ਵਿਦੇਸ਼ ਭੇਜਣ ਦੇ ਨਾਮ 'ਤੇ 21 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਹਾਈਕੋਰਟ ਕੋਲ ਪੁੱਜਾ

By  Shanker Badra April 20th 2018 04:15 PM

ਵਿਦੇਸ਼ ਭੇਜਣ ਦੇ ਨਾਮ 'ਤੇ 21 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਹਾਈਕੋਰਟ ਕੋਲ ਪੁੱਜਾ:ਇੱਕ ਨਿਜੀ ਫਾਰਮ ਵਲੋਂ ਪੰਜਾਬ ਦੇ 373 ਲੋਕਾਂ ਨਾਲ ਵਿਦੇਸ਼ ਭੇਜਣ ਦੇ ਨਾਮ ਉੱਤੇ 21 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਹਾਈਕੋਰਟ ਕੋਲ ਪਹੁੰਚ ਗਿਆ ਹੈ।ਵਿਦੇਸ਼ ਭੇਜਣ ਦੇ ਨਾਮ 'ਤੇ 21 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਹਾਈਕੋਰਟ ਕੋਲ ਪੁੱਜਾ ਇਨ੍ਹਾਂ ਕਰੀਬ 20 ਪੀੜਤਾਂ ਦਾ ਕਹਿਣਾ ਹੈ ਕਿ ਇਕ ਸਾਲ ਤੋਂ ਵੀ ਵੱਧ ਸਮਾਂ ਲੰਘਣ ਮਗਰੋਂ ਵੀ ਚੰਡੀਗੜ੍ਹ ਪੁਲਿਸ ਕੋਲੋਂ ਇਨਸਾਫ਼ ਨਾ ਮਿਲਣ ਕਾਰਨ ਹਾਈ ਕੋਰਟ ਦਾ ਰੁਖ਼ ਕੀਤਾ ਹੈ।ਕਪੂਰਥਲਾ ਦੇ ਕੰਵਰ ਨੌਨਿਹਾਲ ਸਿੰਘ ਨਾਮੀਂ ਵਿਅਕਤੀ ਸਣੇ ਪੰਜਾਬ ਦੇ ਹੋਰਨਾਂ ਜ਼ਿਲਿਆਂ ਦੇ ਇਨ੍ਹਾਂ ਪਟੀਸ਼ਨਰਾਂ ਨੇ ਚੰਡੀਗੜ੍ਹ ਪ੍ਰਸ਼ਾਸਨ, ਡੀ.ਜੀ.ਪੀ.,ਐਸ.ਐਚ.ਓ.,ਸੈਕਟਰ 3 ਥਾਣਾ ਅਤੇ ਸੀ.ਬੀ.ਆਈ. ਨੂੰ ਪਾਰਟੀ ਬਣਾਉਂਦੇ ਹੋਏ ਮਾਮਲੇ ਵਿਚ ਸੀ.ਬੀ .ਆਈ. ਜਾਂਚ ਦੀ ਮੰਗ ਕੀਤੀ ਹੈ।ਵਿਦੇਸ਼ ਭੇਜਣ ਦੇ ਨਾਮ 'ਤੇ 21 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਹਾਈਕੋਰਟ ਕੋਲ ਪੁੱਜਾ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ 31 ਮਾਰਚ, 2017 ਨੂੰ ਸੈਕਟਰ 3 ਥਾਣੇ ਵਿਚ ਦਰਜ ਧੋਖਾਧੜੀ ਕੇਸ ਨੂੰ ਸੀ.ਬੀ.ਆਈ. ਦੇ ਹਵਾਲੇ ਕੀਤਾ ਜਾਵੇ।ਇਸ ਕੇਸ ਵਿੱਚ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਚੰਡੀਗੜ ਪੁਲਿਸ ਠੋਸ ਜਾਂਚ ਨਹੀਂ ਕਰ ਸਕੀ ਹੈ।ਵਿਦੇਸ਼ ਭੇਜਣ ਦੇ ਨਾਮ 'ਤੇ 21 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਹਾਈਕੋਰਟ ਕੋਲ ਪੁੱਜਾ ਪੁਲਿਸ ਉਤੇ ਇਸ ਗੰਭੀਰ ਮਾਮਲੇ 'ਚ ਪੂਰੀ ਤਰਾਂ ਲਾਪਰਵਾਹੀ ਵਰਤਣ ਦੇ ਦੋਸ਼ ਵੀ ਲਾਏ ਗਏ ਹਨ।ਹਾਈਕੋਰਟ ਨੇ ਇਸ ਪਟੀਸ਼ਨ ਉਤੇ ਸੁਣਵਾਈ ਕਰਦੇ ਹੋਏ ਚੰਡੀਗੜ ਪ੍ਰਸ਼ਾਸਨ ਸਮੇਤ ਹੋਰਨਾਂ ਧਿਰਾਂ ਨੂੰ 8 ਮਈ ਲਈ ਨੋਟਿਸ ਜਾਰੀ ਕੀਤਾ ਹੈ।

-PTCNews

Related Post