦੇਈਏ ਕਿ ਔਰਤਾਂ ਦਾ ਪ੍ਰਸਿੱਧ ਤਿਉਹਾਰ Karwa Chauth ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਹੈ। ਸਵੇਰ ਤੋਂ ਹੀ ਬਜ਼ਾਰਾਂ ਵਿੱਚ ਭਾਰੀ ਰੌਣਕ ਦੇਖਣ ਨੂੰ ਮਿਲੀ ਹੈ। ਦੁਪਿਹਰ ਤੱਕ ਆਪਣੇ ਆਪ ਨੂੰ ਤਿਆਰ ਕਰ ਸੁੰਦਰ ਪਹਿਰਾਵੇ ਪਹਿਨ ਔਰਤਾਂ ਬਜ਼ਾਰਾਂ ਵਿੱਚ ਭਾਰੀਂ ਖਰੀਦਦਾਰੀ ਕਰਦੀਆਂ ਵੇਖੀਆਂ ਗਈਆਂ ਤੇ ਹੱਥਾਂ ਤੇ ਮਹਿੰਦੀ ਲਗਾਈ ਗਈ।

Karwa Chauth 2020 : moon Argh Woman opened Karwa Chauth Vrat ,Moon mahai daedar

ਜਿਓਂ ਹੀ ਸ਼ਾਮ ਦੇ ਚਾਰ ਵੱਜੇ ਉਦੋਂ ਸੁਹਾਗਣਾਂ ਤੇ ਮੁਟਿਆਰਾਂ ਨੇ ਕਰਵਾ ਚੌਥ ਵਰਤ ਸੁਣਨ ਲਈ ਵਰਤ ਦੀ ਥਾਲੀ ਸਜਾਈ। ਇਸ ਪਵਿੱਤਰ ਦਿਨ ‘ਤੇ ਸੁਹਾਗਣਾਂ ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਲਈ ਰੱਖਿਆ ਇਹ ਵਰਤ ਰਾਤ ਨੂੰ ਚੰਨ ਦੇ ਦਿਖਣ ਤੋਂ ਬਾਅਦ, ਪ੍ਮਾਤਮਾਂ ਅੱਗੇ ਅਰਦਾਸ ਕਰਨ ‘ਤੇ ਹੀ ਸੰਪਨ ਗਿਆ ਹੈ। ਇਸ ਦਿਨ ਸ਼ਾਮ ਨੂੰ ਪੂਜਾ ਕੀਤੀ ਜਾਂਦੀ ਹੈ। ਨਾਲ ਹੀ ਚੰਦ ਨੂੰ ਅਰਕ ਭੇਟ ਕਰਕੇ ਵਰਤ ਨੂੰ ਖੋਲ੍ਹਿਆ ਜਾਂਦਾ ਹੈ।

Karwa Chauth 2020 : moon Argh Woman opened Karwa Chauth Vrat ,Moon mahai daedar

ਚੰਦਰਮਾ ਆਉਣ ਤੋਂ ਬਾਅਦ ਔਰਤਾਂ ਉਸ ਦੇ ਦਰਸ਼ਨ ਕਰਦੀਆਂ ਹਨ। ਚੰਦਰਮਾ ਨੂੰ ਜਲ ਚੜ੍ਹਾ ਕੇ ਖਾਣਾ ਖਾਂਦੀਆਂ ਹਨ। ਇਸ ਦਿਨ ਔਰਤਾਂ ਚੰਦਰਮਾ ਨੂੰ ਦੇਖੇ ਬਿਨਾਂ ਨਾ ਤਾਂ ਕੁਝ ਖਾਂਦੀਆਂ ਹਨ ਅਤੇ ਨਾ ਹੀ ਪਾਣੀ ਪੀਂਦੀਆਂ ਹਨ। ਚੰਦਰਮਾ ਦਾ ਨਿਕਲਣ ਤੋਂ ਬਾਅਦ ਸਭ ਤੋਂ ਪਹਿਲਾਂ ਔਰਤਾਂ ਛਾਣਨੀ ਵਿਚੋਂ ਚੰਦਰਮਾ ਨੂੰ ਦੇਖਦੀਆਂ ਹਨ ਅਤੇ ਫਿਰ ਆਪਣੇ ਪਤੀ ਨੂੰ। ਇਸ ਤੋਂ ਬਾਅਦ ਪਤੀ ਆਪਣੀਆਂ ਪਤਨੀਆਂ ਨੂੰ ਗੜਵੀ ਵਿਚੋਂ ਜਲ ਪਿਲਾ ਕੇ ਉਨ੍ਹਾਂ ਦਾ ਵਰਤ ਪੂਰਾ ਕਰਵਾਉਂਦੇ ਹਨ।

Karwa Chauth 2020 : moon Argh Woman opened Karwa Chauth Vrat ,Moon mahai daedar

ਮੰਨਿਆਂ ਜਾਂਦਾ ਹੈ ਕਿ ਚੰਦਰਮਾ ਦੇਖੇ ਬਿਨਾਂ ਇਹ ਵਰਤ ਅਧੂਰਾ ਮੰਨਿਆਂ ਜਾਂਦਾ ਹੈ। ਜਿਸਦੇ ਲਈ ਔਰਤਾਂ ਚੰਦ ਨੂੰ ਦੇਖ ਕੇ ਅਤੇ ਪੂਜਾ ਕਰਕੇ ਹੀ ਅਪਣਾ ਵਰਤ ਖੋਲ੍ਹਦੀਆਂ ਹਨ। ਕਿਹਾ ਜਾਂਦਾ ਹੈ ਕਿ ਚੰਦ ਭਾਂਵੇ ਜਲਦੀ ਨਿਕਲ ਆਉਦਾ ਹੋਵੇ ਪਰ ਇਸ ਦਿਨ ਬੱਦਲਾਂ ਵਿੱਚ ਛੁਪ ਕੇ ਨਿਕਲਣ ਵਿੱਚ ਹਮੇਸ਼ਾਂ ਦੇਰੀ ਕਰਦਾ ਹੈ। ਇਹੀ ਤਾਂ ਸਭ ਤੋਂ ਅਹਿਮ ਪ੍ਰੀਖਿਆ ਹੁੰਦੀ ਹੈ। ਕਿ ਬਿਨ੍ਹਾਂ ਕੁੱਝ ਖਾਂਦੇ- ਪੀਤੇ ਬੜੀ ਬੇਸਬਰੀ ਨਾਲ ਚੰਦਰਮਾ ਦਾ ਇੰਤਜ਼ਾਰ ਕਰਦੀਆਂ ਹਨ।

-PTC News

Related Post