ਤੁਰਕੀ 'ਚ ਆਇਆ ਭੂਚਾਲ ,ਲੱਗੇ ਜ਼ਬਰਦਸਤ ਝਟਕੇ

By  Shanker Badra January 23rd 2019 01:26 PM -- Updated: January 23rd 2019 01:33 PM

ਤੁਰਕੀ 'ਚ ਆਇਆ ਭੂਚਾਲ ,ਲੱਗੇ ਜ਼ਬਰਦਸਤ ਝਟਕੇ:ਤੁਰਕੀ : ਤੁਰਕੀ ਦੇ ਤੱਟੀ ਇਲਾਕੇ 'ਚ ਅੱਜ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ।ਇਸ ਸਬੰਧੀ ਯੂਰਪੀ ਭੂ-ਮੱਧ ਭੂਚਾਲ ਕੇਂਦਰ (ਈ. ਐੱਮ. ਐੱਸ. ਸੀ.) ਨੇ ਜਾਣਕਾਰੀ ਦਿੱਤੀ ਹੈ।ਜਾਣਕਾਰੀ ਅਨੁਸਾਰ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ ਹੈ।

Turkey southwestern Muğla’s Datça Magnitude 4.5 earthquake
ਤੁਰਕੀ 'ਚ ਆਇਆ ਭੂਚਾਲ , ਲੱਗੇ ਜ਼ਬਰਦਸਤ ਝਟਕੇ

ਯੂਰਪੀ ਭੂ-ਮੱਧ ਭੂਚਾਲ ਕੇਂਦਰ ਮੁਤਾਬਕ ਭੂਚਾਲ ਦੇ ਝਟਕੇ ਪੱਛਮੀ ਰਿਸਾਰਟ ਸ਼ਹਿਰ ਮਰਮਾਰਿਸ ਤੋਂ 23 ਕਿਲੋਮੀਟਰ ਦੂਰ ਪੱਛਮ ਅਤੇ ਰੋਡਸ ਟਾਪੂ ਤੋਂ 45 ਕਿਲੋਮੀਟਰ ਦੂਰ ਪੱਛਮ-ਉੱਤਰ 'ਚ ਮਹਿਸੂਸ ਕੀਤੇ ਗਏ ਹਨ।

Turkey southwestern Muğla’s Datça Magnitude 4.5 earthquake
ਤੁਰਕੀ 'ਚ ਆਇਆ ਭੂਚਾਲ , ਲੱਗੇ ਜ਼ਬਰਦਸਤ ਝਟਕੇ

ਭੂਚਾਲ ਦਾ ਕੇਂਦਰ ਜ਼ਮੀਨ ਦੀ ਸਤ੍ਹਾ ਤੋਂ 76 ਕਿਲੋਮੀਟਰ ਹੇਠਾਂ ਦਰਜ ਕੀਤਾ ਗਿਆ।ਇਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

-PTCNews

Related Post