ਇਸ ਸੂਚੀ 'ਚ ਹਨ ਕਈ ਦੇਸ਼ਾਂ ਦੇ ਨਾਮ

By  Joshi September 22nd 2017 04:10 PM

ਇਹਨਾਂ ਦੇਸ਼ਾਂ ਦੇ ਸੈਰ ਹੋ ਸਕਦੀ ਹੈ ਬਿਨ੍ਹਾਂ ਵੀਜ਼ੇ ਤੋਂ! Travel these countries without visa

ਜੇਕਰ ਤੁਸੀਂ ਘੁੰਮਣ ਫਿਰਨ ਦਾ ਸ਼ੌਂਕ ਰੱਖਦੇ ਹੋ ਅਤੇ ਤੁਹਾਨੂੰ ਦੱਸਿਆ ਜਾਵੇ ਕਿ ਇੱਕ ਪਾਸਪੋਰਟ 'ਤੇ ਤੁਸੀਂ ਕਈ ਦੇਸ਼ਾਂ 'ਚ ਘੁੰਮ ਫਿਰ ਸਕਦੇ ਹੋ ਤਾਂ ਤੁਹਾਨੂੰ ਖੁਸ਼ੀ ਹੋਣੀ ਬਣਦੀ ਹੈ।

Travel these countries without visa:  ਇਹਨਾਂ ਦੇਸ਼ਾਂ ਦੇ ਸੈਰ ਹੋ ਸਕਦੀ ਹੈ ਬਿਨ੍ਹਾਂ ਵੀਜ਼ੇ ਤੋਂ!ਅਸੀਂ ਤੁਹਾਨੂੰ ਉਹਨਾਂ ਤਾਕਤਵਾਰ ਪਾਸਪੋਰਟਾਂ ਦੀ ਇੱਕ ਸੂਚੀ ਬਾਰੇ ਦੱਸਣ ਜਾ ਰਹੇ ਹਾਂ, ਜਿਹਨਾਂ ਨਾਲ ਬਿਨਾਂ ਵੀਜ਼ਾ ਕਈ ਦੇਸ਼ਾਂ ਦੀ ਸੈਰ ਮੁਮਕਿਨ ਹੈ। ਸੂਤਰਾਂ ਅਨੁਸਾਰ ਸਵੀਡਨ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰ ਪਾਸਪੋਰਟ ਹਨ, ਜਿਹਨਾਂ ਨਾਲ ਦੁਨੀਆਂ ਦੇ ਕਏ ਦੇਸ਼ਾਂ ਵਿੱਚ ਬਿਨ੍ਹਾਂ ਵੀਜ਼ੇ ਤੋਂ ਘੁੰਮਿਆ ਜਾ ਸਕਦਾ ਹੈ।

ਇਸ ਸੂਚੀ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਸਵੀਡਨ ਦਾ। ਸਵੀਡਨ ਨੂੰ ਸੂਚਕ ਅੰਕ ਦੇ ਹਿਸਾਬ ਨਾਲ ੧੦੯ ਨੰਬਲ ਮਿਲੇ ਹਨ ਜਿਸਦਾ ਭਾਵ ਹੈ ਕਿ ਇਸ ਦੇਸ਼ ਦੇ ਨਾਗਰਿਕ ਕਈ ਦੇਸ਼ਾਂ ਵਿੱਚ (੧੭੬) ਬਿਨ੍ਹਾਂ ਕਿਸੇ ਵੀਜ਼ਾ ਦੇ ਜਾ ਸਕਦੇ ਹਨ।

Travel these countries without visa:  ਇਹਨਾਂ ਦੇਸ਼ਾਂ ਦੇ ਸੈਰ ਹੋ ਸਕਦੀ ਹੈ ਬਿਨ੍ਹਾਂ ਵੀਜ਼ੇ ਤੋਂ!ਇਥੇ ਜਾ ਕੇ ਤੁਸੀਂ ਦੋਹਰੀ ਨਾਗਰਿਕਤਾ ਵੀ ਪ੍ਰਾਪਤ ਕਰ ਸਕਦੇ ਹੋ ਅਤੇ ਦੋਹਾਂ ਦੇਸ਼ਾਂ 'ਚ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹੋ।

ਬੈਲਜੀਅਮ— ਜੇਕਰ ਰਿਪੋਰਟਾਂ ਦੀ ਮੰਨੀ ਜਾਵੇ ਤਾਂ ਦੂਸਰੇ ਨੰਬਰ 'ਤੇ ਬੈਲਜੀਅਮ ਆਉਂਦਾ ਹੈ। ਇਸ ਨਾਲ ਨਾਗਰਿਕ ਬਿਨ੍ਹਾਂ ਕਿਸੇ ਬੰਧਨ ਤੋਂ ਪੂਰਾ ਯੂਰਪ ਘੁੰਮ ਸਕਦੇ ਹਨ। ਇਸ ਤੋਂ ਇਲਾਵਾ ਵੀ ਉਹ ਦੁਨੀਆ ਭਰ ਦੇ ੧੭੪ ਦੇਸ਼ਾਂ ਦੀ ਸੈਰ ਕਰ ਸਕਦੇ ਹਨ।

Travel these countries without visa:  ਇਹਨਾਂ ਦੇਸ਼ਾਂ ਦੇ ਸੈਰ ਹੋ ਸਕਦੀ ਹੈ ਬਿਨ੍ਹਾਂ ਵੀਜ਼ੇ ਤੋਂ!ਸਪੇਨ ਅਤੇ ਇਟਲੀ— ਉਥੇ ਹੀ ਸਪੇਨ ਅਤੇ ਇਟਲੀ ਇਸ ਮਾਮਲੇ 'ਚ ਬਰਾਬਰ ਹਨ। ਉਹਨਾਂ ਨੂੰ ਨੋਮਾਦ ਸੂਚੀ 'ਚ ਬਰਾਬਰ ੧੦੭.੫ ਅੰਕ ਮਿਲੇ ਹਨ। ਇੱਥੋਂ ਦੇ ਵਾਸੀ ੧੭੫ ਦੇਸ਼ਾਂ ਨੂੰ ਬਿਨਾਂ ਵੀਜ਼ਾ ਘੁੰਮਣ ਜਾ ਸਕਦੇ ਹਨ। Travel these countries without visa

ਆਇਰਲੈਂਡ— ਆਇਰਲੈਂਡ ਰਹਿਣ ਵਾਲੇ ਨਾਗਰਿਕ ਆਪਣੇ ਪਾਸਪੋਰਟ 'ਤੇ ੧੭੨ ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ।

ਫਿਨਲੈਂਡ ਤੇ ਜਰਮਨੀ— ਫਿਨਲੈਂਡ ਅਤੇ ਜਰਮਨੀ ਨੂੰ ੧੦੬.੫ ਅੰਕ ਦਿੱਤੇ ਗਏ ਹਨ। ਇੱਥੋਂ ਦੇ ਸਿਟੀਜ਼ਨ ੧੭੫ ਦੇਸ਼ਾਂ ਦੀ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ।ਹਾਂਲਾਕਿ ਇੱਥੋਂ ਦੇ ਨਾਗਰਿਕਾਂ 'ਤੇ ਦੋਹਰੀ ਨਾਗਰਿਕਤਾ ਅਤੇ ਨਿੱਜੀ ਆਜ਼ਾਦੀ ਨੂੰ ਲੈ ਕੇ ਥੋੜ੍ਹੀਆਂ ਜਹੀਆਂ ਪਾਬੰਦੀਆਂ ਹਨ।

ਇਹਨਾਂ ਸਾਰਿਆਂ ਦੇਸ਼ਾਂ ਤੋਂ ਬਾਅਦ ਨੰਬਰ ਆਉਂਦਾ ਹੈ ਡੈਨਮਾਰਕ, ਸਵਿਟਜ਼ਰਲੈਂਡ ਤੇ ਲਕਜ਼ਮਬਰਗ ਦਾ, ਰੈਂਕਿੰਗ ਦੇ ਹਿਸਾਬ ਨਾਲ ਇਹ ਤਿੰਨੋਂ ਇੱਕ ਬਰਾਬਰ ਹਨ। ਇਸ ਤੋਂ ਬਾਅਦ ਇਸ ਸੂਚੀ ਵਿੱਚ ਫਰਾਂਸ ਤੇ ਨਿਊਜ਼ੀਲੈਂਡ ਅਤੇ ਪੁਰਤਗਾਲ, ਕੈਨੇਡਾ ਦਾ ਨਾਮ ਸ਼ੁਮਾਰ ਹੈ।

—PTC News

Related Post