ਕ੍ਰਿਸਮਸ ਪਾਰਟੀ ਦੇ ਜਸ਼ਨ ਦੌਰਾਨ ਲੋਕਾਂ ਨੇ ਪੀਤੀ ਕੋਕੋਨੱਟ ਵਾਈਨ , 11 ਲੋਕਾਂ ਦੀ ਮੌਤ , 300 ਬਿਮਾਰ

By  Shanker Badra December 24th 2019 04:08 PM

ਕ੍ਰਿਸਮਸ ਪਾਰਟੀ ਦੇ ਜਸ਼ਨ ਦੌਰਾਨ ਲੋਕਾਂ ਨੇ ਪੀਤੀ ਕੋਕੋਨੱਟ ਵਾਈਨ , 11 ਲੋਕਾਂ ਦੀ ਮੌਤ , 300 ਬਿਮਾਰ:ਫਿਲੀਪੀਂਸ : ਫਿਲੀਪੀਂਸ ਵਿਚ ਇੱਕ ਕ੍ਰਿਸਮਸ ਪਾਰਟੀ ਦੇ ਜਸ਼ਨ ਦੌਰਾਨ ਕੋਕੋਨੱਟ ਵਾਈਨ ਪੀਣ ਨਾਲ11 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਸਥਾਨਕ ਅਧਿਕਾਰੀਆਂ ਮੁਤਾਬਕ ਸੋਮਵਾਰ ਨੂੰ ਇਹ ਘਟਨਾ ਮਨੀਲਾ ਦੇ ਦੱਖਣ ਵਿਚ ਦੋ ਸੂਬਿਆਂ ਲਾਗੁਨਾ ਅਤੇ ਕਵੇਜੋਨ ਵਿਚ ਵਾਪਰੀ ਹੈ। ਜਿਸ ਤੋਂ ਬਾਅਦ ਕ੍ਰਿਸਮਸ ਪਾਰਟੀ ਦਾ ਜਸ਼ਨ ਮਾਤਮ 'ਚ ਬਦਲ ਗਿਆ ਹੈ।

Toxic coconut wine Death 11 people during Christmas celebrations in the Philippines ਕ੍ਰਿਸਮਸ ਪਾਰਟੀ ਦੇ ਜਸ਼ਨ ਦੌਰਾਨ ਲੋਕਾਂ ਨੇ ਪੀਤੀ ਕੋਕੋਨੱਟ ਵਾਈਨ , 11 ਲੋਕਾਂ ਦੀ ਮੌਤ , 300 ਬਿਮਾਰ

ਮਿਲੀ ਜਾਣਕਾਰੀ ਅਨੁਸਾਰ ਕ੍ਰਿਸਮਸ ਪਾਰਟੀ ਦੇ ਜਸ਼ਨ ਦੌਰਾਨ ਖ਼ਾਸ ਤੌਰ 'ਤੇ ਪਰੋਸੀ ਜਾਣ ਵਾਲੀ ਲੋਕਾਂ ਦੀ ਮਨਪਸੰਦ ਕੋਕੋਨੱਟ ਵਾਈਨ ਪੀਣ ਤੋਂ ਬਾਅਦ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਜ਼ਿਆਦਾ ਲੋਕ ਗੰਭੀਰ ਤੌਰ 'ਤੇ ਬਿਮਾਰ ਹੋ ਗਏ ਹਨ। ਜਿਸ ਤੋਂ ਬਾਅਦ ਬਿਮਾਰ ਲੋਕਾਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਹੈ ,ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ।

Toxic coconut wine Death 11 people during Christmas celebrations in the Philippines ਕ੍ਰਿਸਮਸ ਪਾਰਟੀ ਦੇ ਜਸ਼ਨ ਦੌਰਾਨ ਲੋਕਾਂ ਨੇ ਪੀਤੀ ਕੋਕੋਨੱਟ ਵਾਈਨ , 11 ਲੋਕਾਂ ਦੀ ਮੌਤ , 300 ਬਿਮਾਰ

ਦੱਸਿਆ ਜਾਂਦਾ ਹੈ ਕਿ ਓਥੇ ਛੁੱਟੀਆਂ ਅਤੇ ਸਮਾਗਮਾਂ ਦੌਰਾਨ ਕੁੱਝ ਲੋਕ ਇਸ ਡਰਿੰਕ ਦਾ ਸੇਵਨ ਕਰਦੇ ਹਨ। ਜਿਸ ਕਰਕੇ ਬੀਤੀ ਰਾਤ ਸਾਰੇ ਲੋਕਾਂ ਨੇ ਕੋਕੋਨੱਟਵਾਈਨ ਪੀਤੀ ਹੋਈ ਸੀ ,ਜੋ ਇੱਥੇ ਲੋਕਾਂ ਦੀ ਮਨਪਸੰਦ ਵਾਈਨ ਹੈ। ਸਿਹਤ ਵਿਭਾਗ ਅਨੁਸਾਰ ਵਾਈਨ ਅਤੇ ਮਰੀਜ਼ਾਂ ਦੇ ਖੂਨ ਦੇ ਨਮੂਲੇ ਲੈ ਲਏ ਗਏ ਹਨ ਅਤੇ ਉਨ੍ਹਾਂ ਜਾਂਚ ਦੇ ਲਈ ਭੇਜ ਦਿੱਤਾ ਗਿਆ ਹੈ।

-PTCNews

Related Post