ਇਹ ਹਨ ਭਾਰਤ 'ਚ ਸਭ ਤੋਂ ਵਧੇਰੇ ਸੈਲਰੀ ਵਾਲੀਆਂ ਨੌਕਰੀਆਂ, ਜਾਣੋਂ ਕਿੰਨੀ ਮਿਲੇਗੀ ਤਨਖਾਹ

By  Baljit Singh June 5th 2021 05:18 PM -- Updated: June 5th 2021 05:48 PM

ਨਵੀਂ ਦਿੱਲੀ: ਅਗਸਤ 2020 ਵਿਚ ਰੈਂਡਸਟੈਡ ਇਨਸਾਈਟਸ ਸੈਲਰੀ ਟ੍ਰੈਂਡ ਰਿਪੋਰਟ 2019 ਨੇ ਖੁਲਾਸਾ ਕੀਤਾ ਕਿ ਬੇਂਗਲੁਰੂ ਦੇਸ਼ ਵਿਚ ਸਭ ਤੋਂ ਵੱਧ ਤਨਖਾਹ ਵਾਲੀਆਂ ਨੌਕਰੀਆਂ ਵਾਲਾ ਸ਼ਹਿਰ ਹੈ, ਇਸ ਤੋਂ ਬਾਅਦ ਮੁੰਬਈ, ਹੈਦਰਾਬਾਦ, ਦਿੱਲੀ ਐੱਨਸੀਆਰ ਅਤੇ ਪੁਣੇ ਹਨ। ਹੁਣ ਸਵਾਲ ਉੱਠਦਾ ਹੈ-ਇਹ ਸਭ ਤੋਂ ਵੱਧ ਸੈਲਰੀ ਵਾਲੀਆਂ ਨੌਕਰੀਆਂ ਕਿਹੜੀਆਂ ਹਨ? ਆਓ ਅਜਿਹੀਆਂ ਹੀ 5 ਸਭ ਤੋਂ ਵਧੇਰੇ ਅਦਾਇਦੀ ਵਾਲੀਆਂ ਨੌਕਰੀਆਂ ਉੱਤੇ ਨਜ਼ਰ ਮਾਰਦੇ ਹਾਂ।

1. ਇਨਵੈਸਟਮੈਂਟ ਬੈਂਕਰ

ਤਨਖਾਹ: ਨੌਕਰੀ ਪੋਰਟਲ ਮੋਨਸਟਰ ਦੇ ਅਨੁਸਾਰ, ਇੱਕ ਫ੍ਰੈਸ਼ਰ ਵਿਅਕਤੀ ਸਾਲਾਨਾ 12 ਲੱਖ ਦੀ ਕਮਾਈ ਕਰ ਸਕਦਾ ਹੈ ਅਤੇ ਚੰਗੇ ਤਜ਼ਰਬੇ ਵਾਲਾ ਵਿਅਕਤੀ 30-50 ਲੱਖ ਪ੍ਰਤੀ ਸਾਲ ਦੇ ਵਿਚਕਾਰ ਕਮਾ ਸਕਦਾ ਹੈ।

2. ਮੈਡੀਕਲ ਪੇਸ਼ੇਵਰ

ਤਨਖਾਹ: ਇਸ ਪੇਸ਼ੇ ਵਿਚ ਇੱਕ ਫ੍ਰੈਸ਼ਰ ਵਿਅਕਤੀ ਸਾਲਾਨਾ 4-5 ਲੱਖ ਵਿਚਾਲੇ ਬੇਸਿਕ ਤਨਖਾਹ ਪ੍ਰਾਪਤ ਕਰ ਸਕਦਾ ਹੈ ਅਤੇ ਤਜ਼ਰਬੇ ਦੇ ਨਾਲ ਪ੍ਰਤੀ ਸਾਲ 17 ਲੱਖ ਤੱਕ ਦੀ ਕਮਾਈ ਕਰ ਸਕਦਾ ਹੈ।

3. ਚਾਰਟਰਡ ਅਕਾਉਂਟੈਂਟ

ਤਨਖਾਹ: ਸ਼ਾਈਨ ਦੇ ਅਨੁਸਾਰ, ਇੱਕ ਫ੍ਰੈਸ਼ਰ ਵਿਅਕਤੀ ਸਲਾਨਾ 7 ਲੱਖ ਦੀ ਕਮਾਈ ਕਰ ਸਕਦਾ ਹੈ ਜਦੋਂ ਕਿ ਇੱਕ ਤਜ਼ਰਬੇਕਾਰ CA ਪ੍ਰਤੀ ਸਾਲ 20-24 ਲੱਖ ਰੁਪਏ ਵਿਚਾਲੇ ਕਮਾਈ ਕਰ ਸਕਦਾ ਹੈ।

4. ਡਾਟਾ ਸਾਈਂਟਿਸਟ

ਤਨਖਾਹ: ਅਪਗ੍ਰੇਡ ਦੇ ਅਨੁਸਾਰ, ਇੱਕ ਡੇਟਾ ਸਾਈਂਟਿਸਟ ਦੀ ਔਸਤਨ ਤਨਖਾਹ 9.5 ਲੱਖ ਤੋਂ ਵੱਧ ਤੋਂ ਸ਼ੁਰੂ ਹੁੰਦੀ ਹੈ ਅਤੇ 5 ਸਾਲ ਦੇ ਤਜ਼ਰਬੇ ਵਾਲਾ ਵਿਅਕਤੀ ਵੀ ਪ੍ਰਤੀ ਸਾਲ 60 ਲੱਖ ਤੱਕ ਪ੍ਰਾਪਤ ਕਰ ਸਕਦਾ ਹੈ।

5. ਬਲਾਕਚੇਨ ਡਿਵੈਲਪਰ

ਤਨਖਾਹ: ਅਪਗ੍ਰੇਡ ਦੇ ਇੱਕ ਲੇਖ ਦੇ ਅਨੁਸਾਰ, ਭਾਰਤ ਵਿਚ ਇੱਕ ਬਲਾਕਚੈਨ ਡਿਵੈਲਪਰ ਦੀ ਔਸਤਨ ਤਨਖਾਹ 8 ਲੱਖ ਤੋਂ ਵੱਧ ਹੈ ਅਤੇ ਤਜ਼ਰਬੇ ਦੇ ਨਾਲ ਇਹ ਪ੍ਰਤੀ ਸਾਲ 45 ਲੱਖ ਰੁਪਏ ਤੱਕ ਵੀ ਜਾ ਸਕਦੀ ਹੈ।

-PTC News

Related Post