ਅੱਗ ਦਾ ਨਿਰੀਖਣ ਕਰਨ ਪਹੁੰਚਿਆ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 2 ਹਲਾਕ

By  Baljit Singh July 11th 2021 01:44 PM

ਵਾਸ਼ਿੰਗਟਨ: ਅਮਰੀਕਾ ਵਿਖੇ ਮੋਹਾਵੇ ਕਾਊਂਟੀ ਵਿਚ ਜੰਗਲ ਵਿਚ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਇਲਾਕੇ ਦਾ ਨਿਰੀਖਣ ਕਰਨ ਪਹੁੰਚਿਆ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਉਸ ਵਿਚ ਸਵਾਰ ਦੋ ਦਮਕਲ ਕਰਮੀਆ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ।

ਪੜੋ ਹੋਰ ਖਬਰਾਂ: ਟਵਿੱਟਰ ਨੇ ਵਿਨੇ ਪ੍ਰਕਾਸ਼ ਨੂੰ ਭਾਰਤ ‘ਚ ਨਿਯੁਕਤ ਕੀਤਾ ਸ਼ਿਕਾਇਤ ਅਧਿਕਾਰੀ

ਏਰੀਜ਼ੋਨਾ ਭੂਮੀ ਪ੍ਰਬੰਧਨ ਬਿਊਰੋ ਨੇ ਸਮਾਚਾਰ ਪੈਨਲ ਕੇ.ਪੀ.ਐੱਚ.ਓ.-ਟੀਵੀ ਨੂੰ ਦੱਸਿਆ ਕਿ ਵਿਕੀਅਪ ਨੇੜੇ ਬਲਦੇ ਹੋਈ ਦੇਵਦਾਰ ਬੇਲਿਨ ਅੱਗ ਦਾ ਹਵਾਈ ਨਿਰੀਖਣ ਕਰਨ ਅਤੇ ਇਸ 'ਤੇ ਕਮਾਂਡ ਅਤੇ ਕੰਟਰੋਲ ਪਾਉਣ ਵਿਚ ਮਦਦ ਕਰ ਰਿਹਾ ਜਹਾਜ਼ ਦੁਪਹਿਰ ਕਰੀਬ ਹਾਦਸਾਗ੍ਰਸਤ ਹੋ ਗਿਆ ਸੀ। ਅਧਿਕਾਰੀਆਂ ਨੇ ਕੀ.ਪੀ.ਐੱਚ.ਓ. ਅਤੇ ਏਰੀਜ਼ੋਨਾ ਰੀਪਬਲਿਕ ਨੂੰ ਦੱਸਿਆ ਕਿ ਜਹਾਜ਼ ਵਿਚ ਸਵਾਰ ਚਾਲਕ ਦਲ ਦੇ ਦੋਹਾਂ ਮੈਬਰਾਂ ਦੀ ਮੌਤ ਹੋ ਗਈ।

ਪੜੋ ਹੋਰ ਖਬਰਾਂ: ਪੰਜਾਬ ’ਚ ਬਿਜਲੀ ਸੰਕਟ ਦੇ ਚੱਲਦਿਆਂ ਇੰਡਸਟਰੀ ਲਈ ਪਾਬੰਦੀਆਂ 15 ਜੁਲਾਈ ਤੱਕ ਵਧੀਆਂ

ਬਿਊਰੋ ਦੇ ਬੁਲਾਰੇ ਡੋਲੋਰਸ ਗਾਰਸੀਆ ਨੇ ਕਿਹਾ ਕਿ ਹਵਾਈ ਸਰਵੇਖਣ ਕਰ ਰਿਹਾ ਜਹਾਜ਼ ਹਵਾਬਾਜ਼ੀ ਸਰੋਤਾਂ ਨੂੰ ਅੱਗ ਵਾਲੀ ਜਗ੍ਹਾ ਤੱਕ ਪਹੁੰਚਾਉਣ ਲਈ ਨਿਰਦੇਸ਼ ਦੇਣ ਵਿਚ ਮਦਦ ਕਰ ਰਿਹਾ ਸੀ। ਗਾਰਸੀਆ ਨੇ ਦੱਸਿਆ ਕਿ ਇਹ ਦਮਕਲ ਕਰਮੀ ਜੰਗਲ ਦੀ ਅੱਗ ਬੁਝਾਉਣ ਲਈ ਮਦਦ ਕਰ ਰਹੇ ਪਹਿਲੇ ਕਰਮੀਆਂ ਵਿਚੋਂ ਸਨ। ਬਿਜਲੀ ਡਿੱਗਣ ਨਾਲ ਲੱਗੀ ਦੇਵਦਾਰ ਬੇਸਿਨ ਅੱਗ ਨੇ 300 ਏਕੜ ਖੇਤਰ ਨੂੰ ਸਾੜ ਕੇ ਨਸ਼ਟ ਕਰ ਦਿੱਤਾ ਹੈ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।

ਪੜੋ ਹੋਰ ਖਬਰਾਂ: ਧਰਤੀ ਵੱਲ ਵਧ ਰਿਹੈ ਸੂਰਜੀ ਤੂਫਾਨ, ਦੁਨੀਆ ਭਰ ਉੱਤੇ ਪੈ ਸਕਦੈ ਅਸਰ

-PTC News

Related Post