ਤੁਰਕੀ ਦੇ ਇਸਤਾਂਬੁਲ 'ਚ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ

By  Shanker Badra October 31st 2018 07:31 PM

ਤੁਰਕੀ ਦੇ ਇਸਤਾਂਬੁਲ 'ਚ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ:ਤੁਰਕੀ ਦੇ ਇਸਤਾਂਬੁਲ ਵਿਚ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣ ਕੇ ਤਿਆਰ ਹੋ ਚੁੱਕਿਆ ਹੈ।ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਾਇਪ ਏਰਦੋਗਨ ਨੇ 29 ਅਕਤੂਬਰ ਨੂੰ ਇਸ ਹਵਾਈ ਅੱਡੇ ਉਦਘਾਟਨ ਕੀਤਾ।ਤੁਰਕੀ ਦੀ ਸਰਕਾਰ ਮੁਤਾਬਕ ਇਹ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ (ਏਅਰਪੋਰਟ) ਬਣ ਗਿਆ ਹੈ।ਇਸ ਹਵਾਈ ਅੱਡੇ ਤੋਂ 250 ਏਅਰਲਾਈਨਜ਼ 350 ਤੋਂ ਜ਼ਿਆਦਾ ਥਾਵਾਂ ਲਈ ਉਡਾਨ ਭਰਨਗੀਆਂ। ਦੱਸਿਆ ਜਾਂਦਾ ਹੈ ਕਿ ਸਾਲ 2018 ਵਿਚ ਪਹਿਲਾਂ ਪੜਾਅ ਪੂਰਾ ਹੋ ਜਾਣ ਤੋਂ ਬਾਅਦ ਇੱਥੋਂ ਸਾਲਾਨਾ ਨੌਂ ਕਰੋੜ ਯਾਤਰੀ ਆ ਜਾ ਸਕਣਗੇ।ਇਹ ਹਵਾਈ ਅੱਡਾ ਕਰੀਬ 1.1 ਕਰੋੜ ਸਕਵਾਇਰ ਫੁੱਟ ਜ਼ਮੀਨ 'ਤੇ ਬਣ ਰਿਹਾ ਹੈ।ਉਨ੍ਹਾਂ ਕਿਹਾ ਕਿ ਹਵਾਈ ਅੱਡੇ ਦਾ ਲਗਭਗ 85 ਪ੍ਰਤੀਸ਼ਤ ਨਿਰਮਾਣ ਕਾਰਜ ਪੂਰਾ ਹੋ ਚੁੱਕਾ ਹੈ।

ਜਾਣਕਾਰੀ ਅਨੁਸਾਰ ਹਵਾਈ ਅੱਡਾ ਅੰਦਰੋਂ ਬੇਹੱਦ ਖੂਬਸੂਰਤ ਹੈ।ਇੱਥੇ ਤੁਰਕੀ ਅਤੇ ਇਸਲਾਮਿਕ ਡਿਜ਼ਾਇਨ ਦੀ ਵਰਤੋਂ ਕੀਤੀ ਗਈ ਹੈ।ਇਸ ਏਅਰਪੋਰਟ ਨੂੰ ਹਾਈਟੈਕ ਬਣਾਇਆ ਗਿਆ ਹੈ।ਇਸ ਪ੍ਰੋਜੇਕਟ ਨੂੰ ਬਣਾਉਣ 'ਚ ਕਰੀਬ 35 ਹਜ਼ਾਰ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ।ਜਿਸ `ਚ 3 ਹਜ਼ਾਰ ਇੰਜਨੀਅਰ ਅਤੇ ਪ੍ਰਸ਼ਾਸਨਿਕ ਸਟਾਫ ਵੀ ਸ਼ਾਮਲ ਸੀ।ਇਸਤਾਂਬੁਲ ਗ੍ਰੈਂਡ ਏਅਰਪੋਰਟ ਦੇ ਡਾਇਰੈਕਟਰ ਜਨਰਲ ਕਾਦਰੀ ਮੁਤਾਬਕ ਇਸਦੀ ਸ਼ੁਰੂਆਤ ਸਰਕਾਰੀ ਤੌਰ `ਤੇ 29 ਅਕਤੂਬਰ ਹੋ ਚੁੱਕੀ ਹੈ, ਪ੍ਰੰਤੂ ਇਸਦਾ ਸ਼ਾਨਦਾਰ ਉਦਘਾਟਨ ਦਸੰਬਰ ਦੇ ਅੰਤ ਤੱਕ ਹੋਵੇਗਾ।

-PTCNews

Related Post