ਮੋਗਾ ਜਲੰਧਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , ਤਿੰਨ ਲੋਕਾਂ ਦੀ ਮੌਤ , ਚਾਰ ਗੰਭੀਰ ਜ਼ਖ਼ਮੀ

By  Shanker Badra July 1st 2021 10:51 AM

ਮੋਗਾ : ਮੋਗਾ -ਜਲੰਧਰ ਰੋਡ 'ਤੇ (Moga-Jalandhar road ) ਅੱਜ ਸਵੇਰੇ ਇੱਕ ਭਿਆਨਿਕ ਸੜਕ ਹਾਦਸਾ (Road accident )ਵਾਪਰਿਆ ਹੈ। ਜਿੱਥੇ ਇੱਕ ਤੇਜ਼ ਰਫਤਾਰ ਕਾਰ ਜਲੰਧਰ ਵੱਲ ਜਾ ਰਹੀ ਆਈ ਟਵੰਟੀ ਕਾਰ ਨਾਲ ਟਕਰਾ ਗਈ ਹੈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਆਈ ਟਵੰਟੀ ਕਾਰ 25 ਤੋਂ 30 ਫੁੱਟ ਦੇ ਕਰੀਬ ਡੂੰਘੇ ਛੱਪੜ ਦੀ ਖੱਡ ਵਿੱਚ ਜਾ ਡਿੱਗੀ।

ਮੋਗਾ ਜਲੰਧਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , ਤਿੰਨ ਲੋਕਾਂ ਦੀ ਮੌਤ , ਚਾਰ ਗੰਭੀਰ ਜ਼ਖ਼ਮੀ

ਪੜ੍ਹੋ ਹੋਰ ਖ਼ਬਰਾਂ : ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

ਜਾਣਕਾਰੀ ਅਨੁਸਾਰ ਮੋਗਾ-ਜਲੰਧਰ ਰੋਡ 'ਤੇ ਕਸਬਾ ਧਰਮਕੋਟ ਨੇੜੇ 2 ਗੱਡੀਆਂ ਆਪਸ ਵਿਚ ਟਕਰਾ ਗਈਆਂ ਹਨ। ਇਕ ਗੱਡੀ ਛੱਪੜ ਵਿਚ ਡਿਗ ਗਈ, ਜਿਸ ਕਾਰਨ ਇਸ ਹਾਦਸੇ ਵਿਚ ਇਕ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਚਾਰ ਲੋਕ ਜ਼ਖ਼ਮੀ ਹੋ ਗਏ ਹਨ।

ਮੋਗਾ ਜਲੰਧਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , ਤਿੰਨ ਲੋਕਾਂ ਦੀ ਮੌਤ , ਚਾਰ ਗੰਭੀਰ ਜ਼ਖ਼ਮੀ

ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ ਇਕ ਹੀ ਪਰਿਵਾਰ ਦੇ ਲੋਕ ਆਪਣੇ ਰਿਸ਼ਤੇਦਾਰਾਂ ਨਾਲ ਫਿਰੋਜ਼ਪੁਰ ਦੇ ਕਸਬਾ ਜੀਰਾ ਤੋਂ ਨਕੋਦਰ ਜਾ ਰਹੇ ਸਨ।

ਮੋਗਾ ਜਲੰਧਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , ਤਿੰਨ ਲੋਕਾਂ ਦੀ ਮੌਤ , ਚਾਰ ਗੰਭੀਰ ਜ਼ਖ਼ਮੀ

ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ LPG ਸਿਲੰਡਰ ਹੋਇਆ ਹੋਰ ਮਹਿੰਗਾ , ਪੜ੍ਹੋ 1 ਜੁਲਾਈ ਤੋਂ ਜਾਰੀ ਕੀਤੇ ਨਵੇਂ ਰੇਟ

ਦੱਸਣਯੋਗ ਹੈ ਕਿ ਦੋ ਔਰਤਾਂ ਅਤੇ ਇਕ 5 ਸਾਲਾ ਬੱਚੀ ਦੀ ਸਿਵਲ ਹਸਪਤਾਲ ਮੋਗਾ ਪਹੁੰਚ ਕੇ ਮੌਤ ਹੋ ਗਈ । 1 ਵਿਅਕਤੀਆਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਡੀ.ਐਮ.ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ।

-PTCNews

Related Post