ਟਿੱਪਰ ਮਿਕਸਰ ਦੀ ਲਾਪਰਵਾਹੀ ਕਾਰਣ ਵਾਪਰਿਆ ਟਰੇਨ ਹਾਦਸਾ !

By  Gagan Bindra October 8th 2017 01:44 PM -- Updated: October 8th 2017 01:45 PM

ਟਿੱਪਰ ਮਿਕਸਰ ਦੀ ਲਾਪਰਵਾਹੀ ਕਾਰਣ ਵਾਪਰਿਆ ਟਰੇਨ ਹਾਦਸਾ !: ਫਾਜ਼ਲਿਕਾ-ਫ਼ਿਰੋਜ਼ਪੁਰ ਰੇਲ ਟ੍ਰੈਕ 'ਤੇ ਇੱਕ ਖਤਰਨਾਕ ਹਾਦਸਾ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਹ ਹਾਦਸਾ ਪਿੰਡ ਚੱਕ ਸੁਖੇਰਾ ਦੇ ਬਾਹਮਣੀ ਵਾਲਾ ਸਟੇਸ਼ਨ 'ਤੇ ਵਾਪਰਿਆ ਹੈ। ਜਾਣਕਾਰੀ ਮੁਤਾਬਿਕ ਫ਼ਿਰੋਜ਼ਪੁਰ ਤੋਂ ਫਾਜ਼ਲਿਕਾ ਵੱਲ ਆ ਰਹੀ ਟਰੇਨ ਡੀ.ਐੱਮ.ਯੂ. ਬਜਰੀ ਵਾਲੇ ਖੜੇ ਟਿੱਪਰ ਮਿਕਸਰ ਨਾਲ ਜਾ ਟਕਰਾਈ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟਿੱਪਰ ਮਿਕਸਰ ਟਰੇਨ ਦੇ ਇੰਜਨ 'ਚ ਜਾ ਵੜਿਆ ।ਟਿੱਪਰ ਮਿਕਸਰ ਦੀ ਲਾਪਰਵਾਹੀ ਕਾਰਣ ਵਾਪਰਿਆ ਟਰੇਨ ਹਾਦਸਾ !ਜਿਸ ਦੇ ਵਿੱਚ ਸਵਾਰੀਆਂ ਦੇ ਵਾਲ-ਵਾਲ ਬੱਚ ਜਾਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਰੇਲਵੇ ਵੱਲੋਂ ਪਿੰਡ ਡਿਬੀਪੁਰਾ ਅਤੇ ਚੱਕ ਸੁਖੇਰਾ ਦੇ ਵਿਚਾਲੇ ਅੰਡਰ ਬ੍ਰਿਜ ਦੇ ਨਿਰਮਾਣ ਦਾ ਕੰਮ ਚਲਾਇਆ ਜਾ ਰਿਹਾ ਸੀ ਕਿ ਮਾਨਵ ਰਹਿਤ ਰੇਲਵੇ ਕ੍ਰਾਸਿੰਗ ਨੂੰ ਪਾਰ ਕਰਦੇ ਟਿੱਪਰ ਮਿਕਸਰ ਚਾਲਕ ਨੇ ਲਾਪਰਵਾਹੀ ਵਰਤਦੇ ਹੋਏ ਜਲਾਲਾਬਾਦ ਵੱਲ ਤੋਂ ਆ ਰਹੀ ਡੀ.ਐੱਮ.ਯੂ. ਟਰੇਨ ਨੂੰ ਨਹੀਂ ਦੇਖਿਆ ਅਤੇ ਵਾਹਨ ਨੂੰ ਰੇਲਵੇ ਲਾਈਨ ਵਿਚਾਲੇ ਲਿਆ ਕੇ ਖੜਾ ਕਰ ਦਿੱਤਾ ਅਤੇ ਇਸ ਦੋਰਾਨ ਦੂਜੇ ਪਾਸੇ ਤੋਂ ਆ ਰਹੀ ਤੇਜ਼ ਰਫਤਾਰ ਟਰੇਨ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ ।ਟਿੱਪਰ ਮਿਕਸਰ ਦੀ ਲਾਪਰਵਾਹੀ ਕਾਰਣ ਵਾਪਰਿਆ ਟਰੇਨ ਹਾਦਸਾ !ਹਾਦਸਾ ਕਿੰਨਾ ਭਿਆਨਿਕ ਸੀ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟਰੇਨ ਦਾ ਅਗਲਾ ਹਿੱਸਾ ਬੁਰੀ ਤਰਾਂ ਨਾਲ ਨੁਕਸਾਨਿਆਂ ਗਿਆ ਅਤੇ ਮਿਕਸਰ ਟਰੇਨ ਦੇ ਇੰਜਨ ਵਿਚਾਲੇ ਧਸ ਗਿਆ ਜਿਸ ਕਾਰਨ ਮੌਕੇ 'ਤੇ ਹੀ ਟਰੇਨ ਚਾਲਕ ਦੀ ਮੌਤ ਹੋ ਗਈ। ਟਰੇਨ ਡਰਾਈਵਰ ਦੀ ਪਛਾਣ ਵਿਕਾਸ ਕੇ.ਪੀ. ਦੇ ਵਜੋਂ ਹੋਈ ਹੈ। ਜਿਨ੍ਹਾਂ ਸਵਾਰੀਆਂ ਦੇ ਸੱਟਾਂ ਲੱਗੀਆਂ ਸਨ ਉਨ੍ਹਾਂ ਨੂੰ ਇਲਾਜ਼ ਦੇ ਲਈ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।ਟਿੱਪਰ ਮਿਕਸਰ ਦੀ ਲਾਪਰਵਾਹੀ ਕਾਰਣ ਵਾਪਰਿਆ ਟਰੇਨ ਹਾਦਸਾ !ਰੇਲਵੇ ਵੱਲੋਂ ਫਾਜ਼ਲਿਕਾ ਅਤੇ ਫਿਰੋਜ਼ਪੁਰ ਵਿਚਾਲੇ ਚੱਲਣ ਵਾਲੀਆਂ ਟਰੇਨ ਸੇਵਾਵਾਂ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ।

-PTC News

Related Post