ਟੋਕੀਓ ਓਲੰਪਿਕ 'ਚ ਇਸ ਅਥਲੀਟ ਨੂੰ ਸਭ ਤੋਂ ਘਟੀਆਂ ਹਰਕਤ ਕਰਨ ਲਈ ਮਿਲਣਾ ਚਾਹੀਦਾ ਹੈ ਗੋਲਡ

By  Shanker Badra August 10th 2021 02:56 PM

ਟੋਕੀਓ : ਟੋਕੀਓ ਓਲੰਪਿਕ ਤੋਂ ਬਹੁਤ ਸਾਰੀਆਂ ਚੰਗੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਪਰ ਓਲੰਪਿਕ ਦੇ ਆਖਰੀ ਦਿਨ ਆਈ ਇਸ ਤਸਵੀਰ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਦਰਅਸਲ 'ਚ ਓਲੰਪਿਕ ਦੇ ਦੌਰਾਨ ਮੈਰਾਥਨ ਵਿੱਚ ਫ੍ਰੈਂਚ ਦੌੜਾਕ ਮੋਰਹਾਦ ਅਮਦੌਨੀ ਨੇ ਆਪਣੇ ਪਿੱਛੇ ਦੌੜ ਰਹੇ ਅਥਲੀਟਾਂ ਲਈ ਰੱਖੀਆਂ ਪਾਣੀ ਦੀਆਂ ਬੋਤਲਾਂ ਸੁੱਟ ਦਿੱਤਾ। ਅਥਲੀਟ ਮੋਰਹਾਦ ਅਮਦੌਨੀ ਨੇ ਇਹ ਹਰਕਤ ਟੋਕੀਓ ਓਲੰਪਿਕਸ ਵਿੱਚ ਮੈਰਾਥਨ ਦੌਰਾਨ ਆਪਣੇ ਵਿਰੋਧੀਆਂ ਤੋਂ ਅੱਗੇ ਨਿਕਲਣ ਲਈ ਕੀਤੀ ਪਰ ਉਸਦਾ ਇਹ ਕਾਰਨਾਮਾ ਉੱਥੇ ਮੌਜੂਦ ਕੈਮਰੇ ਵਿੱਚ ਕੈਦ ਹੋ ਗਿਆ ਹੈ।

ਟੋਕੀਓ ਓਲੰਪਿਕ 'ਚ ਇਸ ਅਥਲੀਟ ਨੂੰ ਸਭ ਤੋਂ ਘਟੀਆਂ ਹਰਕਤ ਕਰਨ ਲਈ ਮਿਲਣਾ ਚਾਹੀਦਾ ਹੈ ਗੋਲਡ

ਪੜ੍ਹੋ ਹੋਰ ਖ਼ਬਰਾਂ : ਕੈਨੇਡਾ ਸਰਕਾਰ ਨੇ ਭਾਰਤ ਲਈ ਸਿੱਧੀਆਂ ਉਡਾਣਾਂ 'ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ

ਟੋਕੀਓ ਵਿੱਚ ਤਪਦੀ ਗਰਮੀ ਦੇ ਬਾਵਜੂਦ ਅਥਲੀਟਾਂ ਨੂੰ ਕੋਈ ਢਿੱਲ ਨਹੀਂ ਦਿੱਤੀ ਗਈ ਪਰ ਉਨ੍ਹਾਂ ਦੇ ਲਈ ਪ੍ਰਬੰਧਕਾਂ ਨੇ ਟ੍ਰੇਕ ਦੇ ਸਾਈਡ 'ਤੇ ਟੇਬਲ ਉੱਤੇ ਪਾਣੀ ਦੀਆਂ ਬੋਤਲਾਂ ਰੱਖੀਆਂ ਤਾਂ ਜੋ ਅਥਲੀਟ ਦੌੜਦੇ ਸਮੇਂ ਪਾਣੀ ਦੀ ਬੋਤਲ ਚੁੱਕ ਸਕਣ ਅਤੇ ਪੀ ਸਕਣ ਪਰ ਫ੍ਰੈਂਚ ਦੌੜਾਕ ਮੋਰਹਾਦ ਅਮਦੌਨੀ ਨੇ ਪਾਣੀ ਦੀ ਬੋਤਲ ਚੁੱਕਣ ਦੀ ਬਜਾਏ ਜਾਣਬੁੱਝ ਕੇ ਬਾਕੀ ਦੀਆਂ ਬੋਤਲਾਂ ਨੂੰ ਗਿਰਾ ਦਿੱਤਾ ਸੀ।

ਟੋਕੀਓ ਓਲੰਪਿਕ 'ਚ ਇਸ ਅਥਲੀਟ ਨੂੰ ਸਭ ਤੋਂ ਘਟੀਆਂ ਹਰਕਤ ਕਰਨ ਲਈ ਮਿਲਣਾ ਚਾਹੀਦਾ ਹੈ ਗੋਲਡ

ਇਸ ਸਾਰੀ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਦੌੜਾਕ ਜਾਣਬੁੱਝ ਕੇ ਆਪਣੇ ਹੱਥ ਨਾਲ ਸਾਰੀਆਂ ਬੋਤਲਾਂ ਸੁੱਟਦਾ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਵੱਖ -ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਵਿਅਕਤੀ ਨੇ ਕਿਹਾ ਫ੍ਰੈਂਚ ਅਥਲੀਟ ਮੋਰਹਾਦ ਅਮਦੌਨੀ ਨੇ ਟੋਕੀਓ ਓਲੰਪਿਕਸ ਵਿੱਚ ਸਭ ਤੋਂ ਭੈੜਾ ਕੰਮ ਕੀਤਾ ਸੀ, ਨੂੰ ਸੋਨ ਤਗਮਾ ਮਿਲਣਾ ਚਾਹੀਦਾ ਹੈ।

ਟੋਕੀਓ ਓਲੰਪਿਕ 'ਚ ਇਸ ਅਥਲੀਟ ਨੂੰ ਸਭ ਤੋਂ ਘਟੀਆਂ ਹਰਕਤ ਕਰਨ ਲਈ ਮਿਲਣਾ ਚਾਹੀਦਾ ਹੈ ਗੋਲਡ

ਜਿਸਨੇ ਜਾਣਬੁੱਝ ਕੇ ਉਸਦੇ ਸਾਥੀਆਂ ਦਾ ਪਾਣੀ ਗਿਰਾ ਦਿੱਤਾ। ਫ੍ਰੈਂਚ ਖਿਡਾਰੀ ਅਮਦੌਨੀ ਦੀ ਇਸ ਘਟੀਆ ਹਰਕਤ ਨਾਲ ਜ਼ਿਆਦਾ ਫਰਕ ਨਹੀਂ ਪਿਆ, ਉਹ ਖੁਦ ਦੋ ਘੰਟੇ 14 ਮਿੰਟ ਅਤੇ 33 ਸਕਿੰਟਾਂ ਵਿੱਚ ਦੌੜ ਪੂਰੀ ਕਰਕੇ 17ਵੇਂ ਸਥਾਨ 'ਤੇ ਰਿਹਾ। ਜਦੋਂ ਕਿ ਅਮਦੌਨੀ ਦੇ ਬਾਅਦ ਨੀਦਰਲੈਂਡਜ਼ ਦੇ ਅਬਦੀ ਨਗੇਈ ਸਨ। ਉਸਨੇ ਆਪਣੀ ਦੌੜ ਦੋ ਘੰਟੇ ਨੌ ਮਿੰਟ ਅਤੇ 58 ਸਕਿੰਟ ਦੇ ਸਮੇਂ ਦੇ ਨਾਲ ਪੂਰੀ ਕੀਤੀ ਅਤੇ ਚਾਂਦੀ ਦੇ ਤਗਮੇ ਦਾ ਦਾਅਵਾ ਕੀਤਾ।

-PTCNews

Related Post