ਉਬਰ ਦੇ ਉਨੀਂਦਰੇ ਡਰਾਈਵਰ ਨੂੰ ਪਿੱਛੇ ਬਿਠਾ ਕੇ ਮਹਿਲਾ ਨੇ ਖ਼ੁਦ ਚਲਾਈ ਕਾਰ, ਪੈ ਗਿਆ ਵੱਡਾ ਪੰਗਾ, ਦੇਖੋ ਵੀਡੀਓ

By  PTC NEWS March 5th 2020 10:50 AM -- Updated: March 5th 2020 10:57 AM

ਪੁਣੇ : ਉਬਰ ਕੈਬ ਵਿਚ ਪੁਣੇ ਤੋਂ ਮੁੰਬਈ ਜਾ ਰਹੀ ਇਕ ਮਹਿਲਾ ਯਾਤਰੀ ਨੂੰ ਡਰਾਈਵਰ ਨੂੰ ਪਿੱਛੇ ਬਿਠਾ ਕੇ ਖੁਦ ਕਾਰ ਚਲਾਉਣੀ ਪਈ ਹੈ। ਕਾਰ ਦਾ ਡਰਾਈਵਰ ਨੀਂਦ ਵਿੱਚ ਮਹਿਸੂਸ ਕਰ ਰਿਹਾ ਸੀ ਅਤੇ ਰਸਤੇ ਵਿਚ ਅੱਖ ਝਪਕੀ ਦੇਖ ਕੇ ਮਹਿਲਾ ਨੇ ਕਾਰ ਦਾ ਸਟੀਰਿੰਗ ਖ਼ੁਦ ਸੰਭਾਲ ਲਿਆ ਅਤੇ ਹਾਦਸਾ ਹੋਣ ਤੋਂ ਬਚਾ ਲਿਆ ਹੈ। ਜਿਸ ਤੋਂ ਬਾਅਦ ਮਹਿਲਾ ਨੇ ਮੁੰਬਈ ਪਹੁੰਚਣ 'ਤੇ ਡਰਾਈਵਰ ਅਤੇ ਪੂਰੀ ਕਹਾਣੀ ਦਾ ਵੀਡੀਓ ਟਵਿੱਟਰ' ਤੇ ਪੋਸਟ ਕੀਤਾ ਅਤੇ ਉਬਰ ਕੰਪਨੀ ਨੂੰ ਸ਼ਿਕਾਇਤ ਕੀਤੀ।

Uber driver falls । Woman Uber Pune -Mumbai । Woman drives Uber

ਮਿਲੀ ਜਾਣਕਾਰੀ ਅਨੁਸਾਰ 28 ਸਾਲਾ ਤੇਜਸਵਨੀ ਦਿਵਿਆ ਨੈਰਕ ਨੇ ਪਿਛਲੇ ਦਿਨੀਂ ਪੁਣੇ ਤੋਂ ਮੁੰਬਈ ਲਈ ਉਬਰ ਦੀ ਟੈਕਸੀ ਕੀਤੀ ਸੀ। ਡਰਾਈਵਰ ਨੇ ਉਸਨੂੰ ਪਿਕਅੱਪ ਕੀਤਾ ਤੇ ਮੁੰਬਈ ਲਈ ਚੱਲ ਪਿਆ। ਜਦੋਂ ਉਹ ਕੁਝ ਕਿਲੋਮੀਟਰ ਹੀ ਗਿਆ ਸੀ ਕਿ ਨੀਂਦ ਵਿੱਚ ਉਂਘਲਾਉਣ ਲੱਗ ਪਿਆ। ਤੇਜਸਵਨੀ ਨੇ ਦੇਖਿਆ ਕਿ ਡਰਾਈਵਰ ਨੂੰ ਸੜਕ ਤੇ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਅਤੇ ਸਟੀਅਰਿੰਗ 'ਤੇ ਡਿਗਣਾ ਸ਼ੁਰੂ ਹੋ ਗਿਆ ਹੈ।

Uber driver falls । Woman Uber Pune -Mumbai । Woman drives Uber

ਇਸ ਘਟਨਾ ਬਾਰੇ ਤੇਜਸਵਨੀ ਨੇ ਸੋਸ਼ਲ ਮੀਡੀਆ 'ਤੇ ਇਹ ਵਾਕਿਆ ਸ਼ੇਅਰ ਕਰਦਿਆਂ ਦੱਸਿਆ ਕਿ ਉਸਨੂੰ ਲੱਗਿਆ ਸੀ ਕਿ ਅੱਜ ਖੈਰ ਨਹੀਂ। ਉਸਨੇ ਡਰਾਈਵਰ ਨੂੰ ਅਲਰਟ ਹੋਣ ਲਈ ਕਿਹਾ ਪਰ ਗੱਲ ਨਹੀਂ ਬਣੀ। ਆਖਰ ਉਸਨੇ ਖੁਦ ਸਟੀਅਰਿੰਗ ਸੰਭਾਲਣ ਦਾ ਫੈਸਲਾ ਕੀਤਾ ਤੇ ਡਰਾਈਵਰ ਨੂੰ ਕਾਰ ਸੜਕ ਕੰਢੇ ਲਾਉਣ ਲਈ ਕਿਹਾ। ਉਸਨੇ ਡਰਾਈਵਰ ਨੂੰ ਕਿਹਾ ਕਿ ਪਿੱਛੇ ਬਹਿ ਕੇ ਸੌਂ ਜਾ। ਉਹ ਮੰਨ ਗਿਆ।

Uber driver falls । Woman Uber Pune -Mumbai । Woman drives Uber

ਇਸ ਤੋਂ ਬਾਅਦ ਤੇਜਸਵਨੀ ਖੁਦ ਕਾਰ ਚਲਾ ਕੇ ਮੁੰਬਈ ਪੁੱਜੀ। ਤੇਜਸਵਨੀ ਨੇ ਉਬਰ 'ਤੇ ਸਖਤ ਗੁੱਸਾ ਜ਼ਾਹਰ ਕਰਦਿਆਂ ਟਵੀਟ ਕੀਤਾ ਕਿ ਉਹ ਅਜਿਹੇ ਉਨੀਂਦਰੇ ਡਰਾਈਵਰਾਂ ਤੋਂ ਕੰਮ ਲੈਂਦੀ ਹੈ, ਜਿਹੜੇ ਮੁਸਾਫਰਾਂ ਦੀ ਜਾਨ ਖਤਰੇ ਵਿਚ ਪਾ ਸਕਦੇ ਹਨ। ਇਸਤੋਂ ਬਾਅਦ ਉਬਰ ਨੇ ਮੁਆਫੀ ਮੰਗੀ ਤੇ ਕਿਹਾ ਕਿ ਉਹ ਪੁਲਿਸ ਕੋਲ ਐਫਆਈਆਰ ਦਰਜ ਕਰਵਾਏ। ਇਹ ਮਾਮਲਾ 21 ਫਰਵਰੀ ਦਾ ਹੈ ਪਰ ਹੁਣ ਮਹਿਲਾ ਵੱਲੋਂ ਟਵਿੱਟਰ 'ਤੇ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਵੀਡੀਓ ਸਾਹਮਣੇ ਆਈ ਹੈ।

Related Post