ਬਾਰ੍ਹਵੀਂ ਜਮਾਤ 'ਚ ਪੜ੍ਹਨ ਵਾਲੇ 2 ਕ੍ਰਿਕਟ ਖਿਡਾਰੀਆਂ ਦੀ ਸੜਕ ਹਾਦਸੇ 'ਚ ਮੌਤ , ਤਿੰਨ ਗੰਭੀਰ ਜ਼ਖਮੀ

By  Shanker Badra June 26th 2021 11:34 AM

ਫਿਲੌਰ : ਕ੍ਰਿਕਟ ਮੈਚ ਖੇਡ ਕੇ ਵਾਪਸ ਆਪਣੇ ਪਿੰਡ ਪਰਤ ਰਹੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੇ (Two cricketers killed ) ਮੋਟਰਸਾਈਕਲ ਨਾਲ ਜ਼ੋਰਦਾਰ ਟੱਕਰ ਹੋ ਗਈ ਹੈ। ਜਿਸ ਨਾਲ 2 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਇਨ੍ਹਾਂ ਸ਼ਰਤਾਂ ਤਹਿਤ IELTS ਇੰਸਟੀਚਿਊਟ ਖੋਲ੍ਹਣ ਦੀ ਮਨਜ਼ੂਰੀ , ਜਾਣੋ ਹੋਰ ਕੀ ਕੁਝ ਖੁੱਲ੍ਹੇਗਾ

ਬਾਰ੍ਹਵੀਂ ਜਮਾਤ 'ਚ ਪੜ੍ਹਨ ਵਾਲੇ 2 ਕ੍ਰਿਕਟ ਖਿਡਾਰੀਆਂ ਦੀ ਸੜਕ ਹਾਦਸੇ 'ਚ ਮੌਤ , ਤਿੰਨ ਗੰਭੀਰ ਜ਼ਖਮੀ

Road accident : ਇਸ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਗੋਰਾਇਆ ਦੇ ਨੇੜਲੇ ਪਿੰਡ ਰੰਧਾਵਾ ਤੋਂ ਕ੍ਰਿਕਟ ਟੂਰਨਾਮੈਂਟ ਖੇਡ ਕੇ ਵਾਪਸ ਮੋਟਰਸਾਈਕਲ 'ਤੇ ਜਾ ਰਹੇ 18 ਸਾਲਾ ਜਸ਼ਨ ਪੁੱਤਰ ਪਰਮਜੀਤ ਅਤੇ 17 ਸਾਲਾ ਹਨੀ ਉਰਫ ਹੈਰੀ ਪੁੱਤਰ ਸੋਮਾ ਨਾਲ ਬੌਬੀ ਪੁੱਤਰ ਬਲਵੰਤ ਰਾਮ ਤਿੰਨੋਂ ਜਦੋਂ ਬੀੜ ਬੰਸੀਆਂ ਤੋਂ ਪਿੰਡ ਰੂਪੋਵਾਲ ਅਮਰੂਦਾਂ ਵਾਲੇ ਬਾਗ ਦੇ ਚੌਰਸਤੇ ਨੇੜੇ ਪਹੁੰਚੇ ਤਾਂ ਬੀੜਬੰਸੀਆ ਪਾਸੋਂ ਦੂਜੇ ਮੋਟਰਸਾਈਕਲ 'ਤੇ ਆ ਰਹੇ ਅਜੇ ਕੁਮਾਰ ਪੁੱਤਰ ਰੇਸ਼ਮ ਲਾਲ ਨਾਲ ਸੁਚੇਤ ਦੋਨੋਂ ਵਾਸੀ ਪਿੰਡ ਜੌਹਲਾਂ ਥਾਣਾ ਗੋਰਾਇਆ ਦੇ ਮੋਟਰਸਾਈਕਲਾਂ ਦੀ ਆਪਸ ਵਿੱਚ ਜ਼ੋਰਦਾਰ ਟੱਕਰ ਹੋ ਗਈ।

ਬਾਰ੍ਹਵੀਂ ਜਮਾਤ 'ਚ ਪੜ੍ਹਨ ਵਾਲੇ 2 ਕ੍ਰਿਕਟ ਖਿਡਾਰੀਆਂ ਦੀ ਸੜਕ ਹਾਦਸੇ 'ਚ ਮੌਤ , ਤਿੰਨ ਗੰਭੀਰ ਜ਼ਖਮੀ

Road accident : ਮੋਟਰਸਾਈਕਲਾਂ ਦੀ ਰਫ਼ਤਾਰ ਤੇਜ਼ ਹੋਣ ਕਾਰਨ ਦੋਵੇਂ ਮੋਟਰਸਾਈਕਲ ਬੇਕਾਬੂ ਹੋ ਕੇ ਰਸਤੇ ਦੇ ਨਾਲ ਸਾਈਡ 'ਤੇ ਲੱਗੇ ਦਰੱਖਤ ਹੇਠਾਂ ਬਣੇ ਸੀਮਿੰਟ ਦੇ ਸਲੈਬ ਵਿੱਚ ਜਾ ਟਕਰਾਏ ,ਜਿਸ ਨਾਲ ਜਸ਼ਨ ਪੁੱਤਰ ਪਰਮਜੀਤ ਅਤੇ ਹਨੀ ਪੁੱਤਰ ਸੋਮਾ ਦੋਵੇਂ ਵਾਸੀ ਗੰਨਾ ਪਿੰਡ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬੌਬੀ, ਅਜੇ ,ਸੁਚੇਤ ਤਿੰਨੋਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ,ਜਿਨ੍ਹਾਂ ਨੂੰ ਪਹਿਲਾਂ ਰੁੜਕਾ ਕਲਾਂ ਦੇ ਇਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਵਿਖੇ ਭੇਜ ਦਿੱਤਾ ,ਜਿੱਥੇ ਉਹ ਜ਼ੇਰੇ ਇਲਾਜ ਹਨ।

ਬਾਰ੍ਹਵੀਂ ਜਮਾਤ 'ਚ ਪੜ੍ਹਨ ਵਾਲੇ 2 ਕ੍ਰਿਕਟ ਖਿਡਾਰੀਆਂ ਦੀ ਸੜਕ ਹਾਦਸੇ 'ਚ ਮੌਤ , ਤਿੰਨ ਗੰਭੀਰ ਜ਼ਖਮੀ

ਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਸ ਜ਼ਿਲ੍ਹੇ 'ਚ ਖ਼ਤਮ ਹੋਇਆ ਐਤਵਾਰ ਦਾ ਲੌਕਡਾਊਨ, ਰਾਤ 8 ਵਜੇ ਤੱਕ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ  

Road accident :  ਮ੍ਰਿਤਕ ਜਸ਼ਨ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਹਾਦਸੇ ਵਿਚ ਮ੍ਰਿਤਕ ਜਸ਼ਨ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ, ਜੋ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਜਦਕਿ ਦੂਸਰਾ ਮ੍ਰਿਤਕ ਹੈਰੀ ਵੀ ਬਾਰ੍ਹਵੀਂ ਜਮਾਤ ਦਾ ਹੀ ਵਿਦਿਆਰਥੀ ਸੀ। ਦੋਵੇਂ ਨੌਜਵਾਨ ਜਿੱਥੇ ਆਪਣੇ ਪਰਿਵਾਰ ਦੇ ਲਾਡਲੇ ਸਨ, ਉੱਥੇ ਹੀ ਪਿੰਡ ਦੇ ਵੀ ਲਾਡਲੇ ਸਨ। ਇਸ ਦਰਦਨਾਕ ਮੌਤ ਤੋਂ ਬਾਅਦ ਪੂਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਦੇਖਣ ਨੂੰ ਮਿਲ ਰਹੀ ਸੀ। ਪੁਲਿਸ ਨੇ ਦੋਵਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿੱਚ ਰੱਖ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

-PTCNews

Related Post