Tokyo Olympics 2020: ਭਾਰਤੀ ਪੁਰਸ਼ ਹਾਕੀ ਟੀਮ ਨੇ ਕੁਆਟਰਫਾਈਨਲ 'ਚ ਬਣਾਈ ਜਗ੍ਹਾ, ਅਰਜਨਟੀਨਾ ਨੂੰ ਦਿੱਤੀ ਕਰਾਰੀ ਮਾਤ

By  Jashan A July 29th 2021 08:24 AM -- Updated: July 29th 2021 08:47 AM

ਨਵੀਂ ਦਿੱਲੀ: ਟੋਕੀਓ ਓਲੰਪਿਕ (Tokyo Olympics)ਦਾ ਰੋਮਾਂਚ ਦਿਨ ਬ ਦਿਨ ਵਧਦਾ ਜਾ ਰਿਹਾ ਹੈ ਤੇ ਆਏ ਦਿਨ ਵੱਖ-ਵੱਖ ਟੀਮਾਂ ਦੇ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਭਾਰਤ ਦੀ ਗੱਲ ਕਰੀਏ ਤਾਂ ਭਾਰਤ ਪੁਰਸ਼ ਦੀ ਹਾਕੀ (Indian Men Hockey Team) ਟੀਮ ਦੇ ਸਾਰੇ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਭਾਰਤੀ ਹਾਕੀ ਟੀਮ ਨੇ ਦੇਸ਼ ਵਾਸੀਆਂ ਨੂੰ ਵੱਡੀ ਖੁਸ਼ਖਬਰੀ ਦੇ ਦਿੱਤੀ ਹੈ। ਦਰਅਸਲ, ਭਾਰਤੀ ਪੁਰਸ਼ ਹਾਕੀ ਟੀਮ ਨੇ ਅਰਜਨਟੀਨਾ ਨੂੰ 3-1 ਨਾਲ ਹਰਾ ਕੇ ਕੁਆਟਰਫਾਈਨਲ (Quatarfinal) 'ਚ ਜਗਾ ਬਣਾ ਲਈ ਹੈ।

ਹੋਰ ਪੜ੍ਹੋ: ਧਰਮਸੋਤ ਖਿਲਾਫ ਯੂਥ ਅਕਾਲੀ ਦਲ ਦਾ ਜ਼ੋਰਦਾਰ ਪ੍ਰਦਰਸ਼ਨ, ਹਿਰਾਸਤ ‘ਚ ਲਏ ਕਈ ਪ੍ਰਦਰਸ਼ਨਕਾਰੀ

ਉਧਰ ਬੈਡਮਿੰਟਨ 'ਚ ਪੀਵੀ ਸਿੰਧੂ (PV Sindhu) ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੀ ਹੈ ਤੇ ਉਹਨਾਂ ਨੇ ਵੀ ਆਪਣੀ ਜਗਾ ਕੁਆਟਰਫਾਈਨਲ 'ਚ ਪੱਕੀ ਕਰ ਲਈ ਹੈ।

ਵੀਰਵਾਰ ਨੂੰ ਹੋਏ ਰਾਊਂਡ 16 ਦੇ ਮੁਕਾਬਲੇ 'ਚ ਉਹਨਾਂ ਨੇ ਡੈੱਨਮਾਰਕ ਦੀ ਮੀਆ ਬਲਿਚਫੈਲਟ ਨੂੰ 21-15, 21-13 ਨਾਲ ਮਾਤ ਦਿੱਤੀ। ਬੈਡਮਿੰਟਨ ਵਿਚ ਭਾਰਤ ਦੀ ਇਕਮਾਤਰ ਬਚੀ ਉਮੀਦ ਸਿੰਧੂ ਇਹ ਮੈਚ ਸਿਰਫ 41 ਮਿੰਟਾਂ ਵਿਚ ਜਿੱਤ ਗਈ।

-PTC News

Related Post