ਫਾਜ਼ਿਲਕਾ: ਭਾਰਤ-ਪਾਕਿ ਸਰਹੱਦ 'ਤੇ ਟਿੱਡੀ ਦਲ ਨੇ ਮੁੜ ਕੀਤਾ ਹਮਲਾ (ਤਸਵੀਰਾਂ)

By  Jashan A February 20th 2020 05:40 PM -- Updated: February 20th 2020 06:11 PM

ਫਾਜ਼ਿਲਕਾ: ਪੰਜਾਬ ਦੇ ਕਈ ਇਲਾਕਿਆਂ 'ਚ ਟਿੱਡੀ ਦਲ ਦਾ ਹਮਲਾ ਜਾਰੀ ਹੈ, ਜਿਸ ਕਾਰਨ ਹੁਣ ਤੱਕ ਕਈ ਏਕੜ ਫਸਲਾਂ ਖਰਾਬ ਹੋ ਚੁੱਕੀਆਂ ਹਨ। ਇਹਨਾਂ ਟਿੱਡੀਆਂ ਨੇ ਇੱਕ ਵਾਰ ਫਿਰ ਤੋਂ ਫਾਜ਼ਿਲਕਾ ਦੀ ਭਾਰਤ-ਪਾਕਿ ਕੌਂਮਾਤਰੀ ਸਰਹੱਦ ’ਤੇ ਵਸੇ ਪਿੰਡ ਦੇ ਖੇਤਾਂ ’ਚ ਗਦਰ ਮਚਾ ਦਿੱਤਾ ਹੈ।

Tiddi Dal Attack In Fazilka ਇਹਨਾਂ ਟਿੱਡੀਆਂ ਦੀ ਸੂਚਨਾ ਮਿਲਣ 'ਤੇ ਮੌਕੇ ’ਤੇ ਪੁੱਜੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਸਰਹੱਦ ਪਾਰ ਤੋਂ ਆ ਰਹੀਆਂ ਟਿੱਡੀਆਂ ’ਤੇ ਸਪੀਡ ਸਪਰੇਅ ਕਰਨੀ ਸ਼ੁਰੂ ਕਰ ਦਿੱਤੀ।

ਹੋਰ ਪੜ੍ਹੋ: ਦੋ ਦਿਨ ਹੋਈ ਬਾਰਿਸ਼ ਮਗਰੋਂ ਅੱਜ ਪਈ ਸੰਘਣੀ ਧੁੰਦ, ਆਵਾਜਾਈ ਹੋਈ ਪ੍ਰਭਾਵਿਤ

Tiddi Dal Attack In Fazilka ਵੱਡੀ ਮਾਤਰਾ ’ਚ ਆਈਆਂ ਟਿੱਡੀਆਂ ’ਤੇ ਸਪਰੇਅ ਕਰਨ ਨਾਲ ਫਸਲਾਂ ਦਾ ਨੁਕਸਾਨ ਹੋਣੋ ਬੱਚ ਗਿਆ। ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਸਪਰੇਅ ਟਿੱਡੀਆਂ ਅਤੇ ਫਸਲਾਂ ਨੇ ਕੀਤੀ ਗਈ ਹੈ, ਉਸ ਦਾ ਅਸਰ 10 ਦਿਨ ਤੱਕ ਰਹੇਗਾ।

Tiddi Dal Attack In Fazilka ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟਿੱਡੀ ਦਲ ਨੇ ਰਾਜਸਥਾਨ ਅਤੇ ਪੰਜਾਬ ਦੇ ਕਈ ਜਿਲਿਆਂ 'ਚ ਫਸਲਾਂ ਨੂੰ ਆਪਣੇ ਚਪੇਟ 'ਚ ਲੈ ਲਿਆ ਸੀ। ਜਿਸ ਕਾਰਨ ਕਈ ਏਕੜ ਫਸਲ ਖਰਾਬ ਚੁੱਕੀ ਹੈ।

-PTC News

Related Post