U-19 WC : ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਕਰਾਰੀ ਮਾਤ, ਫਾਈਨਲ 'ਚ ਬਣਾਈ ਜਗ੍ਹਾ

By  Jashan A February 4th 2020 08:25 PM

ਨਵੀਂ ਦਿੱਲੀ: ਦੱਖਣੀ ਅਫਰੀਕਾ 'ਚ ਚਲ ਰਹੇ ਅੰਡਰ-19 ਵਰਲਡ ਕੱਪ ਦੌਰਾਨ ਅੱਜ ਪਹਿਲਾ ਸੈਮੀਫਾਈਨਲ ਮੁਕਾਬਲਾ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ, ਜਿਸ 'ਚ ਭਾਰਤੀ ਟੀਮ ਨੇ ਵਿਰੋਧੀਆਂ ਨੂੰ 10 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ।

ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਪਾਕਿਸਤਾਨੀ ਟੀਮ 43.1 ਓਵਰ 'ਚ 172 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਪਾਕਿਸਤਾਨ ਨੇ ਭਾਰਤ ਨੂੰ 173 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਭਾਰਤੀ ਟੀਮ ਨੇ ਬਿਨਾ ਵਿਕਟ ਗੁਆਏ ਆਸਾਨੀ ਨਾਲ ਹਾਸਲ ਕਰ ਲਿਆ ਅਤੇ ਪਾਕਿਸਤਾਨੀ ਟੀਮ ਨੂੰ ਕਰਾਰੀ ਹਾਰ ਦਿੱਤੀ।

https://twitter.com/BCCI/status/1224702298976219137?s=20

ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਉਮੀਦ ਤੋਂ ਵੱਧ ਸ਼ਾਨਦਾਰ ਪਾਰੀ ਦਾ ਆਗਾਜ਼ ਕੀਤਾ। ਪਾਕਿਸਤਾਨੀ ਗੇਂਦਬਾਜ਼ ਭਾਰਤ ਦੀ ਇਕ ਵੀ ਵਿਕਟ ਲੈਣ 'ਚ ਅਸਫਲ ਰਹੇ।

ਹੋਰ ਪੜ੍ਹੋ:CRPF ਦੇ ਜਵਾਨਾਂ ਨੂੰ ਸਲਾਮ, 6 ਕਿ. ਮੀ ਚੱਲ ਕੇ ਗਰਭਵਤੀ ਮਹਿਲਾ ਨੂੰ ਪਹੁੰਚਾਇਆ ਹਸਪਤਾਲ

ਭਾਰਤੀ ਟੀਮ ਵੱਲੋਂ ਸਲਾਮੀ ਬੱਲੇਬਾਜ਼ਾਂ ਨੇ ਬਿਨਾਂ ਵਿਕਟ ਗੁਆਏ ਜਿੱਤ ਭਾਰਤੀ ਟੀਮ ਦੀ ਝੋਲੀ ਪਾ ਦਿੱਤੀ। ਯਸ਼ਸਵੀ ਜੈਸਵਾਲ ਨੇ 105 ਦੌੜਾਂ ਦੀ ਪਾਰੀ ਖੇਡੀ, ਉਥੇ ਹੀ ਦਿਵਿਆਂਸ਼ ਸਕਸੈਨਾ ਨੇ ਆਪਣੀ 59 ਦੌੜਾਂ ਦੀ ਪਾਰੀ ਦੌਰਾਨ 6 ਚੌਕੇ ਲਾਏ।

https://twitter.com/BCCI/status/1224698956203978753?s=20

ਟੀਮਾਂ:

ਭਾਰਤ : ਯਸ਼ਸਵੀ ਜਾਇਸਵਾਲ, ਦਿਵਯਾਂਸ਼ ਸਕਸੈਨਾ, ਤਿਲਕ ਵਰਮਾ, ਪ੍ਰੀਅਮ ਗਰਗ (ਕਪਤਾਨ), ਧਰੁਵ ਜੁਰੇਲ (ਵਿਕਟਕੀਪਰ), ਸਿੱਧੇਸ਼ ਵੀਰ, ਅਥਰਵ ਅੰਕੋਲੇਕਰ, ਰਵੀ ਬਿਸ਼ਨੋਈ, ਸੁਸ਼ਾਂਤ ਮਿਸ਼ਰਾ, ਕਾਰਤਿਕ ਤਿਆਗੀ, ਅਕਾਸ਼ ਸਿੰਘ।

ਪਾਕਿਸਤਾਨ : ਹੈਦਰ ਅਲੀ, ਮੁਹੰਮਦ ਹੁਰੈਰਾ, ਰੋਹੇਲ ਨਜ਼ੀਰ (ਵਿਕਟਕੀਪਰ/ਕਪਤਾਨ), ਫਹਾਦ ਮੁਨੀਰ, ਕਾਸਿਮ ਅਕਰਮ, ਮੁਹੰਮਦ ਹੈਰੀਸ, ਇਰਫਾਨ ਖਾਨ, ਅੱਬਾਸ ਅਫਰੀਦੀ, ਤਾਹਿਰ ਹੁਸੈਨ, ਆਮਿਰ ਅਲੀ, ਮੁਹੰਮਦ ਅਮੀਰ ਖਾਨ।

-PTC News

Related Post