Mon, Apr 29, 2024
Whatsapp

ਸਰਕਾਰੀ ਗੱਡੀ ਦੀ ਦੁਰਵਰਤੋਂ,ਸਰਕਾਰੀ ਖਰਚੇ 'ਤੇ ਟਿਊਸ਼ਨ ਪੜ੍ਹਨ ਜਾਂਦੀ ਹੈ ਇਸ ਬੀ.ਡੀ.ਪੀ.ਓ ਦੀ ਧੀ

Written by  Shanker Badra -- May 12th 2018 01:41 PM
ਸਰਕਾਰੀ ਗੱਡੀ ਦੀ ਦੁਰਵਰਤੋਂ,ਸਰਕਾਰੀ ਖਰਚੇ 'ਤੇ ਟਿਊਸ਼ਨ ਪੜ੍ਹਨ ਜਾਂਦੀ ਹੈ ਇਸ ਬੀ.ਡੀ.ਪੀ.ਓ ਦੀ ਧੀ

ਸਰਕਾਰੀ ਗੱਡੀ ਦੀ ਦੁਰਵਰਤੋਂ,ਸਰਕਾਰੀ ਖਰਚੇ 'ਤੇ ਟਿਊਸ਼ਨ ਪੜ੍ਹਨ ਜਾਂਦੀ ਹੈ ਇਸ ਬੀ.ਡੀ.ਪੀ.ਓ ਦੀ ਧੀ

ਸਰਕਾਰੀ ਗੱਡੀ ਦੀ ਦੁਰਵਰਤੋਂ, ਸਰਕਾਰੀ ਖਰਚੇ 'ਤੇ ਟਿਊਸ਼ਨ ਪੜ੍ਹਨ ਜਾਂਦੀ ਹੈ ਇਸ ਬੀ.ਡੀ.ਪੀ.ਓ ਦੀ ਧੀ:ਪੰਜਾਬ ਦੇ ਸਰਕਾਰੀ ਮੁਲਾਜ਼ਮ ਅਕਸਰ ਹੀ ਸਰਕਾਰੀ ਗੱਡੀਆਂ ਨੂੰ ਆਪਣੇ ਐਸ਼-ਆਰਾਮ ਲਈ ਵਰਤਦੇ ਆ ਰਹੇ ਹਨ।misuse government vehicle BDPO punjabਹੁਣ ਨਵਾਂ ਸ਼ਹਿਰ ਦੇ ਬੀ.ਡੀ.ਪੀ.ਓ ਦੀ ਸਰਕਾਰੀ ਗੱਡੀ ਡਿਊਟੀ ਲਈ ਘੱਟ ਪਰ ਆਪਣੇ ਐਸ਼-ਆਰਾਮ ਲਈ ਸ਼ਰੇਆਮ ਵਰਤੀ ਜਾ ਰਹੀ ਹੈ। misuse government vehicle BDPO punjabਸਰਕਾਰ ਨੇ ਅਫ਼ਸਰਾਂ ਨੂੰ ਗੱਡੀਆਂ ਸਰਕਾਰੀ ਕੰਮਾਂ ਲਈ ਦਿੱਤੀਆਂ ਹਨ ਪਰ ਨਵਾਂ ਸ਼ਹਿਰ ਦੇ ਬਡੀਪੀਓ ਸਾਹਿਬ ਇਸ ਗੱਡੀ ਦਾ ਇਸਤੇਮਾਲ ਆਪਣੇ ਧੀ ਦੀ ਟਿਊਸ਼ਨ ਪੜਾਉਣ ਲਈ ਕਰਦੇ ਹਨ।misuse government vehicle BDPO punjabਨਵਾਂਸ਼ਹਿਰ ਦੇ ਬੀ.ਡੀ.ਪੀ.ਓ.ਰਾਜੇਸ਼ ਚੱਡਾ ਦੀ ਸਰਕਾਰੀ ਗੱਡੀ ਅਤੇ ਸਰਕਾਰੀ ਤੇਲ ਦਾ ਇਸਤੇਮਾਲ ਉਨ੍ਹਾਂ ਦੀ ਆਪਣੀ ਬੇਟੀ ਨੂੰ ਟਿਊਸ਼ਨ ਛੱਡਣ ਅਤੇ ਲਿਆਉਣ ਲਈ ਕੀਤਾ ਜਾ ਰਿਹਾ ਹੈ।ਹਰ ਰੋਜ਼ ਇਨ੍ਹਾਂ ਦੀ ਗੱਡੀ 120 ਕਿਲੋਮੀਟਰ ਦਾ ਸਫਰ ਕਰਕੇ ਜਲੰਧਰ ਆਉਣ ਅਤੇ ਜਲੰਧਰ ਤੋਂ ਵਾਪਸ ਨਵਾਂਸ਼ਹਿਰ ਜਾਣ ਲਈ ਤੈਅ ਕਰਦੀ ਹੈ।misuse government vehicle BDPO punjabਜਦੋਂ ਮੀਡੀਆ ਦੇ ਕੈਮਰੇ ਨੇ ਇਸ ਗੱਡੀ ਨੂੰ ਘੇਰਾ ਪਾਇਆ ਤਾਂ ਬੀਡੀਪੀਓ ਸਾਹਿਬ ਦਾ ਡਰਾਈਵਰ ਤਾਂ ਉੱਥੋਂ ਗੱਡੀ ਲੈ ਕੇ ਰਫ਼ੂ ਚੱਕਰ ਹੋ ਗਿਆ।misuse government vehicle BDPO punjabਇਸ ਸਭ ਤੋਂ ਬਾਅਦ ਜਦੋਂ ਇਸ ਗੱਲ ਦਾ ਜਵਾਬ ਲੈਣ ਲਈ ਬੀ.ਡੀ.ਪੀ.ਓ. ਤੱਕ ਪਹੁੰਚ ਕੀਤੀ ਗਈ ਤਾਂ ਉਹ ਜਨਾਬ ਕੈਮਰਾ ਵੇਖ ਹੜਬੜਾ ਗਏ ਅਤੇ ਜਦੋਂ ਉਨ੍ਹਾਂ ਨੂੰ ਇਸ ਸੰਬੰਧੀ ਸਵਾਲ ਕੀਤਾ ਗਿਆ ਤਾਂ ਅਫਸਰ ਸਾਹਿਬ ਨੇ ਧਮਕੀ ਦੇਣ ਤੋਂ ਇਲਾਵਾ ਮੰਦਾ ਬੋਲਣ ਤੋਂ ਵੀ ਗੁਰੇਜ਼ ਨਹੀਂ ਕੀਤਾ।misuse government vehicle BDPO punjabਸਰਕਾਰੀ ਗੱਡੀ ਦੀ ਹੁੰਦੀ ਦੁਰਵਰਤੋਂ ਬਾਰੇ ਜਦੋਂ ਜ਼ਿਲ੍ਹੇ ਦੇ ਏ.ਡੀ.ਸੀ ਦਵਿੰਦਰ ਕੁਮਾਰ ਨੂੰ ਸਵਾਲ ਹੋਇਆ ਤਾਂ ਉਨ੍ਹਾਂ ਮਾਮਲੇ ਦੀ ਜਾਂਚ ਭਰੋਸਾ ਵੀ ਦਿੱਤਾ ਤੇ ਕਾਰਵਾਈ ਦੀ ਗੱਲ ਵੀ ਆਖੀ ਹੈ।misuse government vehicle BDPO punjabਇਕ ਪਾਸੇ ਤਾਂ ਸਰਕਾਰ ਸਰਕਾਰੀ ਖਰਚਿਆਂ ਨੂੰ ਕਾਬੂ ਕਰਨ ਲਈ ਹਿਦਾਇਤਾਂ ਦੇ ਰਹੀ ਹੈ ਪਰ ਉਥੇ ਹੀ ਅਜਿਹੇ ਸਰਕਾਰੀ ਅਫਸਰ ਸਰਕਾਰ ਦੇ ਯਤਨਾਂ ਨੂੰ ਢਾਹ ਲਗਾਉਣ ਤੋਂ ਬਾਜ਼ ਨਹੀਂ ਆ ਰਹੇ। -PTCNews


Top News view more...

Latest News view more...