ਟਰੰਪ ਨੇ ਫਿਰ ਦਿੱਤਾ ਜਬਰਦਸਤ ਝਟਕਾ, ਨਹੀਂ ਜਾ ਸਕਣਗੇ ਪੰਜਾਬੀ ਅਮਰੀਕਾ

By  Joshi September 15th 2018 06:11 PM -- Updated: September 15th 2018 06:23 PM

ਟਰੰਪ ਨੇ ਫਿਰ ਦਿੱਤਾ ਜਬਰਦਸਤ ਝਟਕਾ, ਨਹੀਂ ਜਾ ਸਕਣਗੇ ਪੰਜਾਬੀ ਅਮਰੀਕਾ: ਅਮਰੀਕਾ ਨੇ ਆਪਣੇ ਨਿਯਮਾਂ 'ਚ ਅੱਜਕੱਲ ਬਹੁਤ ਸਖਤਾਈ ਕੀਤੀ ਹੋਈ ਹੈ। ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਦਫ਼ਤਰ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ ਜਿਹੜੇ ਕੈਨੇਡੀਅਨ ਭੰਗ ਦਾ ਵਪਾਰ ਕਰਦੇ ਹਨ ਜਾਂ ਇਸ ਵਪਾਰ ਨਾਲ ਜੁੜ੍ਹੇ ਹੋਏ ਹਨ ,ਉਨ੍ਹਾਂ ਨੂੰ ਅਮਰੀਕਾ 'ਚ ਕਦੇ ਵੀ ਵੜ੍ਹਨ ਨਹੀਂ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ੨੦੧੮ 'ਚ ਭੰਗ ਨੂੰ ਮਾਨਤਾ ਦੇਣ ਦਾ ਕਾਨੂੰਨ ਪਾਸ ਕੀਤਾ ਗਿਆ ਸੀ ਜਿਸ ਤਹਿਤ ਅਕਤੂਬਰ ਦੇ ਮਹੀਨੇ ਵਿੱਚ ਇਸਦੇ ਲਾਗੂ ਹੋ ਜਾਣ ਦੇ ਸਮਾਚਾਰ ਹਨ । ਬਹੁਤ ਸਾਰੇ ਪੰਜਾਬੀਆਂ ਨੇ ਇਸ ਦੇ ਟੈਂਡਰ ਤੱਕ ਖਰੀਦ ਲਏ ਹਨ ।

ਤੁਹਾਨੂੰ ਦੱਸ ਦੇਈਏ ਕਿ ਜਿਵੇਂ ਸ਼ਰਾਬ ਨੂੰ ਵੇਚਣ ਲਈ ਬਣੇ ਠੇਕਿਆਂ ਦੇ ਲਾਇੰਸੰਸ ਲੈਣੇ ਹੁੰਦੇ ਹਨ ਬਿਲਕੁਲ ਉਸ ਤਰ੍ਹਾਂ ਕੈਨੇਡਾ 'ਚ ਭੰਗ ਦੇ ਠੇਕੇ ਬਣਾਏ ਜਾਣਗੇ। ਅਗਸਤ ਮਹੀਨੇ 'ਚ ਤਕਰੀਬਨ ੨੬ ਸਟੋਰਾਂ ਨੂੰ ਭੰਗ ਦਾ ਲਾਇਸੰਸ ਮਿਲ ਚੁੱਕਾ ਹੈ ਤੇ ਖਬਰ ਹੈ ਕਿ ੨੦੨੦ ਤੱਕ ੧੫੦ ਦੇ ਕਰੀਬ ਸਟੋਰ ਸਥਾਪਿਤ ਕਰ ਦਿੱਤੇ ਜਾਣਗੇ ।

ਦੱਸਣਯੋਗ ਹੈ ਕਿ ਭੰਗ ਦੇ ਇਸ ਵਪਾਰ 'ਚ ਵੱਡੀ ਗਿਣਤੀ 'ਚ ਪੰਜਾਬੀਆਂ ਵੱਲੋਂ ਇਨਵੈਸਟਮੈਂਟ ਕੀਤੀ ਗਈ ਹੈ। ਜਿਸਦੇ ਚਲਦੇ ਭੰਗ ਬੀਜਣ ਅਤੇ ਭੰਗ ਵੇਚਣ ਵਾਲੇ ਜਿੰਨੇ ਵੀ ਕੈਨੇਡੀਅਨ ਅਤੇ ਪੰਜਾਬੀ ਜੋ ਵੀ ਭੰਗ ਦੇ ਵਪਾਰ ਨਾਲ ਜੁੜ੍ਹੇ ਹੋਏ ਹਨ ਉਨ੍ਹਾਂ ਨੂੰ ਅਮਰੀਕਾ ਦੇ ਨਵੇਂ ਕਾਨੂੰਨ ਅਨੁਸਾਰ ਤਮਾਮ ਜ਼ਿੰਦਗੀ ਲਈ ਅਮਰੀਕਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ  ਨੇ ਵੀ ਇਸਤੇ ਟਿੱਪਣੀ ਕਰਦੇ ਕਿਹਾ ਹੈ ਕਿ ਹਰ ਦੇਸ਼ ਨੂੰ ਪੂਰੇ ਹੱਕ ਹਨ ਕਿ ਉਹ ਕਿਸੇ ਨੂੰ ਵੀ ਦੇਸ਼ 'ਚ ਦਾਖਲ ਹੋਣ ਤੋਂ ਰੋਕ ਸਕਦਾ ਹੈ।

ਟਰੰਪ ਵੱਲੋਂ ਕੀਤੇ ਇਸ ਫੈਸਲੇ ਨਾਲ ਕੈਨੇਡੀਅਨ ਅਤੇ ਪੰਜਾਬੀ ਜੋ ਇਸ ਵਪਾਰ 'ਚ ਇਨਵੈਸਟ ਕਰਨ ਵੱਲੇ ਹਨ ਜਾਂ ਕਰ ਚੁੱਕੇ ਹਨ , ਉਨ੍ਹਾਂ ਨੂੰ ਵੀ ਅਮਰੀਕਾ 'ਚ ਐਂਟਰੀ ਲਈ ਕੋਰੀ ਨਾਂਹ ਹੋਵੇਗੀ।

—PTC News

Related Post