ਰੇਲ ਯਾਤਰੀਆਂ ਲਈ ਵੱਡੀ ਖ਼ਬਰ, 23 ਫਰਵਰੀ ਤੋਂ 1 ਮਾਰਚ ਤੱਕ 24 ਟ੍ਰੇਨਾਂ ਹੋਣਗੀਆਂ ਰੱਦ !

By  Jashan A February 20th 2020 04:21 PM

ਨਵੀਂ ਦਿੱਲੀ: ਦੇਸ਼ ਭਰ 'ਚ ਆਏ ਦਿਨ ਵੱਡੀ ਗਿਣਤੀ 'ਚ ਲੋਕ ਰੇਲ ਗੱਡੀਆਂ 'ਚ ਸਫ਼ਰ ਕਰਦੇ ਹਨ। ਉਹਨਾਂ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ , ਰੇਲਵੇ ਨੇ ਟ੍ਰੈਫਿਕ ਬਲਾਕ ਕਾਰਨ ਵੱਡੀ ਗਿਣਤੀ ‘ਚ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਕੁਝ ਦੇ ਰੂਟ ਬਦਲ ਦਿੱਤੇ ਹਨ। ਕੁਝ ਰੇਲ ਗੱਡੀਆਂ ਦਾ ਸਮਾਂ ਵੀ ਬਦਲ ਦਿੱਤਾ ਹੈ।

Trains cancelled  23 Feb to 1 March ਜਿਸ ਦੌਰਾਨ ਰੇਲ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰੇਲਵੇ ਨੇ 24 ਗੱਡੀਆਂ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਕਦਮ ਦਿੱਲੀ ਡਵੀਜ਼ਨ ਦੇ ਹਜ਼ਰਤ ਨਿਜ਼ਾਮੂਦੀਨ-ਪਲਵਲ ਸਟੇਸ਼ਨਾਂ ਵਿਚਕਾਰ ਚੌਥੀ ਰੇਲਵੇ ਲਾਈਨ ਦੇ ਨਿਰਮਾਣ ਕਾਰਜ ਕਰਕੇ ਚੁੱਕਿਆ ਗਿਆ ਹੈ।

Trains cancelled  23 Feb to 1 March ਇਸ ਦੌਰਾਨ ਫਰੀਦਾਬਾਦ ਰੇਲਵੇ ਸਟੇਸ਼ਨ ‘ਤੇ ਪ੍ਰੀ-ਨਾਨ-ਇੰਟਰਲਾਕਿੰਗ ਅਤੇ ਨਾਨ-ਇੰਟਰਲਾਕਿੰਗ ਦਾ ਕੰਮ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ 23 ਅਤੇ 24 ਫਰਵਰੀ ਨੂੰ ਟ੍ਰੇਨ ਨੰਬਰ 12925/22925 ਬਾਂਦਰਾ ਟਰਮੀਨਲ-ਅੰਮ੍ਰਿਤਸਰ/ ਕਾਲਕਾ ਪੱਛਮ ਐਕਸਪ੍ਰੈਸ, 25 ਅਤੇ 26 ਫਰਵਰੀ ਨੂੰ ਟ੍ਰੇਨ ਨੰਬਰ 12926/22926 ਅੰਮ੍ਰਿਤਸਰ / ਕਾਲਕਾ-ਬਾਂਦਰਾ ਟਰਮੀਨਲ ਪੱਛਮ ਐਕਸਪ੍ਰੈਸ,

Trains cancelled  23 Feb to 1 March 24, 25, 26, 27, 28, 29 ਫਰਵਰੀ ਅਤੇ 1 ਮਾਰਚ ਨੂੰ ਟ੍ਰੇਨ ਨੰਬਰ 19024 ਫਿਰੋਜ਼ਪੁਰ ਛਾਉਣੀ-ਮੁੰਬਈ ਸੈਂਟਰਲ ਜਨਤਾ ਐਕਸਪ੍ਰੈਸ, 26, 27, 28, 29 ਫਰਵਰੀ ਅਤੇ 1 ਮਾਰਚ ਨੂੰ ਟ੍ਰੇਨ ਨੰਬਰ 14624 ਦਿੱਲੀ ਸਰਾਏ ਰੋਹਿੱਲਾ-ਛਿੰਦਵਾੜਾ ਪਾਤਾਲਕੋਟ ਐਕਸਪ੍ਰੈਸ, 26, 27, 28, 29 ਫਰਵਰੀ ਅਤੇ 1 ਮਾਰਚ ਨੂੰ ਟ੍ਰੇਨ ਨੰਬਰ 14626 ਫਿਰੋਜ਼ਪੁਰ ਕੈਂਟ-ਦਿੱਲੀ ਸਰਾਏ ਰੋਹਿੱਲਾ ਐਕਸਪ੍ਰੈਸ, 1, 2 ਅਤੇ 3 ਮਾਰਚ ਨੂੰ ਰੇਲਗੱਡੀ ਨੰਬਰ 13008 ਸ਼੍ਰੀ ਗੰਗਾਨਗਰ-ਹਾਵੜਾ ਉਦਿਆਨ ਆਭਾ ਤੂਫਾਨ ਐਕਸਪ੍ਰੈਸ। ਇਸ ਤੋਂ ਇਲਾਵਾ ਕਈ ਹੋਰ ਵੀ ਟਰੇਨਾਂ ਨੇ ਜਿਨ੍ਹਾਂ ਨੂੰ ਰੇਲਵੇ ਵਿਭਾਗ ਨੇ ਰੱਦ ਕਰ ਦਿੱਤਾ ਹੈ।

-PTC News

Related Post