ਲਿਫਟ ਦੇ ਬਹਾਨੇ ਲੋਕਾਂ ਨੂੰ ਲੁੱਟਣ ਵਾਲੀਆਂ 2 ਲੜਕੀਆਂ ਗ੍ਰਿਫਤਾਰ, ਕਰਦੀਆਂ ਸਨ ਇਹ ਕੰਮ

By  Jasmeet Singh May 29th 2022 02:53 PM

ਲੁਧਿਆਣਾ, 29 ਮਈ: ਲੁਧਿਆਣਾ ਦੇ ਥਾਣਾ ਟਿੱਬਾ ਦੀ ਪੁਲਿਸ ਨੇ 4 ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿਚ 2 ਮੁੰਡੇ ਅਤੇ 2 ਕੁੜੀਆਂ ਹਨ। ਪੁਲਿਸ ਦਾ ਕਹਿਣਾ ਕਿ ਚਾਰੋਂ ਲੋਕਾਂ ਤੋਂ ਲਿਫਟ ਲੈਣ ਦੇ ਬਹਾਨੇ ਲੁੱਟ-ਖੋਹ ਕਰਿਆ ਕਰਦੇ ਸਨ।

ਇਹ ਵੀ ਪੜ੍ਹੋ: ਸਿੱਧੂ ਨੂੰ ਹਰਾਉਣ ਵਾਲੀ 'ਆਪ' ਵਿਧਾਇਕ ਜੀਵਨਜੋਤ ਕੌਰ ਖ਼ਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ, ਮਿਲੀ ਜਾਨੋ ਮਾਰਨ ਦੀ ਧਮਕੀ

ਇਸ ਗਿਰੋਹ ਦੀਆਂ ਲੜਕੀਆਂ ਲਿਫਟ ਲੈਣ ਦੇ ਬਹਾਨੇ ਪਹਿਲਾਂ ਲੋਕਾਂ ਨੂੰ ਫਸਾਉਂਦੀਆਂ ਸਨ ਅਤੇ ਬਾਅਦ 'ਚ ਦੋਵਾਂ ਨੌਜਵਾਨਾਂ ਨਾਲ ਮਿਲ ਕੇ ਉਨ੍ਹਾਂ ਨੂੰ ਬਲੈਕਮੇਲ ਕਰਦੀਆਂ ਅਤੇ ਉਨ੍ਹਾਂ ਕੋਲੋਂ ਪੈਸੇ ਲੁੱਟ ਲੈਂਦੇ।

ਸ਼ਨੀਵਾਰ ਨੂੰ ਵੀ ਇਸ ਗਰੋਹ ਨੇ ਇਕ ਵਪਾਰੀ ਨੂੰ ਇਸੇ ਤਰ੍ਹਾਂ ਫਸਾਇਆ ਸੀ। ਉਹ ਉਸ ਤੋਂ ਪੰਜ ਹਜ਼ਾਰ ਰੁਪਏ ਦੀ ਮੰਗ ਕਰ ਰਹੇ ਸਨ। ਨਗਿੰਦਰ ਯਾਦਵ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਕੁਝ ਸਾਮਾਨ ਲੈ ਕੇ ਆਪਣੀ ਫੈਕਟਰੀ ਜਾ ਰਿਹਾ ਸੀ।

ਤਾਜਪੁਰ ਰੋਡ ’ਤੇ ਗੰਦੇ ਨਾਲੇ ਕੋਲ ਟਰੈਫਿਕ ਜਾਮ ਹੋਣ ਕਾਰਨ ਉਹ ਰੁਕੇ ਹੋਏ ਸਨ ਕਿ ਇਸ ਦੌਰਾਨ ਇਕ ਲੜਕੀ ਉਨ੍ਹਾਂ ਦੇ ਐਕਟਿਵਾ 'ਤੇ ਆ ਕੇ ਬੈਠ ਗਈ। ਨਗਿੰਦਰ ਨੇ ਲਿਫਟ ਦੇਣ ਤੋਂ ਇਨਕਾਰ ਕੀਤਾ ਤਾਂ ਉਹ ਮਿੰਨਤਾਂ ਕਰਨ ਲੱਗ ਪਈ।

ਜਿਓਂ ਤਿਓਂ ਲੜਕੀ ਨੂੰ ਕੁੱਜ ਦੂਰ ਜਾ ਉਤਾਰਿਆ ਤਾਂ ਉਹ ਯਾਦਵ ਦੇ ਪਿੱਛੇ ਪਿੱਛੇ ਉਸਦੀ ਫੈਕਟਰੀ ਪਹੁੰਚ ਗਈ ਅਤੇ ਬਾਥਰੂਮ ਦਾ ਇਸਤੇਮਾਲ ਕਰ ਉੱਥੋਂ ਚਲੀ ਗਈ।ਥੋੜੇ ਚਿਰਾਂ 'ਚ ਉੱਥੇ ਇੱਕ ਨੌਜਵਾਨ ਨਾਲ ਵਾਪਿਸ ਆਈ ਤਾਂ ਫੈਕਟਰੀ ਵਿਚ ਪਰਸ ਡਿੱਗਣ ਦਾ ਬਹਾਨਾ ਬਣਾਉਣ ਲੱਗ ਪਈ ਤੇ ਪੰਜ ਹਾਜਰ ਰੁਪਏ ਵੀ ਮੰਗੇ।

ਦੋਵਾਂ ਦੇ ਉੱਥੋਂ ਜਾਣ ਤੋਂ ਬਾਅਦ ਪੀੜਤ ਵਿਆਪਰੀ ਨੂੰ ਇੱਕ ਫੋਨ ਆਇਆ ਤੇ ਉਸਨੂੰ ਪੈਸਿਆਂ ਲਈ ਬਲੈਕਮੇਲ ਕਰਨਾ ਸ਼ੁਰੂ ਹੋ ਗਿਆ। ਹਾਰ ਕੇ ਉਸਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਤਾਂ ਜਾਕੇ ਪੈਸੇ ਫੜਾਉਣ ਵੇਲੇ ਪੁਲਿਸ ਨੇ ਵਿਆਪਰੀ ਨਾਲ ਰੱਲ ਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ: ਜੇਕਰ ਤੁਸੀਂ ਕਿਸੇ ਨੂੰ ਆਧਾਰ ਕਾਰਡ ਭੇਜਦੇ ਹੋ ਤਾਂ ਹੋ ਜਾਓ ਸਾਵਧਾਨ, ਸਰਕਾਰ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ

ਪੈਸੇ ਫੜਨ ਆਏ ਕੁੜੀ ਅਤੇ ਮੁੰਡੇ ਦੀ ਪਛਾਣ ਪ੍ਰੀਤੀ ਤੇ ਮੋਹਿਤ ਸ਼ਰਮਾ ਵਜੋਂ ਹੋਈ ਹੈ। ਉਨ੍ਹਾਂ ਦੇ ਇਸ਼ਾਰੇ 'ਤੇ ਪੁਲਿਸ ਨੇ ਬਬੀਤਾ ਅਤੇ ਰਜਤ ਸ਼ਰਮਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਹ ਚਾਰੋਂ ਮਿਲ ਕੇ ਲਿਫਟ ਦੇਣ ਦੇ ਬਹਾਨੇ ਲੋਕਾਂ ਨੂੰ ਲੁੱਟਦੇ ਸਨ।

-PTC News

Related Post