ਨਾਬਾਲਿਗ ਲੜਕੀ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ , ਲੜਕੇ ਵਾਲਿਆਂ ਨੂੰ ਵੀ ਖ਼ੁਦ ਕੀਤਾ ਫ਼ੋਨ

By  Shanker Badra July 5th 2021 03:59 PM

ਝਾਰਖੰਡ : ਝਾਰਖੰਡ ਦੇ ਕੋਡੇਰਮਾ 'ਚ ਇੱਕ ਲੜਕੀ (Minor girl marriage )ਨੇ ਘਰ ਵਾਲਿਆਂ ਦੇ ਵਿਰੁੱਧ ਜਾ ਕੇ ਜੋ ਹਿੰਮਤ ਦਿਖਾਈ ਹੈ , ਉਸਦੀ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਹ ਲੜਕੀ ਪੜ੍ਹ-ਲਿਖ ਕੇ ਕੁਝ ਕਰਨਾ ਚਾਹੁੰਦਾ ਸੀ ਪਰ ਉਸਦਾ ਵਿਆਹ ਨਿਸ਼ਚਤ ਕਰ ਦਿੱਤਾ ਗਿਆ ਸੀ। ਉਸ ਲੜਕੀ ( girl Radha )ਨੇ ਬਰਾਤ ਆਉਣ ਤੋਂ ਪਹਿਲਾਂ ਲੜਕੇ ਵਾਲਿਆਂ ਨੂੰ ਫ਼ੋਨ ਕਰਕੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ‘ਮੈਂ ਅਜੇ ਨਾਬਾਲਿਗ ਹਾਂ।

ਨਾਬਾਲਿਗ ਲੜਕੀ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ , ਲੜਕੇ ਵਾਲਿਆਂ ਨੂੰ ਵੀ ਖ਼ੁਦ ਕੀਤਾ ਫ਼ੋਨ

ਪੜ੍ਹੋ ਹੋਰ ਖ਼ਬਰਾਂ : ਸੰਯੁਕਤ ਕਿਸਾਨ ਮੋਰਚੇ ਦਾ ਐਲਾਨ , ਕਿਸਾਨ ਮੌਨਸੂਨ ਸੈਸ਼ਨ ਦੌਰਾਨ ਸੰਸਦ ਦੇ ਬਾਹਰ ਕਰਨਗੇ ਰੋਸ ਪ੍ਰਦਰਸ਼ਨ

ਇਹ ਮਾਮਲਾ ਕੋਡੇਰਮਾ ਜ਼ਿਲੇ ਦੇ ਡੋਮਚਾਂਚ ਬਲਾਕ ਦੀ ਮਧੁਬਨ ਪੰਚਾਇਤ ਦਾ ਹੈ। ਇੱਥੇ ਰਹਿਣ ਵਾਲੀ ਲੜਕੀ ਰਾਧਾ ਸਿਰਫ 17 ਸਾਲਾਂ ਦੀ ਹੈ। ਰਾਧਾ ਦੇ ਮਾਪਿਆਂ ਨੇ ਉਸ ਦਾ ਵਿਆਹ ਤੈਅ ਕਰ ਦਿੱਤਾ ਸੀ। ਉਸਦੀ ਬਰਾਤ ਆਉਣ ਵਾਲੀ ਸੀ ਪਰ ਰਾਧਾ ਨੂੰ ਵਿਆਹ ਕਰਵਾਉਣਾ ਮਨਜ਼ੂਰ ਨਹੀਂ ਸੀ। ਰਾਧਾ ਪੜ੍ਹ-ਲਿਖ ਕੇ ਅਧਿਆਪਕ ਬਣਨਾ ਚਾਹੁੰਦੀ ਹੈ, ਇਸ ਲਈ ਉਹ ਇਸ ਵਿਆਹ ਦੇ ਖਿਲਾਫ਼ ਸੀ।

ਨਾਬਾਲਿਗ ਲੜਕੀ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ , ਲੜਕੇ ਵਾਲਿਆਂ ਨੂੰ ਵੀ ਖ਼ੁਦ ਕੀਤਾ ਫ਼ੋਨ

ਪਰਿਵਾਰਕ ਮੈਂਬਰਾਂ ਨੇ ਉਸ ਨੂੰ ਦੱਸੇ ਬਿਨ੍ਹਾਂ ਰਾਧਾ ਦਾ ਵਿਆਹ ਤੈਅ ਕਰ ਦਿੱਤਾ ਗਿਆ ਸੀ। ਇਸ 'ਤੇ ਰਾਧਾ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਛੋਟੀ ਉਮਰੇ ਵਿਆਹ ਨਾ ਕਰਾਉਣ ਬਾਰੇ ਬਹੁਤ ਸਮਝਾਇਆ ਪਰ ਉਸਦੇ ਪਰਿਵਾਰਕ ਮੈਂਬਰਾਂ ਨੇ ਇੱਕ ਨਾ ਸੁਣੀ ਅਤੇ ਰਿਸ਼ਤਾ ਅੱਗੇ ਵਧਾ ਦਿੱਤਾ। ਜਿਸ ਤੋਂ ਬਾਅਦ ਰਾਧਾ ਨੇ ਲੜਕੇ ਵਾਲਿਆਂ ਨੂੰ ਖੁਦ ਫ਼ੋਨ ਕੀਤਾ ਅਤੇ ਕਿਹਾ ਕਿ ਵਿਆਹ ਦੀ ਅਜੇ ਉਸਦੀ ਉਮਰ ਨਹੀਂ ਹੋਈ ਹੈ।

ਨਾਬਾਲਿਗ ਲੜਕੀ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ , ਲੜਕੇ ਵਾਲਿਆਂ ਨੂੰ ਵੀ ਖ਼ੁਦ ਕੀਤਾ ਫ਼ੋਨ

ਰਾਧਾ ਨੇ ਕਿਹਾ ਕਿ 'ਮੈਂ ਬਾਲ ਵਿਆਹ ਨਹੀਂ ਕਰ ਸਕਦੀ ਅਤੇ ਮੈਂ ਪੜ੍ਹ -ਲਿਖ ਕੇ ਅਧਿਆਪਕ ਬਣਨਾ ਹੈ। ਉਸਨੇ ਵਿਆਹ ਦਾ ਵਿਰੋਧ ਕੀਤਾ, ਇਸ ਲਈ ਇਹ ਵਿਆਹ ਮੁਲਤਵੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਰਾਧਾ ਦੀ ਇਸ ਹੌਂਸਲੇ ਦੀ ਬਹੁਤ ਪ੍ਰਸ਼ੰਸਾ ਹੋ ਰਹੀ ਹੈ। ਰਾਧਾ ਮਧੂਬਨ ਪੰਚਾਇਤ ਦੀ ਵਸਨੀਕ ਹੈ ਅਤੇ ਰਾਧਾ ਦੇ ਪਰਿਵਾਰ ਦੀ ਵਿੱਤੀ ਹਾਲਤ ਚੰਗੀ ਨਹੀਂ ਹੈ। ਰਾਧਾ ਦੀਆਂ ਤਿੰਨ ਭੈਣਾਂ ਅਤੇ ਦੋ ਭਰਾ ਹਨ।

ਨਾਬਾਲਿਗ ਲੜਕੀ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ , ਲੜਕੇ ਵਾਲਿਆਂ ਨੂੰ ਵੀ ਖ਼ੁਦ ਕੀਤਾ ਫ਼ੋਨ

ਪੜ੍ਹੋ ਹੋਰ ਖ਼ਬਰਾਂ : ਨਿੱਕੀ ਜਿਹੀ ਬੱਚੀ ਦੇ ਜਜ਼ਬੇ ਨੂੰ ਦੇਖ ਹਰ ਕੋਈ ਕਰ ਰਿਹਾ ਸਲਾਮ ,ਜਿਸਨੇ ਨਾ ਮੁਮਕਿਨ ਨੂੰ ਮੁਮਕਿਨ ਕਰਕੇ ਦਿਖਾਇਆ

ਜਦੋਂ ਕੋਡੇਰਮਾ ਡਿਪਟੀ ਕਮਿਸ਼ਨਰ ਰਮੇਸ਼ ਘੋਲਪ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਰਾਧਾ ਦੇ ਘਰ ਮਧੂਬਨ ਪਹੁੰਚੇ। ਰਾਧਾ ਵੱਲੋਂ ਜਿਸ ਜਾਗਰੂਕਤਾ ਦੇ ਨਾਲ ਆਪਣੇ ਪਰਿਵਾਰ ਦੇ ਫੈਸਲੇ ਦਾ ਵਿਰੋਧ ਕੀਤਾ, ਉਸ ਦੇ ਲਈ ਰਾਧਾ ਨੂੰ ਇੱਕ ਪ੍ਰਸੰਸਾ ਪੱਤਰ, ਸ਼ਾਲ ਅਤੇ ਇੱਕ ਕਿਤਾਬ ਉਪਹਾਰ ਵਜੋਂ ਭੇਟ ਕੀਤੀ ਗਈ। ਹਾਲਾਂਕਿ ਹੁਣ ਰਾਧਾ ਨੂੰ ਬਾਲ ਵਿਆਹ ਰੋਕਣ ਦੀ ਪ੍ਰੇਰਣਾ ਵਜੋਂ ਜ਼ਿਲੇ ਦੀ ਬ੍ਰਾਂਡ ਅੰਬੈਸਡਰ ਵੀ ਬਣਾਇਆ ਜਾਵੇਗਾ।

-PTCNews

Related Post