ਬੈਂਕਾਕ 'ਚ ਬੀਅਰ ਨਾਲ ਭਰਿਆ ਟਰੱਕ ਪਲਟਿਆ, ਲੋਕ ਲੁੱਟ ਕੇ ਲੈ ਗਏ ਘਰ, ਦੇਖੋ ਵੀਡੀਓ

By  Jashan A January 24th 2019 03:21 PM -- Updated: January 24th 2019 05:29 PM

ਬੈਂਕਾਕ 'ਚ ਬੀਅਰ ਨਾਲ ਭਰਿਆ ਟਰੱਕ ਪਲਟਿਆ, ਲੋਕ ਲੁੱਟ ਕੇ ਲੈ ਗਏ ਘਰ, ਦੇਖੋ ਵੀਡੀਓ,ਬੈਂਕਾਕ: ਥਾਈਲੈਂਡ ਦੇ ਬੈਂਕਾਕ 'ਚ ਬੀਅਰ ਨਾਲ ਭਰਿਆ ਟਰੱਕ ਪਲਟ ਜਾਣ ਦੀ ਸੂਚਨਾ ਮਿਲੀ ਹੈ। ਜਿਸ ਤੋਂ ਬਾਅਦ ਲੋਕਾਂ ਨੂੰ ਮੌਜਾਂ ਲੱਗ ਗਈਆਂ। ਟਰੱਕ ਪਲਟਣ ਨਾਲ 80 ਹਜਾਰ ਬੀਅਰ ਦੇ ਕੈਨ ਸੜਕ ਤੇ ਖਿਲਰ ਗਏ ਤੇ ਲੋਕਾਂ ਨੇ ਇਹ ਸਾਰੇ ਕੈਨ ਇਕੱਠੇ ਕਰ ਲਏ ਤੇ ਖੂਬ ਖੁਸ਼ ਨਜ਼ਰ ਆਏ।

bankok ਬੈਂਕਾਕ 'ਚ ਬੀਅਰ ਨਾਲ ਭਰਿਆ ਟਰੱਕ ਪਲਟਿਆ, ਲੋਕ ਲੁੱਟ ਕੇ ਲੈ ਗਏ ਘਰ, ਦੇਖੋ ਵੀਡੀਓ

ਵੀਡੀਓ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੋਕ ਬੈਗ, ਬਾਈਕ ਅਤੇ ਕਾਰ ਵਿਚ ਬੀਅਰ ਦੇ ਕੈਨ ਰੱਖਦੇ ਹੋਏ ਨਜ਼ਰ ਆ ਰਹੇ ਹਨ। ਉਧਰ ਇਸ ਘਟਨਾ ਦਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰਦਿਆਂ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਬੀਅਰ ਕੈਨ ਲੁੱਟਣ ਦੀ ਇਹ ਖਬਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਲੋਕ ਬੀਅਰ ਦੇ ਕੈਨ ਲੁੱਟ ਕੇ ਲੈ ਗਏ ਅਤੇ ਉਨ੍ਹਾਂ ਨੂੰ ਵੇਚ ਚੁੱਕੇ ਹਨ ਉਨ੍ਹਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

bankok ਬੈਂਕਾਕ 'ਚ ਬੀਅਰ ਨਾਲ ਭਰਿਆ ਟਰੱਕ ਪਲਟਿਆ, ਲੋਕ ਲੁੱਟ ਕੇ ਲੈ ਗਏ ਘਰ, ਦੇਖੋ ਵੀਡੀਓ

ਕੰਪਨੀ ਨੇ ਦਾਅਵਾ ਕੀਤਾ ਕਿ ਟਰੱਕ ਵਿੱਚ 84,600 ਬੀਅਰ ਦੇ ਕੈਨ ਸਨ ਜਿਨ੍ਹਾਂ ਦੀ ਕੀਮਤ 48,600 ਪੌਂਡ (ਕਰੀਬ 45 ਲੱਖ ਰੁਪਏ) ਸੀ।

-PTC News

Related Post