ਹੁਣ ਕੋਵਿਡ-19 ਨੂੰ ਲੈ ਕੇ ਨਵਾਂ ਖ਼ਤਰਾ, ਪਾਣੀ 'ਚ ਮਿਲਿਆ ਕੋਰੋਨਾ ਵਾਇਰਸ ,ਕੀ ਹੋਵੇਗਾ ਇਸਦਾ ਹੱਲ ?

By  Shanker Badra April 21st 2020 04:10 PM

ਹੁਣ ਕੋਵਿਡ-19 ਨੂੰ ਲੈ ਕੇ ਨਵਾਂ ਖ਼ਤਰਾ, ਪਾਣੀ 'ਚ ਮਿਲਿਆ ਕੋਰੋਨਾ ਵਾਇਰਸ ,ਕੀ ਹੋਵੇਗਾ ਇਸਦਾ ਹੱਲ ?:ਪੈਰਿਸ : ਫ਼ਰਾਂਸ ਦੀ ਰਾਜਧਾਨੀ ਪੈਰਿਸ ਸ਼ਹਿਰ 'ਚ ਪਾਣੀ ਵਿੱਚ ਵੀ ਕੋਰੋਨਾ ਵਾਇਰਸ ਪਾਇਆ ਗਿਆ ਹੈ। ਹਾਲਾਂਕਿ, ਸ਼ਹਿਰ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਪੀਣ ਵਾਲੇ ਪਾਣੀ ਦੇ ਇਨਫੈਕਟਡ ਹੋਣ ਦਾ ਖਤਰਾ ਨਹੀਂ ਹੈ ,ਕਿਉਂਕਿ ਕੋਰੋਨਾ ਵਾਇਰਸ ਪੈਰਿਸ ਦੇ ਨਾ ਪੀਣ ਯੋਗ ਪਾਣੀ ਵਿਚ ਮਿਲਿਆ ਹੈ।

ਇਸ ਦੌਰਾਨ ਅਧਿਕਾਰੀ ਸੇਲੀਆ ਬਲਾਉਲ ਨੇ ਕਿਹਾ ਕਿ ਪੈਰਿਸ ਦੇ ਗ਼ੈਰ-ਪੀਣਯੋਗ ਪਾਣੀ 'ਚ ਨਵੇਂ ਕੋਰੋਨਾ ਵਾਇਰਸ ਦੇ 'ਮਾਇਨਸਕਿਊਲ' ਸੂਖਮ ਨਿਸ਼ਾਨ ਮਿਲੇ ਹਨ। ਇਹ ਪਾਣੀ ਸੜਕਾਂ ਦੀ ਸਫ਼ਾਈ ਆਦਿ 'ਚ ਵਰਤਿਆ ਜਾਂਦਾ ਹੈ। ਅਧਿਕਾਰੀ ਨੇ ਕਿਹਾ ਕਿ ਫਿਲਹਾਲ ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਦਾ ਕੋਈ ਖ਼ਤਰਾ ਨਹੀਂ ਹੈ।

ਪੈਰਿਸ ਵਾਟਰ ਅਥਾਰਟੀ ਲੈਬ ਨੇ ਰਾਜਧਾਨੀ ਦੇ ਆਸਪਾਸ ਤੋਂ ਇਕੱਤਰ ਕੀਤੇ ਗਏ 27 ਨਮੂਨਿਆਂ 'ਚੋਂ 4 'ਚ ਵਾਇਰਸ ਦੀ ਸੂਖਮ ਮਾਤਰਾ ਦਾ ਪਤਾ ਲਗਾਇਆ ਹੈ।ਇਨ੍ਹਾਂ ਕੇਂਦਰਾਂ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਤੋਂ ਵੱਖ ਹੈ ਅਤੇ ਇਸ ਲਈ ਉਸ ਦਾ ਇਸਤੇਮਾਲ ਬਿਨਾਂ ਕਿਸੇ ਖਤਰੇ ਦੇ ਕੀਤਾ ਜਾ ਸਕਦਾ ਹੈ।

-PTCNews

Related Post