Tokyo Paralympics: ਨੋਇਡਾ ਦੇ DM ਸੁਹਾਸ ਯਥੀਰਾਜ ਨੇ ਰਚਿਆ ਇਤਿਹਾਸ , ਬੈਡਮਿੰਟਨ 'ਚ ਜਿੱਤਿਆ ਚਾਂਦੀ ਦਾ ਤਗਮਾ

By  Riya Bawa September 5th 2021 10:57 AM -- Updated: September 5th 2021 10:59 AM

Tokyo Paralympics: ਟੋਕੀਓ ਪੈਰਾਲਿੰਪਿਕਸ ਵਿੱਚ, ਗੌਤਮ ਬੁੱਧ ਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਸੁਹਾਸ ਐਲ ਯਤੀਰਾਜ ਨੇ ਬੈਡਮਿੰਟਨ 'ਚ ਇਤਿਹਾਸ ਰਚ ਦਿੱਤਾ ਹੈ। ਸੁਹਾਸ ਐਲ ਯਤੀਰਾਜ ਨੇ ਟੋਕੀਓ ਵਿੱਚ ਚੱਲ ਰਹੀਆਂ ਪੈਰਾਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਇਹ 18 ਵਾਂ ਮੈਡਲ ਹੈ।

Tokyo Paralympics: Suhas Yathiraj starts his campaign with a win

ਭਾਰਤੀ ਪੈਰਾ ਬੈਡਮਿੰਟਨ ਖਿਡਾਰੀ ਸੁਹਾਸ ਐਲ ਯਤੀਰਾਜ ਨੇ ਟੋਕੀਓ ਪੈਰਾਲਿੰਪਿਕਸ ਵਿੱਚ ਬੈਡਮਿੰਟਨ ਪੁਰਸ਼ ਸਿੰਗਲਜ਼ ਐੱਸ.ਐੱਲ.4 'ਚ ਨੋਇਡਾ ਦੇ ਡੀ.ਐਮ. ਸੁਹਾਸ ਐਲ ਯਥੀਰਾਜ ਫਰਾਂਸ ਦੇ ਲੁਕਾਸ ਮਜੂਰ ਤੋਂ ਹਾਰ ਗਏ ਅਤੇ ਚਾਂਦੀ ਦਾ ਤਗਮਾ ਜਿੱਤਿਆ। ਪੀਐਮ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੱਕ, ਕਈ ਰਾਜਨੇਤਾਵਾਂ ਨੇ ਸੁਹਾਸ ਨੂੰ ਚਾਂਦੀ ਦਾ ਤਗਮਾ ਜਿੱਤਣ 'ਤੇ ਵਧਾਈ ਦਿੱਤੀ ਹੈ।

Tokyo Paralympics: India to send seven-member Para Badminton team; Suhas LY and Sarkar get bipartite quotas | Other News – India TV

ਦੱਸ ਦੇਈਏ ਕਿ 38 ਸਾਲਾ ਨੋਇਡਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਯਥੀਰਾਜ 62 ਵਾਰ ਚੱਲੇ ਫਾਈਨਲ ਵਿੱਚ ਦੋ ਵਾਰ ਦੇ ਵਿਸ਼ਵ ਚੈਂਪੀਅਨ ਮਜੂਰ ਤੋਂ 21-15 17-21 15-21 ਨਾਲ ਹਾਰ ਗਏ। ਇਸ ਤਰ੍ਹਾਂ ਗੌਤਮ ਬੁੱਧ ਨਗਰ (ਨੋਇਡਾ) ਦੇ ਜ਼ਿਲ੍ਹਾ ਮੈਜਿਸਟ੍ਰੇਟ ਸੁਹਾਸ ਵੀ ਪੈਰਾਲਿੰਪਿਕਸ ਵਿੱਚ ਮੈਡਲ ਜਿੱਤਣ ਵਾਲੇ ਪਹਿਲੇ ਆਈਏਐਸ ਅਧਿਕਾਰੀ ਬਣ ਗਏ ਹਨ।

ਬੈਡਮਿੰਟਨ ਵਿੱਚ ਭਾਰਤ ਦਾ ਤੀਜਾ ਤਗਮਾ ਜਿੱਤਣ ਤੋਂ ਬਾਅਦ ਸੁਹਾਸ ਨੇ ਕਿਹਾ, “ਮੈਂ ਆਪਣੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ ਪਰ ਮੈਨੂੰ ਇਹ ਮੈਚ ਦੂਜੀ ਗੇਮ ਵਿੱਚ ਹੀ ਖਤਮ ਕਰਨਾ ਚਾਹੀਦਾ ਸੀ। ਇਸ ਲਈ ਮੈਂ ਥੋੜਾ ਨਿਰਾਸ਼ ਹਾਂ ਕਿ ਮੈਂ ਫਾਈਨਲ ਨਹੀਂ ਜਿੱਤ ਸਕਿਆ ਕਿਉਂਕਿ ਮੈਂ ਦੂਜੀ ਗੇਮ ਵਿੱਚ ਚੰਗੀ ਲੀਡ ਲੈ ਲਈ ਸੀ ਪਰ ਲੂਕਾਸ ਨੂੰ ਵਧਾਈ. ਜੋ ਵੀ ਬਿਹਤਰ ਖੇਡਦਾ ਹੈ ਉਹ ਜੇਤੂ ਹੁੰਦਾ ਹੈ।

-PTC News

Related Post