Fri, Apr 26, 2024
Whatsapp

Tokyo Olympics 2020: ਭਾਰਤੀ ਪੁਰਸ਼ ਹਾਕੀ ਟੀਮ ਨੇ ਕੁਆਟਰਫਾਈਨਲ 'ਚ ਬਣਾਈ ਜਗ੍ਹਾ, ਅਰਜਨਟੀਨਾ ਨੂੰ ਦਿੱਤੀ ਕਰਾਰੀ ਮਾਤ

Written by  Jashan A -- July 29th 2021 08:24 AM -- Updated: July 29th 2021 08:47 AM
Tokyo Olympics 2020: ਭਾਰਤੀ ਪੁਰਸ਼ ਹਾਕੀ ਟੀਮ ਨੇ ਕੁਆਟਰਫਾਈਨਲ 'ਚ ਬਣਾਈ ਜਗ੍ਹਾ, ਅਰਜਨਟੀਨਾ ਨੂੰ ਦਿੱਤੀ ਕਰਾਰੀ ਮਾਤ

Tokyo Olympics 2020: ਭਾਰਤੀ ਪੁਰਸ਼ ਹਾਕੀ ਟੀਮ ਨੇ ਕੁਆਟਰਫਾਈਨਲ 'ਚ ਬਣਾਈ ਜਗ੍ਹਾ, ਅਰਜਨਟੀਨਾ ਨੂੰ ਦਿੱਤੀ ਕਰਾਰੀ ਮਾਤ

ਨਵੀਂ ਦਿੱਲੀ: ਟੋਕੀਓ ਓਲੰਪਿਕ (Tokyo Olympics)ਦਾ ਰੋਮਾਂਚ ਦਿਨ ਬ ਦਿਨ ਵਧਦਾ ਜਾ ਰਿਹਾ ਹੈ ਤੇ ਆਏ ਦਿਨ ਵੱਖ-ਵੱਖ ਟੀਮਾਂ ਦੇ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਭਾਰਤ ਦੀ ਗੱਲ ਕਰੀਏ ਤਾਂ ਭਾਰਤ ਪੁਰਸ਼ ਦੀ ਹਾਕੀ (Indian Men Hockey Team) ਟੀਮ ਦੇ ਸਾਰੇ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਭਾਰਤੀ ਹਾਕੀ ਟੀਮ ਨੇ ਦੇਸ਼ ਵਾਸੀਆਂ ਨੂੰ ਵੱਡੀ ਖੁਸ਼ਖਬਰੀ ਦੇ ਦਿੱਤੀ ਹੈ। ਦਰਅਸਲ, ਭਾਰਤੀ ਪੁਰਸ਼ ਹਾਕੀ ਟੀਮ ਨੇ ਅਰਜਨਟੀਨਾ ਨੂੰ 3-1 ਨਾਲ ਹਰਾ ਕੇ ਕੁਆਟਰਫਾਈਨਲ (Quatarfinal) 'ਚ ਜਗਾ ਬਣਾ ਲਈ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ ਲਗਾਤਾਰ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨਿਊਜ਼ੀਲੈਂਡ ਅਤੇ ਸਪੇਨ ਨੂੰ ਹਰਾ ਚੁੱਕੀ ਹੈ। ਹੋਰ ਪੜ੍ਹੋ: ਧਰਮਸੋਤ ਖਿਲਾਫ ਯੂਥ ਅਕਾਲੀ ਦਲ ਦਾ ਜ਼ੋਰਦਾਰ ਪ੍ਰਦਰਸ਼ਨ, ਹਿਰਾਸਤ ‘ਚ ਲਏ ਕਈ ਪ੍ਰਦਰਸ਼ਨਕਾਰੀ ਉਧਰ ਬੈਡਮਿੰਟਨ 'ਚ ਪੀਵੀ ਸਿੰਧੂ (PV Sindhu) ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੀ ਹੈ ਤੇ ਉਹਨਾਂ ਨੇ ਵੀ ਆਪਣੀ ਜਗਾ ਕੁਆਟਰਫਾਈਨਲ 'ਚ ਪੱਕੀ ਕਰ ਲਈ ਹੈ। ਵੀਰਵਾਰ ਨੂੰ ਹੋਏ ਰਾਊਂਡ 16 ਦੇ ਮੁਕਾਬਲੇ 'ਚ ਉਹਨਾਂ ਨੇ ਡੈੱਨਮਾਰਕ ਦੀ ਮੀਆ ਬਲਿਚਫੈਲਟ ਨੂੰ 21-15, 21-13 ਨਾਲ ਮਾਤ ਦਿੱਤੀ। ਬੈਡਮਿੰਟਨ ਵਿਚ ਭਾਰਤ ਦੀ ਇਕਮਾਤਰ ਬਚੀ ਉਮੀਦ ਸਿੰਧੂ ਇਹ ਮੈਚ ਸਿਰਫ 41 ਮਿੰਟਾਂ ਵਿਚ ਜਿੱਤ ਗਈ। -PTC News

Top News view more...

Latest News view more...