Tik Tok 'ਤੇ ਬੈਨ ਵਿਰੁੱਧ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 15 ਅਪ੍ਰੈਲ ਨੂੰ ਹੋਵੇਗੀ ਸੁਣਵਾਈ

By  Jashan A April 9th 2019 01:35 PM

Tik Tok 'ਤੇ ਬੈਨ ਵਿਰੁੱਧ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 15 ਅਪ੍ਰੈਲ ਨੂੰ ਹੋਵੇਗੀ ਸੁਣਵਾਈ,ਨਵੀਂ ਦਿੱਲੀ: ਮਦਰਾਸ ਹਾਈਕੋਰਟ ਵੱਲੋਂ ਟਿੱਕ-ਟੌਕ ਨੂੰ ਬੈਨ ਕਰਨ ਦੇ ਹੁਕਮ ‘ਤੇ ਸੁਪਰੀਮ ਕੋਰਟ ਨੇ ਤਤਕਾਲ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜੱਜਾਂ ਦੀ ਬੈਂਚ ਨੇ ਕਿਹਾ ਕਿ ਤੈਅ ਪ੍ਰਕ੍ਰਿਆ ਮੁਤਾਬਕ ਹੀ ਪਟੀਸ਼ਨ ‘ਤੇ 15 ਅਪਰੈਲ ਨੂੰ ਸੁਣਵਾਈ ਹੋਵੇਗੀ।

tik tok Tik Tok 'ਤੇ ਬੈਨ ਵਿਰੁੱਧ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 15 ਅਪ੍ਰੈਲ ਨੂੰ ਹੋਵੇਗੀ ਸੁਣਵਾਈ

ਐਪ ਬਣਾਉਣ ਵਾਲੀ ਕੰਪਨੀ ਨੇ ਮਦਰਾਸ ਹਾਈਕੋਰਟ ਦੇ ਆਦੇਸ਼ ‘ਤੇ ਰੋਕ ਦੀ ਮੰਗ ਕੀਤੀ ਹੈ।ਚੀਨ ਦੀ ਕੰਪਨੀ ‘ਬਾਈਟਡਾਂਸ’ ਵੱਲੋਂ ਸੀਨੀਅਰ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਕਿ ਵੱਡੀ ਗਿਣਤੀ ‘ਚ ਲੋਕਾਂ ਨੇ ਇਸ ਐਪ ਨੂੰ ਡਾਉਨਲੋਡ ਕੀਤਾ ਹੈ।

ਹੋਰ ਪੜ੍ਹੋ:ਬੇਅਦਬੀ ਤੇ ਗੋਲੀਕਾਂਡ ਮਾਮਲਾ: ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਅਗਾਉਂ ਜ਼ਮਾਨਤ ਅਰਜ਼ੀ ‘ਤੇ ਫ਼ੈਸਲਾ ਰਾਖਵਾਂ, ਕੱਲ ਹੋਵੇਗੀ ਸੁਣਵਾਈ

tik tok Tik Tok 'ਤੇ ਬੈਨ ਵਿਰੁੱਧ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 15 ਅਪ੍ਰੈਲ ਨੂੰ ਹੋਵੇਗੀ ਸੁਣਵਾਈ

ਦੱਸਣਯੋਗ ਹੈ ਕਿ ਮਦਰਾਸ ਹਾਈ ਕੋਰਟ ਦੀ ਮਦੁਰੈ ਬੈਂਚ ਨੇ 3 ਅਪ੍ਰੈਲ ਨੂੰ ਇਸ ਐਪ ਰਾਹੀਂ ਅਸ਼ਲੀਲ ਅਤੇ ਗਲਤ ਸਮੱਗਰੀ ਪਰੋਸੇ ਜਾਣ ਦੀ ਚਿੰਤਾ ਜ਼ਾਹਰ ਕਰਦੇ ਹੋਏ ਕੇਂਦਰ ਨੂੰ 'ਟਿਕ ਟਾਕ' ਐਪ 'ਤੇ ਪਾਬੰਦੀ ਲਗਾਉਣ ਦਾ ਨਿਰਦੇਸ਼ ਦਿੱਤਾ ਸੀ, ਜਿਸ ਨੂੰ ਐਪ ਕੰਪਨੀ ਨੇ ਕੋਰਟ 'ਚ ਚੁਣੌਤੀ ਦਿੱਤੀ ਹੈ।

-PTC News

Related Post