ਅੱਜ ਤੋਂ ਕਾਲਕਾ-ਸ਼ਿਮਲਾ ਰੂਟ 'ਤੇ ਦੋੜੇਗੀ ਇਹ ਪਾਰਦਰਸ਼ੀ ਟਰੇਨ, ਸੈਲਾਨੀ ਲੈਣਗੇ ਹਸੀਨ ਵਾਦੀਆਂ ਦਾ ਨਜ਼ਾਰਾ

By  Jashan A December 11th 2018 11:06 AM -- Updated: December 11th 2018 11:09 AM

ਅੱਜ ਤੋਂ ਕਾਲਕਾ-ਸ਼ਿਮਲਾ ਰੂਟ 'ਤੇ ਦੋੜੇਗੀ ਇਹ ਪਾਰਦਰਸ਼ੀ ਟਰੇਨ, ਸੈਲਾਨੀ ਲੈਣਗੇ ਹਸੀਨ ਵਾਦੀਆਂ ਦਾ ਨਜ਼ਾਰਾ,ਸ਼ਿਮਲਾ: ਸ਼ਿਮਲਾ ਘੁੰਮਣ ਵਾਲਿਆਂ ਲਈ ਰੇਲਵੇ ਨੇ ਵੱਡਾ ਤੋਹਫ਼ਾ ਦਿੱਤਾ ਹੈ। ਭਾਰਤੀ ਰੇਵਲੇ ਵੱਲੋਂ ਦੇਸ਼ 'ਚ ਪਹਿਲੀ ਵਾਰ ਪਾਰਦਰਸ਼ੀ ਟਰੇਨ ਕਾਲਕਾ-ਸ਼ਿਮਲਾ ਟਰੈੱਕ 'ਤੇ ਚਲਾਈ ਜਾ ਰਹੀ ਹੈ।

indian railways ਅੱਜ ਤੋਂ ਕਾਲਕਾ-ਸ਼ਿਮਲਾ ਰੂਟ 'ਤੇ ਦੋੜੇਗੀ ਇਹ ਪਾਰਦਰਸ਼ੀ ਟਰੇਨ, ਸੈਲਾਨੀ ਲੈਣਗੇ ਹਸੀਨ ਵਾਦੀਆਂ ਦਾ ਨਜ਼ਾਰਾ

ਮਿਲੀ ਜਾਣਕਾਰੀ ਮੁਤਾਬਕ ਕਾਲਕਾ-ਸ਼ਿਮਲਾ ਹੈਰੀਟੇਜ ਟਰੈੱਕ 'ਤੇ 'ਪਾਰਦਰਸ਼ੀ ਵਿਸਟੈਡੋਮ ਕੋਚ' ਟਰੇਨ ਅੱਜ ਤੋਂ ਰੋਜ਼ਾਨਾ ਦੌੜੇਗੀ। ਹੁਣ ਸੈਲਾਨੀ ਕਾਲਕਾ ਤੋਂ ਸ਼ਿਮਲਾ ਵਿਚਾਲੇ ਹਸੀਨ ਵਾਦੀਆਂ ਦਾ ਨਜ਼ਾਰਾ ਨੇੜੇ ਤੋਂ ਲੈ ਸਕਣਗੇ ਅਤੇ ਉਸ ਨੂੰ ਨੇੜਿਓਂ ਮਹਿਸੂਸ ਕਰ ਸਕਣਗੇ।

ਹੋਰ ਪੜ੍ਹੋ: ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਅੱਗੇ

indian railways ਅੱਜ ਤੋਂ ਕਾਲਕਾ-ਸ਼ਿਮਲਾ ਰੂਟ 'ਤੇ ਦੋੜੇਗੀ ਇਹ ਪਾਰਦਰਸ਼ੀ ਟਰੇਨ, ਸੈਲਾਨੀ ਲੈਣਗੇ ਹਸੀਨ ਵਾਦੀਆਂ ਦਾ ਨਜ਼ਾਰਾ

ਦੱਸਿਆ ਜਾ ਰਿਹਾ ਹੈ ਕਿ ਸੈਲਾਨੀਆਂ ਨੂੰ ਮਹਿਜ 130 ਰੁਪਏ ਦਾ ਕਿਰਾਇਆ ਦੇ ਕੇ ਹਸੀਨ ਵਾਦੀਆਂ ਨੂੰ ਦੇਖਣ ਦਾ ਮੌਕਾ ਮਿਲੇਗਾ, ਜਦਕਿ ਬੱਚਿਆਂ ਲਈ 75 ਰੁਪਏ ਕਿਰਾਇਆ ਰੱਖਿਆ ਗਿਆ ਹੈ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕਿਰਾਇਆ ਨਹੀਂ ਲੱਗੇਗਾ।

Indian railways ਅੱਜ ਤੋਂ ਕਾਲਕਾ-ਸ਼ਿਮਲਾ ਰੂਟ 'ਤੇ ਦੋੜੇਗੀ ਇਹ ਪਾਰਦਰਸ਼ੀ ਟਰੇਨ, ਸੈਲਾਨੀ ਲੈਣਗੇ ਹਸੀਨ ਵਾਦੀਆਂ ਦਾ ਨਜ਼ਾਰਾ

ਸ਼ੀਸ਼ੇ ਦੀ ਛੱਤ ਵਾਲੇ ਇਸ ਟਰੇਨ 'ਚ ਬੈਠ ਕੇ ਹੁਣ ਸੈਲਾਨੀ ਬਾਹਰ ਦਾ ਖੂਬਸੂਰਤ ਨਜ਼ਾਰਾ ਦੇਖ ਸਕਣਗੇ।ਸ਼ਿਮਲਾ ਰੇਲਵੇ ਸਟੇਸ਼ਨ ਦੇ ਸਟੇਸ਼ਨ ਇੰਚਾਰਜ ਪ੍ਰਿੰਸ ਸੇਠੀ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਰੇਲਵੇ ਨੇ 11 ਦਸੰਬਰ ਤੋਂ ਸ਼ਿਮਲਾ-ਕਾਲਕਾ ਮਾਰਗ 'ਤੇ ਨਿਅਮਿਤ ਆਧਾਰ 'ਤੇ ਵਿਸਟਾਡੋਮ ਕੋਚ ਪੇਸ਼ ਕਰਨ ਦਾ ਫੈਸਲਾ ਕੀਤਾ ਹੈ।

-PTC News

Related Post