ਦਿੱਲੀ 'ਚ ਵੱਡਾ ਅੱਤਵਾਦੀ ਹਮਲਾ ਨਾਕਾਮ, IED ਸਣੇ 3 ਸ਼ੱਕੀ ਅੱਤਵਾਦੀ ਚੜ੍ਹੇ ਪੁਲਿਸ ਅੜਿੱਕੇ

By  Jashan A November 25th 2019 04:19 PM -- Updated: November 25th 2019 04:26 PM

ਦਿੱਲੀ 'ਚ ਵੱਡਾ ਅੱਤਵਾਦੀ ਹਮਲਾ ਨਾਕਾਮ, IED ਸਣੇ 3 ਸ਼ੱਕੀ ਅੱਤਵਾਦੀ ਚੜ੍ਹੇ ਪੁਲਿਸ ਅੜਿੱਕੇ,ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਅੱਜ ਉਹਨਾਂ ਨੇ ਆਈ. ਈ. ਡੀ. ਸਣੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ।

ਮਿਲੀ ਜਾਣਕਾਰੀ ਮੁਤਾਬਕ ਇਹ ਅੱਤਵਾਦੀ ਦਿੱਲੀ 'ਚ ਵੱਡਾ ਅੱਤਵਾਦੀ ਹਮਲਾ ਕਰਨ ਦੀ ਫ਼ਿਰਾਕ 'ਚ ਸਨ। ਇਸ ਮਾਮਲੇ ਸਬੰਧੀ ਡੀ. ਸੀ. ਪੀ. ਪ੍ਰਮੋਦ ਕੁਸ਼ਵਾਹਾ ਨੇ ਦੱਸਿਆ ਕਿ ਤਿੰਨਾਂ ਦੀ ਗ੍ਰਿਫ਼ਤਾਰੀ ਆਸਾਮ ਤੋਂ ਹੋਈ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਉਹਨਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

 

-PTC News

Related Post