8ਵੀਂ ਫੇਲ੍ਹ ਮੁੰਡਾ ਬਣਿਆ 23 ਸਾਲ ਦੀ ਉਮਰ 'ਚ ਕਰੋੜਪਤੀ!

By  Joshi November 24th 2017 06:45 PM -- Updated: November 24th 2017 07:33 PM

ਕੋਈ ਬੱਚਾ, ਜੋ ਅੱਠਵੀਂ 'ਚ ਫੇਲ੍ਹ ਹੋ ਗਿਆ ਹੋਵੇ ਤੋਂ ਮਾਪੇ ਵੀ ਉਮੀਦ ਛੱਡ ਬੈਠਦੇ ਹਨ। ਇੱਥੋਂ ਤੱਕ ਕਿ ਬੱਚਾ ਖੁਦ ਵੀ ਹਤਾਸ਼ ਹੋ ਕੇ ਬੈਠ ਜਾਂਦਾ ਹੈ, ਪਰ ਜੇਕਰ ਤੁਹਾਨੂੰ ਅਸੀਂ ਦੱਸੀਏ ਕਿ ਉਹੀ ਬੱਚਾ ਸਿਰਫ 23 ਸਾਲ ਦੀ ਉਮਰ 'ਚ ਸੀ.ਬੀ.ਆਈ. ਅਤੇ ਰਿਲਾਇੰਸ ਵਰਗੇ ਅਦਾਰਿਆਂ ਨੂੰ ਸੇਵਾਵਾਂ ਦੇ ਰਿਹਾ ਹੈ, ਤਾਂ ਤੁਹਾਡਾ ਹੈਰਾਨ ਹੋਣਾ ਮੁਮਕਿਨ ਹੈ। ਜੀ ਹਾਂ, ਇਹ ਸੱਚ ਹੈ, ਅਤੇ ਉਸ ਮੁੰਡੇ ਦਾ ਨਾਮ ਹੈ, ਹੈਕਰ ਤ੍ਰਿਸ਼ਨਿਤ ਅਰੋੜਾ।

ਤ੍ਰਿਸ਼ਨਿਤ ਪੜ੍ਹਾਈ ਕਰਨ 'ਚ ਇੰਨ੍ਹੀ ਦਿਲਚਸਪੀ ਨਹੀਂ ਲੈਂਦਾ ਸੀ ਅਤੇ ਉਸ ਦੇ ਮਾਂ-ਪਿਓ ਇਸ ਲਈ ਕਾਫੀ ਪਰੇਸ਼ਾਨ ਰਹਿੰਦੇ ਸਨ। ਪਰ, ਕਿਤਾਬੀ ਗੱਲਾਂ ਨੂੰ ਛੱਡ ਉਹ ਕੰਪਿਊਟਰ 'ਚ ਲੱਗਿਆ ਰਹਿੰਦਾ ਸੀ। ਇੱਥੋਂ ਤੱਕ ਕਿ ਉਹ ਕੰਪਿਊਟਰ ਦੇ ਮੁਸ਼ਕਿਲ ਤੋਂ ਮੁਸ਼ਕਿਲ ਪਾਸਵਰਡ ਨੂੰ ਖੋਲ੍ਹ ਦਿੰਦਾ ਸੀ।

ਜਦੋਂ ਉਹ ਅੱਠਵੀਂ 'ਚ ਫੇਲ੍ਹ ਹੋਇਆ ਤਾਂ ਉਸਨੇ  ਫੈਸਲਾ ਲਿਆ ਕਿ ਉਹ ਹੈਕਰ ਬਣੇਗਾ, ਜਿਸ ਕਾਰਨ ਉਸਨੇ ਇਸਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ। ਉਸਨੇ ੨੧ ਸਾਲ ਦੀ ਉਮਰ 'ਚ ਹੀ ਉਸ ਨੇ ਟੀ.ਸੀ.ਐਸ. ਸਿਕਿਉਰਿਟੀ ਨਾਂ ਦੀ ਇੱਕ ਸਾਇਬਰ ਕੰਪਨੀ ਬਣਾਈ, ਜੋ ਕਿ ਨੈਟਵਰਕਿੰਗ ਸੁਰੱਖਿਆ ਪ੍ਰਦਾਨ ਕਰਦੀ ਸੀ।

ਇਸ ਤੋਂ ਬਾਅਦ ਉਸਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅੱਜ ਉਹ ਸੀ.ਬੀ.ਆਈ., ਰਿਲਾਇੰਸ, ਅਮੂਲ, ਗੁਜਰਾਤ ਪੁਲਿਸ ਅਤੇ ਪੰਜਾਬ ਪੁਲਿਸ ਨੂੰ ਆਪਣੀਆਂ ਸੇਵਾਵਾਂ ਦੇ ਰਿਹਾ ਹੈ।

ਇੱੱਥੋਂ ਤੱਕ ਕਿ ਉਸਨੂੰ 2013 'ਚ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਵੀ ਸਨਮਾਨਿਤ ਕੀਤਾ ਸੀ ਅਤੇ ਉਸਦੀਆਂ ਕੰਪਨੀਆਂ ਦਾ ਸਾਲਾਨਾ ਟਰਨਓਵਰ ਇੱਕ ਕਰੋੜ ਤੋਂ ਵੀ ਉਪਰ ਜਾਂਦਾ ਹੈ।

—PTC News

Related Post