ਟਰੈਕਟਰ ਅਤੇ ਤੇਜ਼ ਰਫਤਾਰ ਕਾਰ ਦੀ ਜ਼ਬਰਦਸਤ ਟਕੱਰ, ਦੋਵੇਂ ਵਾਹਨਾਂ ਦੇ ਉੱਡੇ ਪਰਖੱਚੇ

By  Shanker Badra March 2nd 2020 06:41 PM -- Updated: March 2nd 2020 06:45 PM

ਟਰੈਕਟਰ ਅਤੇ ਤੇਜ਼ ਰਫਤਾਰ ਕਾਰ ਦੀ ਜ਼ਬਰਦਸਤ ਟਕੱਰ, ਦੋਵੇਂ ਵਾਹਨਾਂ ਦੇ ਉੱਡੇ ਪਰਖੱਚੇ:ਤਰਨਤਾਰਨ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਤਰਨਤਾਰਨ ਦੇ ਕਸਬਾ ਪੂਨੀਆ ਮੋੜ ਦੇ ਨਜ਼ਦੀਕ ਤੇਜ਼ ਰਫਤਾਰ ਕਾਰ ਅਤੇ ਟਰੈਕਟਰ ਦੀ ਜ਼ਬਰਦਸਤ ਟੱਕਰ ਹੋ ਗਈ ਹੈ।

Tractor And speeding Car collision Town Poonia turn Near In Tarn Taran ਟਰੈਕਟਰ ਅਤੇ ਤੇਜ਼ ਰਫਤਾਰ ਕਾਰ ਦੀ ਜ਼ਬਰਦਸਤ ਟਕੱਰ, ਦੋਵੇਂ ਵਾਹਨਾਂ ਦੇ ਉੱਡੇ ਪਰਖੱਚੇ

ਇਸ ਹਾਦਸੇ ’ਚ ਗੱਡੀ ਸਵਾਰ ਗੁਰਲਾਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਥੇਸਰਿਆਲੀ ਥਾਣਾ ਵਲਟੋਹਾ ਦੀ ਲੱਤ ਅਤੇ ਬਾਹ ਟੁੱਟ ਗਈ ਹੈ। ਇਸ ਹਾਦਸੇ ’ਚ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ ਹਨ ਅਤੇ ਕਾਰ ਦਾ ਇੰਜਣ ਟੁੱਟ ਕੇ ਤੀਹ ਫੁੱਟ ਦੂਰ ਖੇਤਾਂ ’ਚ ਜਾ ਡਿੱਗਾ ਹੈ। ਜਿਸ ਟਰੈਕਟਰ ਨਾਲ ਗੱਡੀ ਦੀ ਟੱਕਰ ਹੋਈ ਸੀ, ਉਸ ਟਰੈਕਟਰ ਦਾ ਮਗਰਲਾ ਹਿੱਸਾ ਟੁੱਟ ਕੇ ਅਤੇ ਉਸ ਦੇ ਵੱਡੇ ਟਾਇਰ ਵੀ ਖੁੱਲ੍ਹ ਕੇ ਸੜਕ ’ਤੇ ਜਾ ਡਿੱਗੇ।

Tractor And speeding Car collision Town Poonia turn Near In Tarn Taran ਟਰੈਕਟਰ ਅਤੇ ਤੇਜ਼ ਰਫਤਾਰ ਕਾਰ ਦੀ ਜ਼ਬਰਦਸਤ ਟਕੱਰ, ਦੋਵੇਂ ਵਾਹਨਾਂ ਦੇ ਉੱਡੇ ਪਰਖੱਚੇ

ਇਸ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਜ਼ਖਮੀ ਹਾਲਤ ’ਚ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਦੋਵਾਂ ਵਾਹਨਾਂ ਨੂੰ ਕਬਜ਼ੇ ’ਚ ਲੈ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

-PTCNews

Related Post