ਪੰਜਾਬ ਦੇ ਦੋ ਘਰਾਂ ਵਿੱਚ ਵਿਛਿਆ ਸੱਥਰ , ਦੋ ਪੰਜਾਬੀ ਨੌਜਵਾਨਾਂ ਦੀ ਬਰੂਨੇਈ ਵਿਚ ਹੋਈ ਮੌਤ

By  Shanker Badra July 19th 2019 05:51 PM

ਪੰਜਾਬ ਦੇ ਦੋ ਘਰਾਂ ਵਿੱਚ ਵਿਛਿਆ ਸੱਥਰ , ਦੋ ਪੰਜਾਬੀ ਨੌਜਵਾਨਾਂ ਦੀ ਬਰੂਨੇਈ ਵਿਚ ਹੋਈ ਮੌਤ:ਚੰਡੀਗੜ੍ਹ : ਪੰਜਾਬ ਤੋਂ ਵਿਦੇਸ਼ ਗਏ ਪੰਜਾਬੀਆਂ ਦੀਆਂ ਲਗਾਤਾਰ ਹੋ ਰਹੀਆਂ ਹੱਤਿਆਵਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀ ਲੈ ਰਿਹਾ। ਪੰਜਾਬ ਦੇ ਨੌਜਵਾਨ ਡਾਲਰਾਂ-ਪੌਂਡਾਂ ਦੀ ਚਮਕ ਨੂੰ ਦੇਖ ਔਖੇ ਰਾਹਾਂ ਨੂੰ ਚੁਣਦੇ ਹਨ। ਜਿਸ ਕਰਕੇ ਡਾਲਰਾਂ ਅਤੇ ਪੌਂਡ ਦਾ ਕਰੇਜ਼ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਖਿੱਚ ਕੇ ਲਿਜਾ ਰਿਹਾ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਬਰੂਨੇਈ ਤੋਂ ਸਾਹਮਣੇ ਆਇਆ ਹੈ।

Two Punjabi youths Death in Brunei ਪੰਜਾਬ ਦੇ ਦੋ ਘਰਾਂ ਵਿੱਚ ਵਿਛਿਆ ਸੱਥਰ , ਦੋ ਪੰਜਾਬੀ ਨੌਜਵਾਨਾਂ ਦੀ ਬਰੂਨੇਈ ਵਿਚ ਹੋਈ ਮੌਤ

ਇਸ ਦੌਰਾਨ ਪੰਜਾਬ ਦੇ ਦੋ ਨੌਜਵਾਨਾਂ ਦੀ ਬਰੂਨੇਈ ਵਿੱਚ ਮੌਤ ਹੋ ਗਈ ਹੈ। ਦਰਅਸਲ 'ਚ ਕੁਲਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਬੋਹਾ ਅਤੇ ਦੂਜਾ ਨੌਜਵਾਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਉਪਲੀ ਦਾ ਰਹਿਣ ਵਾਲਾ ਸੀ ਅਤੇ ਇਹ ਦੋਵੇਂ ਹੀ ਰੋਜ਼ਗਾਰ ਖ਼ਾਤਰ ਬਰੂਨੇਈ ਗਏ ਸਨ ,ਜਿਥੇ ਇਨ੍ਹਾਂ ਦੀ ਸਮੁੰਦਰ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਇਸ ਖ਼ਬਰ ਤੋਂ ਬਾਅਦ ਪੰਜਾਬ ਦੇ ਇਨ੍ਹਾਂ ਦੋ ਪਿੰਡਾਂ ਵਿੱਚ ਮਾਤਮ ਛਾਅ ਗਿਆ ਹੈ।

Two Punjabi youths Death in Brunei ਪੰਜਾਬ ਦੇ ਦੋ ਘਰਾਂ ਵਿੱਚ ਵਿਛਿਆ ਸੱਥਰ , ਦੋ ਪੰਜਾਬੀ ਨੌਜਵਾਨਾਂ ਦੀ ਬਰੂਨੇਈ ਵਿਚ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਬੋਹਾ ਦਾ 20 ਸਾਲਾ ਕੁਲਵਿੰਦਰ ਸਿੰਘ ਦੋ ਸਾਲ ਪਹਿਲਾਂ ਰੁਜ਼ਗਾਰ ਲਈ ਬਰੂਨੇਈ ਗਿਆ ਸੀ ਅਤੇ ਉਥੇ ਉਹ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ। ਬੀਤੇ ਦਿਨ ਉਹ ਅਪਣੇ ਦੋਸਤਾਂ ਨਾਲ ਸਮੁੰਦਰ ਕਿਨਾਰੇ ਪਿਕਨਿਕ ਮਨਾਉਣ ਗਿਆ ਸੀ। ਇਸ ਦੌਰਾਨ ਸੰਗਰੂਰ ਦੇ ਪਿੰਡ ਉਪਲੀ ਦਾ ਨੌਜਵਾਨ ਵੀ ਓਥੇ ਮੌਜੂਦ ਸੀ। ਜਦੋਂ ਉਹ ਦੋਵੇਂ ਸਮੁੰਦਰ ਕਿਨਾਰੇ ਨਹਾ ਰਹੇ ਸੀ ਤਾਂ ਪਾਣੀ ਦੀ ਜ਼ੋਰਦਾਰ ਛੱਲ ਦੋਹਾਂ ਨੂੰ ਅਪਣੇ ਨਾਲ ਵਹਾ ਕੇ ਲੈ ਗਈ।

Two Punjabi youths Death in Brunei ਪੰਜਾਬ ਦੇ ਦੋ ਘਰਾਂ ਵਿੱਚ ਵਿਛਿਆ ਸੱਥਰ , ਦੋ ਪੰਜਾਬੀ ਨੌਜਵਾਨਾਂ ਦੀ ਬਰੂਨੇਈ ਵਿਚ ਹੋਈ ਮੌਤ

ਇਸ ਘਟਨਾ ਤੋਂ ਦੋ ਘੰਟਿਆਂ ਬਾਅਦ ਦੂਜੀ ਛੱਲ ਰਾਹੀਂ ਦੋਹਾਂ ਦੀਆਂ ਲਾਸ਼ਾਂ ਵਾਪਸ ਸਮੁੰਦਰ ਕਿਨਾਰੇ ਪਹੁੰਚ ਗਈਆਂ। ਇਸ ਘਟਨਾ ਬਾਰੇ ਮ੍ਰਿਤਕਾਂ ਦੇ ਦੋਸਤਾਂ ਨੇ ਫੋਨ 'ਤੇ ਪੀੜਤ ਪਰਿਵਾਰਾਂ ਨੂੰ ਸੂਚਨਾ ਦਿੱਤੀ। ਮ੍ਰਿਤਕ ਕੁਲਵਿੰਦਰ ਸਿੰਘ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।ਉਸ ਦੀ ਦੇਹ ਭਾਰਤ ਲਿਆਉਣ ਲਈ ਕਾਨੂੰਨੀ ਕਾਰਵਾਈ ਅਰੰਭ ਦਿੱਤੀ ਹੈ।

-PTCNews

Related Post