ਇਸ ਸ਼ਹਿਰ ਦੇ ਲੋਕ ਗੰਦਾ ਪਾਣੀ ਪੀਣ ਲਈ ਹੋਏ ਮਜ਼ਬੂਰ ,ਵੀਡੀਓ ਵਾਇਰਲ

By  Shanker Badra September 12th 2018 03:48 PM

ਇਸ ਸ਼ਹਿਰ ਦੇ ਲੋਕ ਗੰਦਾ ਪਾਣੀ ਪੀਣ ਲਈ ਹੋਏ ਮਜ਼ਬੂਰ ,ਵੀਡੀਓ ਵਾਇਰਲ:ਇੱਕ ਪਾਸੇ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਚੰਗੀ ਸਿਹਤ ਦੇਣ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਲੁਧਿਆਣਾ ਦੇ ਲੋਕ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ।ਜਿਸ ਦੀ ਇੱਕ ਵੀਡੀਓ ਅੱਜ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਹੈ।ਇਸ ਵੀਡੀਓ ਨੇ ਲੁਧਿਆਣਾ ਨਗਰ ਨਿਗਮ ਦੀ ਪੋਲ ਖੋਲ੍ਹ ਦਿੱਤੀ ਹੈ।

ਦੱਸ ਦੇਈਏ ਕਿ ਇਹ ਵੀਡੀਓ ਲੁਧਿਆਣਾ ਦੇ ਵਾਰਡ ਨੰਬਰ -30 ਗਿਆਸਪੁਰਾ ਦੀ ਗੁਰੂ ਅਮਰਦਾਸ ਕਾਲੋਨੀ ਦੀ ਹੈ।ਇੱਕ ਨੌਜਵਾਨ ਨੇ ਇਸ ਵੀਡੀਓ ਨੂੰ ਸੋਸ਼ਲ ਮੀਡਿਆ 'ਤੇ ਪਾਇਆ ਹੈ।ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ 'ਚ ਪੀਣ ਵਾਲੇ ਪਾਣੀ ਦਾ ਕਿੰਨਾ ਬੁਰਾ ਹਾਲ ਹੈ ਅਤੇ ਪਾਣੀ 'ਚੋਂ ਲਿਫ਼ਾਫੇ ਨਿਕਲ ਰਹੇ ਹਨ।ਜਿਸ ਕਰਨ ਲੋਕਾਂ ਦੀਆਂ ਟੂਟੀਆਂ ਵਿੱਚ ਪਾਣੀ ਨਹੀਂ ਆ ਰਿਹਾ।ਜੇਕਰ ਪਾਣੀ ਆਉਂਦਾ ਹੈ ਤਾਂ ਗੰਦੇ ਨਾਲੇ ਵਾਲਾ ਪਾਣੀ ਆਉਂਦਾ ਹੈ।ਜਿਸ ਨੂੰ ਲੋਕ ਪੀਣ ਲਈ ਮਜ਼ਬੂਰ ਹਨ।

ਲੋਕਾਂ ਨੇ ਨਗਰ ਨਿਗਮ 'ਤੇ ਦੋਸ਼ ਲਗਾਏ ਹਨ ਕਿ ਸ਼ਿਕਾਇਤ ਕਰਨ 'ਤੇ ਕੋਈ ਸਰਕਾਰੀ ਕਰਮਚਾਰੀ ਨਹੀਂ ਆਉਂਦਾ ਸਗੋਂ ਲੋਕ ਪੈਸੇ ਦੇ ਕੇ ਨਿੱਜੀ ਕਰਮਚਾਰੀ ਤੋਂ ਕੰਮ ਕਰਵਾਉਣ ਲਈ ਮਜ਼ਬੂਰ ਹਨ।

https://www.facebook.com/pindawalemundelive/videos/733571473655477/

-PTCNews

Related Post