ਟਿਕ-ਟਾਕ ਐੱਪ ਨੇ ਪਾਏ ਪੁਆੜੇ, ਵੀਡੀਓ ਬਣਾ ਰਹੇ ਤਿੰਨ ਨੌਜਵਾਨ ਰੇਲ ਗੱਡੀ ਹੇਠ ਆਏ...

By  Jashan A May 2nd 2019 03:07 PM

ਟਿਕ-ਟਾਕ ਐੱਪ ਨੇ ਪਾਏ ਪੁਆੜੇ, ਵੀਡੀਓ ਬਣਾ ਰਹੇ ਤਿੰਨ ਨੌਜਵਾਨ ਰੇਲ ਗੱਡੀ ਹੇਠ ਆਏ...,ਪਾਣੀਪਤ: ਟਿਕ-ਟਾਕ ਐੱਪ ਦਾ ਭੂਤ ਲਗਾਤਾਰ ਲੋਕਾਂ 'ਤੇ ਸਵਾਰ ਹੋ ਰਿਹਾ ਹੈ।ਜਿਸ ਕਾਰਨ ਲੋਕ ਲਗਾਤਾਰ ਵੀਡੀਓਜ਼ ਬਣਾ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੇ ਹਨ।ਪਰ ਲੋਕਾਂ ਦੇ ਇਸ ਸ਼ੋਂਕ ਨੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਪਾਣੀਪਤ ਤੋਂ ਸਾਹਮਣੇ ਆਇਆ ਹੈ, ਜਿਥੇ ਰੇਲਵੇ ਲਾਈਨ ’ਤੇ ਟਿਕ-ਟੌਕ ਐਪ ਉੱਪਰ ਵੀਡੀਓ ਬਣਾ ਰਹੇ ਤਿੰਨ ਨੌਜਵਾਨ ਰੇਲ ਗੱਡੀ ਹੇਠਾਂ ਆ ਕੇ ਮੌਤ ਹੋ ਗਈ।

tik tok ਟਿਕ-ਟਾਕ ਐੱਪ ਨੇ ਪਾਏ ਪੁਆੜੇ, ਵੀਡੀਓ ਬਣਾ ਰਹੇ ਤਿੰਨ ਨੌਜਵਾਨ ਰੇਲ ਗੱਡੀ ਹੇਠ ਆਏ...

ਮਰਨ ਵਾਲਿਆਂ ਵਿੱਚ ਰਾਕੇਸ਼ ਨਗਰ ਪਾਣੀਪਤ ਵਾਸੀ ਸਨੀ (17 ਸਾਲ) ਪੁੱਤਰ ਸੁਰੇਸ਼ ਤੇ ਚਮਨ (15 ਸਾਲ) ਪੁੱਤਰ ਭੁਪੇਂਦਰ ਅਤੇ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਾਸੀ ਕ੍ਰਿਸ਼ਨ (20 ਸਾਲ) ਪੁੱਤਰ ਦਯਾਰਾਮ ਹਨ।

ਹੋਰ ਪੜ੍ਹੋ:ਸਰਕਾਰੀ ਗੱਡੀ ਦੀ ਦੁਰਵਰਤੋਂ,ਸਰਕਾਰੀ ਖਰਚੇ ‘ਤੇ ਟਿਊਸ਼ਨ ਪੜ੍ਹਨ ਜਾਂਦੀ ਹੈ ਇਸ ਬੀ.ਡੀ.ਪੀ.ਓ ਦੀ ਧੀ

ਮਿਲੀ ਜਾਣਕਾਰੀ ਮੁਤਾਬਕ ਇਹ ਤਿੰਨੋਂ ਨੌਜਵਾਨ ਵੱਖ-ਵੱਖ ਪੋਜ਼ ਵਿੱਚ ਵੀਡੀਓ ਬਣਾ ਰਹੇ ਸਨ ਕਿ ਡਾਊਨ ਲਾਈਨ ’ਤੇ ਐਕਸਪ੍ਰੈਸ ਗੱਡੀ ਦੀ ਸੀਟੀ ਸੁਣਾਈ ਦਿੱਤੀ। ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਰਕੇ ਤਿੰਨੇ ਡਰ ਗਏ ਅਤੇ ਜਾਨ ਬਚਾਉਣ ਲਈ ਅਪ-ਲਾਈਨ ਵੱਲ ਭੱਜੇ।

ਉਦੋਂ ਹੀ ਅੱਪ-ਲਾਈਨ ’ਤੇ ਪਾਣੀਪਤ ਸਟੇਸ਼ਨ ਤੋਂ ਅੰਬਾਲਾ ਵੱਲ ਜਾ ਰਹੀ 303 ਕਾਲਕਾ ਯਾਤਰੀ ਗੱਡੀ ਆ ਰਹੀ ਸੀ। ਤਿੰਨਾਂ ਨੂੰ ਇਸ ਗੱਡੀ ਦੀ ਭਿਣਕ ਤੱਕ ਨਾ ਲੱਗੀ ਅਤੇ ਤਿੰਨੇ ਇਸ ਗੱਡੀ ਹੇਠ ਆ ਗਏ।

ਹੋਰ ਪੜ੍ਹੋ:ਰੇਲਵੇ ਟਰੈਕ ‘ਤੇ ਬੈਠ ਕੇ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਹਾਦਸਾ

tik tok ਟਿਕ-ਟਾਕ ਐੱਪ ਨੇ ਪਾਏ ਪੁਆੜੇ, ਵੀਡੀਓ ਬਣਾ ਰਹੇ ਤਿੰਨ ਨੌਜਵਾਨ ਰੇਲ ਗੱਡੀ ਹੇਠ ਆਏ...

ਇਸ ਘਟਨਾ ਦੀ ਸੂਚਨਾ ਜਦੋਂ ਸਥਾਨਕ ਪੁਲਿਸ ਨੂੰ ਪਤਾ ਲੱਗਿਆ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲੈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:

Related Post