ਕਰਨਾਟਕ : ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ  ,ਕਾਰ ਨੂੰ ਲੱਗੀ ਅੱਗ, ਤਿੰਨ ਲੋਕ ਜ਼ਿੰਦਾ ਸੜੇ

By  Shanker Badra January 4th 2020 10:42 AM

ਕਰਨਾਟਕ :  ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ  ,ਕਾਰ ਨੂੰ ਲੱਗੀ ਅੱਗ, ਤਿੰਨ ਲੋਕ ਜ਼ਿੰਦਾ ਸੜੇ:ਕਰਨਾਟਕ : ਕਰਨਾਟਕ ਦੇ ਤੁਮਾਕੁਰੁ ਜ਼ਿਲ੍ਹੇ 'ਚ ਸ਼ਨੀਵਾਰ ਸਵੇਰੇ ਇੱਕ ਨਿੱਜੀ ਬੱਸ ਅਤੇ ਕਾਰ 'ਚ ਟੱਕਰ ਹੋਣ ਦੀ ਖ਼ਬਰ ਮਿਲੀ ਹੈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰ 'ਚ ਅੱਗ ਲੱਗ ਗਈ ਹੈ।

Tumakuru district Tumakuru Aaccident 3 dead in road accident ਕਰਨਾਟਕ :  ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ  ,ਕਾਰ ਨੂੰ ਲੱਗੀ ਅੱਗ, ਤਿੰਨ ਲੋਕਜ਼ਿੰਦਾ ਸੜੇ

ਇਸ ਹਾਦਸੇ ਦੌਰਾਨ ਕਾਰ 'ਚ ਸਵਾਰ ਤਿੰਨ ਲੋਕ ਜ਼ਿੰਦਾ ਸੜ ਕੇ ਮਰ ਗਏ ਜਦਕਿ ਬੱਸ ਸਵਾਰ ਕਈ ਲੋਕ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

Tumakuru district Tumakuru Aaccident 3 dead in road accident ਕਰਨਾਟਕ :  ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ  ,ਕਾਰ ਨੂੰ ਲੱਗੀ ਅੱਗ, ਤਿੰਨ ਲੋਕਜ਼ਿੰਦਾ ਸੜੇ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਵੰਸ਼ੰਤਕੁਮਾਰ (23), ਰਮਈਆ (62) ਅਤੇ ਨਰਸੰਮਾ (60) ਵਾਸੀ ਗੁੱਬੀ ਤਾਲੁਕ ਵਿੱਚ ਵਜੋਂ ਹੋਈ ਹੈ ,ਜਦਕਿ ਜ਼ਖਮੀ ਰਵੀਕੁਮਾਰ (23), ਰਾਧਮਨੀ (30), ਨਰਸਿਮਹਾ ਮੂਰਤੀ (40) ਅਤੇ ਗੌਰਵਮਾ (28) ਬੱਸ ਵਿੱਚ ਸਵਾਰ ਸਨ।

-PTCNews

Related Post