ਦੁੱਖਦ ਖ਼ਬਰ : ਕਿਸਾਨ ਅੰਦੋਲਨ 'ਚ ਦੋ ਹੋਰ ਕਿਸਾਨਾਂ ਦੀ ਗਈ ਜਾਨ

By  Jagroop Kaur January 28th 2021 03:57 PM -- Updated: January 28th 2021 04:00 PM

ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿਖੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਕਿਸਾਨੀ ਅੰਦੋਲਨ 'ਚ ਗਏ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਘੁਰਕਵਿੰਡ ਦੇ ਨੌਜਵਾਨ ਕਰਨਬੀਰ ਸਿੰਘ ਪੁੱਤਰ ਬਲਕਾਰ ਸਿੰਘ ਦੀ ਦਿੱਲੀ ਵਿਖੇ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਕਰਨਬੀਰ ਸਿੰਘ ਦੀ ਮੌਤ ਕਿਸਾਨ ਅੰਦੋਲਨ 'ਚ ਠੰਢ ਲੱਗਣ ਨਾਲ ਹੋਈ ਹੈ। ਮ੍ਰਿਤਕ ਆਪਣੇ ਮਾਤਾ-ਪਿਤਾ ਅਤੇ 10 ਸਾਲ ਦੇ ਛੋਟੇ ਭਰਾ ਨੂੰ ਛੱਡ ਕੇ ਚਲਾ ਗਿਆ।

ਪੜ੍ਹੋ ਹੋਰ ਖ਼ਬਰਾਂ : ਯੂਪੀ ਪੁਲਿਸ ਨੇ ਬਾਗਪਤ ਬਾਰਡਰ ‘ਤੇ ਧਰਨਾ ਦੇ ਰਹੇ ਕਿਸਾਨਾਂ ‘ਤੇ ਅੱਧੀ ਰਾਤ ਨੂੰ ਕੀਤਾ ਲਾਠੀਚਾਰਜ 

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਪਿਛਲੇ ਕਰੀਬ ਇਕ ਮਹੀਨੇ ਤੋਂ ਕਈ ਵਾਰ ਦਿੱਲੀ 'ਚ ਚੱਲ ਰਹੇ ਕਿਸਾਨੀ ਅੰਦੋਲਨ 'ਚ ਜਾ ਚੁੱਕਾ ਹੈ ਪਰ ਇਸ ਵਾਰ ਉਸ ਦੀ ਉਥੇ ਮੌਤ ਹੋ ਗਈ। ਉਕਤ ਨੌਜਵਾਨ ਦਾ ਪਰਿਵਾਰ ਗਰੀਬ ਹੈ, ਜੋ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੈ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ 20 ਕਿਸਾਨ ਆਗੂਆਂ ਨੂੰ ਭੇਜਿਆ ਨੋਟਿਸ, 3 ਦਿਨਾਂ ਅੰਦਰ ਮੰਗਿਆ ਜਵਾਬ , ਜਾਣੋਂ ਕਿਉਂ

ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਅੱਜ ਪਿੰਡ ਦੇ ਹੀ ਸ਼ਮਸ਼ਾਨਘਾਟ 'ਚ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ ਮਾਣੋਚਾਹਲ ਨੇ ਇਸ ਨੌਜਵਾਨ ਦੀ ਮੌਤ ਦਾ ਜ਼ਿੰਮੇਵਾਰ ਕੇਂਦਰ ਸਰਕਾਰ ਨੂੰ ਠਹਿਰਾਇਆ ਹੈ।

ਉਥੇ ਹੀ ਇਸ ਸੰਘਰਸ਼ ਵਿਚ ਬੀਤੀ ਰਾਤ ਕਿਸਾਨ ਅੰਦੋਲਨ ਦਿੱਲੀ ਤੋਂ ਪਰਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੇ ਜਰਨਲ ਸਕੱਤਰ ਡਾ. ਮਲਕੀਤ ਸਿੰਘ ਘੋਗਾ ਦੀ ਸਾਇਲੈਂਟ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਕਿਸਾਨ ਦੇ ਸਾਲੇ ਜਗਜੀਤ ਸਿੰਘ ਬੱਗਾ ਨੇ ਦੱਸਿਆ ਕਿ ਡਾ. ਮਲਕੀਤ ਸਿੰਘ ਕੁਝ ਦਿਨ ਪਹਿਲਾਂ ਕਿਸਾਨੀ ਅੰਦੋਲਨ 'ਚ 26 ਜਨਵਰੀ ਦੀ ਟਰੈਕਟਰ ਪਰੇਡ 'ਚ ਸ਼ਾਮਿਲ ਹੋਣ ਲਈ ਦਿੱਲੀ ਗਏ ਸਨ |

Related Post