ਲਾੜੇ ਦਾ ਰੰਗ ਕਾਲਾ ਹੋਣ ਕਰਕੇ ਕੁੜੀ ਦੇ ਭਰਾ ਨੇ ਬੇਰੰਗ ਭੇਜੀ ਬਾਰਾਤ , ਲਾੜਾ -ਲਾੜੀ ਵਿਆਹ ਕਰਵਾਉਣ ਲਈ ਰਾਜੀ

By  Shanker Badra November 24th 2020 10:23 AM

ਲਾੜੇ ਦਾ ਰੰਗ ਕਾਲਾ ਹੋਣ ਕਰਕੇ ਕੁੜੀ ਦੇ ਭਰਾ ਨੇ ਬੇਰੰਗ ਭੇਜੀ ਬਾਰਾਤ , ਲਾੜਾ -ਲਾੜੀ ਵਿਆਹ ਕਰਵਾਉਣ ਲਈ ਰਾਜੀ:ਅੰਮ੍ਰਿਤਸਰ : ਸਰਹੱਦੀ ਪਿੰਡ ਚੱਕਮੁਕੰਦ ਵਿਚਹੋਣ ਵਾਲੇ ਵਿਆਹ 'ਚ ਉਸ ਸਮੇਂ ਤਣਾਅ ਪੈਦਾ ਹੋ ਗਿਆ, ਜਦੋਂ  ਬਰਾਤ ਲੈ ਕੇ ਪੁੱਜਾ ਲਾੜਾ ਕਾਲੇ ਰੰਗ ਦਾ ਨਿਕਲਿਆ, ਜਿਸ 'ਤੇ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਦੇ ਪਰਿਵਾਰ ਨੂੰ ਡੋਲੀ ਲਿਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਤੇਬਰਾਤ ਨੂੰ ਵਾਪਸ ਭੇਜ ਦਿੱਤਾ ਹੈ। ਸਾਰੇ ਰਿਸ਼ਤੇਦਾਰਾਂ ਵਿਚ ਇਸ ਗੱਲ ਨੂੰ ਲੈ ਕੇ ਚਰਚਾ ਬਣੀ ਹੋਈ ਹੈ ਕਿ ਲੜਕੇ ਵਾਲਿਆਂ ਵੱਲੋਂ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਪਰ ਲੜਕੀ ਵਾਲਿਆਂ ਵੱਲੋਂ ਡੋਲੀ ਭੇਜਣ ਤੋਂ ਮਨ੍ਹਾ ਕਰ ਦਿੱਤਾ ਗਿਆ।

The groom braat le ke sohre ghar puja ta bride' brother send back the baraat ਲਾੜੇ ਦਾ ਰੰਗ ਕਾਲਾ ਹੋਣ ਕਰਕੇ ਕੁੜੀ ਦੇ ਭਰਾ ਨੇ ਬੇਰੰਗ ਭੇਜੀਬਾਰਾਤ , ਲਾੜਾ -ਲਾੜੀ ਵਿਆਹ ਕਰਵਾਉਣ ਲਈ ਰਾਜੀ

ਦਰਅਸਲ 'ਚ ਲੜਕੀ ਦੇ ਪਰਿਵਾਰ ਵਾਲਿਆਂ ਨੇ ਲਾੜਾ ਕਾਲ਼ਾ ਦੇਖ ਕੇ ਬਰਾਤ ਨੂੰ ਵਾਪਸ ਭੇਜ ਦਿੱਤਾ ਹੈ। ਬਾਰਾਤੀਆਂ ਨੇ ਇਸ ਦੀ ਸ਼ਿਕਾਇਤ ਪੁਲਿਸ ਚੌਕੀ ਖਾਸਾ ਵਿਚ ਦਰਜ ਕਰਵਾਈ ਹੈ। ਪਿੰਡ ਚਵਿੰਡਾ ਕਲਾ ਵਾਸੀ ਬੀਰ ਸਿੰਘ ਅਤੇ ਉਸ ਦੀ ਪਤਨੀ ਨੇ ਪੁਲਿਸ ਥਾਣਾ ਘਰਿੰਡਾ ਦੀ ਚੌਕੀ ਖਾਸਾ ਵਿਚ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਬੇਟੇ ਹਰਪਾਲ ਸਿੰਘ ਦੀ ਕੁੜਮਾਈ ਦੀ ਰਸਮ 13 ਮਹੀਨੇ ਪਹਿਲਾਂ ਹੋਈ ਸੀ।

ਲੜਕੀ ਕਰਮਜੀਤ ਕੌਰ ਦੇ ਪਿਤਾ ਗੁਲਜਾਰ ਸਿੰਘ ਨਿਵਾਸੀ ਪਿੰਡ ਚੱਕਮੁਕੰਦ ਬੀਤੇ ਸ਼ਨੀਵਾਰ ਨੂੰ ਰੀਤੀ ਰਿਵਾਜ਼ਾਂ ਦੇ ਅਨੁਸਾਰ ਸਗਨ ਲਗਾ ਕੇ ਗਏ ਸਨ। ਜਦੋਂ ਮੁੰਡੇ ਵਾਲੇ ਲੜਕੀ ਨੂੰ ਸ਼ਗਨ ਲਗਾਉਣ ਗਏ ਤਾਂ ਕੁੜੀ ਵਾਲਿਆਂ ਨੇ ਸ਼ਗਨ ਲਗਾਉਣ ਤੋਂ ਮਨ੍ਹਾ ਕਰ ਦਿੱਤਾ ਅਤੇ ਬਰਾਤ ਨਾ ਲੈ ਕੇ ਆਉਣ ਦੀ ਧਮਕੀ ਦਿਤੀ। ਬਰਾਤ ਵਾਲੇ ਦਿਨ ਬੈਂਡ ਵਾਜੇ ਵਾਲਿਆਂ ਨੂੰ ਵੀ ਤੇਜ਼ਧਾਰ ਹਥਿਆਰ ਦਿਖਾ ਕੇ ਵਾਪਸ ਭਜਾ ਦਿੱਤਾ।

The groom braat le ke sohre ghar puja ta bride' brother send back the baraat ਲਾੜੇ ਦਾ ਰੰਗ ਕਾਲਾ ਹੋਣ ਕਰਕੇ ਕੁੜੀ ਦੇ ਭਰਾ ਨੇ ਬੇਰੰਗ ਭੇਜੀਬਾਰਾਤ , ਲਾੜਾ -ਲਾੜੀ ਵਿਆਹ ਕਰਵਾਉਣ ਲਈ ਰਾਜੀ

ਇਸ ਮਗਰੋਂ ਉਨ੍ਹਾਂ ਨੇ ਪੁਲਿਸ ਚੌਕੀ ਕਾਹਨਗੜ ਵਿਖੇ ਸ਼ਿਕਾਇਤ ਦਿੱਤੀ ਤੇ ਪੁਲਿਸ ਚੌਕੀ ਖਾਸਾ ਦੇ ਐੱਸਆਈ ਸੁਖਦੇਵ ਸਿੰਘ ਲੜਕੀ ਵਾਲਿਆਂ ਦੇ ਘਰ ਪੁੱਜੇ। ਕੁੜੀ ਦੇ ਮਾਤਾ -ਪਿਤਾ ਵਿਆਹ ਲਈ ਰਾਜ਼ੀ ਸਨ ਅਤੇ ਕੁੜੀ ਵੀ ਸਹੁਰੇ ਘਰ ਜਾਣ ਲਈ ਤਿਆਰ ਸੀ ਪਰ ਕੁੜੀ ਦਾ ਭਰਾ ਡੋਲੀ ਭੇਜਣ ਲਈ ਤਿਆਰ ਨਹੀਂ ਸੀ। ਉਸ ਨੇ ਕਿਹਾ ਕਿ ਮੁੰਡਾ ਕਾਲੇ ਰੰਗ ਦਾ ਹੈ।

The groom braat le ke sohre ghar puja ta bride' brother send back the baraat ਲਾੜੇ ਦਾ ਰੰਗ ਕਾਲਾ ਹੋਣ ਕਰਕੇ ਕੁੜੀ ਦੇ ਭਰਾ ਨੇ ਬੇਰੰਗ ਭੇਜੀਬਾਰਾਤ , ਲਾੜਾ -ਲਾੜੀ ਵਿਆਹ ਕਰਵਾਉਣ ਲਈ ਰਾਜੀ

ਲਾੜੇ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਰੀਤੀ ਰਿਵਾਜ ਨਿਭਾਏ ਸਨ ਤੇ ਹੁਣ ਕੁੜੀ ਦਾ ਭਰਾ ਨਹੀਂ ਮੰਨ ਰਿਹਾ ਹੈ, ਜਿਸ ਕਾਰਨ ਬਰਾਤ ਨੂੰ ਬੇਰੰਗ ਪਰਤਣਾ ਪੈ ਰਿਹਾ ਹੈ। ਇੱਕ ਭਰਾ ਨੇ ਭੈਣ ਦੇ ਅਰਮਾਨਾਂ 'ਤੇ ਪਾਣੀ ਫੇਰ ਦਿੱਤਾ। ਲਾੜਾ ਪੁਲਿਸ ਚੌਕੀ ਦੇ ਬਾਹਰ ਗਲੇ ਵਿਚ ਸਿਹਰਾ ਸਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਰਿਹਾ ਸੀ। ਫੁੱਲਾਂ ਨਾਲ ਸੱਜੀ ਗੱਡੀ ਬਿਨ੍ਹਾਂ ਦੁਲਹਨ ਦੇ ਵਾਪਸ ਪਰਤ ਗਈ।

-PTCNews

Related Post